ਹੁਣ ਸੈਟੇਲਾਈਟ ਦੀ ਮਦਦ ਨਾਲ ਰੁੱਖਾਂ ਦੀ ਨਿਗਰਾਨੀ ਕਰੇਗੀ ਸਰਕਾਰ

11/30/2019 5:26:10 PM

ਨਵੀਂ ਦਿੱਲੀ—ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵੇਡਕਰ ਨੇ ਅੱਜ ਭਾਵ ਸ਼ਨੀਵਾਰ ਨੂੰ ਕਿਹਾ ਹੈ ਕਿ ਦੇਸ਼ ਦੇ ਹਰੇ ਖੇਤਰ ਨੂੰ ਵਧਾਉਣ ਲਈ ਸ਼ੁਰੂ ਕੀਤੀ ਰੁੱਖ ਲਗਾਓ ਮੁਹਿੰਮ 'ਚ ਲੱਗੇ ਰੁੱਖਾਂ ਦੀ ਨਿਗਰਾਨੀ ਸੈਟੇਲਾਈਟ ਰਾਹੀਂ ਕੀਤੀ ਜਾਵੇਗੀ। ਜਾਵੇਡਕਰ ਨੇ ਦੇਸ਼ ਦੇ ਹਰੇ ਖੇਤਰ ਨੂੰ ਵਧਾਉਣ ਲਈ ਲਈ ਗਠਿਤ 'ਕੈਂਪਾ ਫੰਡ ' ਦੇ ਖਰਚ ਦੀ ਸਮੀਖਿਆ ਲਈ ਸਾਰੇ ਸੂਬਿਆਂ ਦੇ ਵਣ ਮੰਤਰੀਆਂ ਨੂੰ ਇੱਥੇ ਬੈਠਕ ਤੋਂ ਬਾਅਦ ਬੁਲਾਇਆ ਕਿ ਹਰੇ ਅਤੇ ਵਣ ਖੇਤਰ 'ਚ ਵਿਸਥਾਰ ਲਈ ਪਿਛਲੇ 5 ਸਾਲ ਦੌਰਾਨ 12 ਕਰੋੜ ਰੁੱਖ ਲਗਾਏ ਗਏ। ਰੁੱਖਾਂ ਲਈ ਉਚਿਤ ਰੱਖ ਰਖਾਵ ਅਤੇ ਵਾਧੇ ਦੀ ਨਿਗਰਾਨੀ ਲਈ ਸੈਟੇਲਾਈਟ ਆਧਾਰਿਤ ਸਿਸਟਮ ਵਿਕਸਿਤ ਕੀਤਾ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਸਰਕਾਰ ਨੇ ਵਿਕਾਸ ਪ੍ਰੋਜੈਕਟਾਂ ਕਾਰਨ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਦੀ ਭਰਪਾਈ ਲਈ 2009 'ਚ ਸੁਪਰੀਮ ਕੋਰਟ ਦੇ ਆਦੇਸ਼ 'ਤੇ 47 ਹਜ਼ਾਰ ਕਰੋੜ ਰੁਪਏ ਦਾ ਇੱਕ ਕੈਂਪਾ ਫੰਡ ਸਥਾਪਿਤ ਕੀਤਾ । ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰੀ ਦੀ ਪ੍ਰਧਾਨਗੀ ਵਾਲੇ ਕੈਂਪਾ ਫੰਡ ਤਹਿਤ ਸਾਰੇ ਸੂਬਿਆਂ ਨੂੰ ਵਿਕਾਸ ਕੰਮਾਂ ਦੇ ਕਾਰਨ ਹਰੇ ਖੇਤਰਾਂ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਨਵੇਂ ਹਰੇ ਖੇਤਰ ਵਿਕਸਿਤ ਕਰਕੇ ਕੀਤੀ ਜਾਵੇਗੀ ਹੈ। ਜਾਵੇਡਕਰ ਨੇ ਦੱਸਿਆ ਹੈ ਕਿ ਕੈਂਪਾ ਫੰਡ ਤਹਿਤ ਚੱਲ ਰਹੇ ਜੰਗਲਾਤ ਅਤੇ ਰੁੱਖ ਲਗਾਉਣ ਦੀ ਮੁਹਿੰਮ ਦੀ ਸਮੀਖਿਆ ਲਈ ਪਿਛਲੇ 4 ਮਹੀਨਿਆਂ 'ਚ ਇਹ ਦੂਜੀ ਬੈਠਕ ਸੀ। ਇਸ 'ਚ ਬਿਹਾਰ ਦੇ ਵਣ ਮੰਤਰੀ ਸੁਸ਼ੀਲ ਕੁਮਾਰ ਮੋਦੀ ਸਮੇਤ 12 ਸੂਬਿਆਂ ਦੇ ਵਣ ਮੰਤਰੀਆਂ ਅਤੇ ਹੋਰ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਉਨ੍ਹਾਂ ਨੇ ਦੱਸਿਆ ਕਿ ਪੂਰੇ ਦੇਸ਼ 'ਚ ਲਗਾਏ ਜਾ ਰਹੇ ਰੁੱਖਾਂ ਦੀ ਸਖਤ ਨਿਗਰਾਨੀ ਸੈਟੇਲਾਈਟ ਦੀ ਮਦਦ ਨਾਲ ਕੀਤੀ ਜਾਵੇਗੀ।


Iqbalkaur

Content Editor

Related News