ਯੋਗੀ ਸਰਕਾਰ ਦਾ ਵੱਡਾ ਐਲਾਨ, ਜ਼ਰੂਰਤਮੰਦਾਂ ਦੇ ਖਾਤਿਆਂ ''ਚ ਟਰਾਂਸਫਰ ਹੋਣਗੇ ਪੈਸੇ, ਮਿਲੇਗਾ ਮੁਫਤ ਰਾਸ਼ਨ

04/17/2021 12:42:32 AM

ਲਖਨਊ : ਉੱਤਰ ਪ੍ਰਦੇਸ਼ ਵਿੱਚ ਕੋਰੋਨਾ ਦੀ ਦੂਜੀ ਲਹਿਰ ਖ਼ਤਰਨਾਕ ਸਾਬਤ ਹੋ ਰਹੀ ਹੈ। ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਨਵੇਂ ਮਾਮਲੇ ਰਿਕਾਰਡ ਬਣਾ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਯੂ.ਪੀ. ਵਿੱਚ 27426 ਨਵੇਂ ਕੋਰੋਨਾ ਪੀੜਤ ਮਾਮਲੇ ਸਾਹਮਣੇ ਆਏ ਹਨ। ਇਸ ਵਾਇਰਸ ਨਾਲ ਪ੍ਰਦੇਸ਼ ਭਰ ਵਿੱਚ 103 ਮੌਤਾਂ ਹੋਈਆਂ ਹਨ। ਸਥਿਤੀ ਨੂੰ ਵੇਖਦੇ ਹੋਏ ਯੋਗੀ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰ ਸਾਰੇ ਮਜ਼ਦੂਰਾਂ, ਗਰੀਬ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਅਤੇ ਰਾਸ਼ਨ ਪ੍ਰਦਾਨ ਕਰੇਗੀ।

ਇਹ ਵੀ ਪੜ੍ਹੋ- ਭਰਜਾਈ ਕਰ ਰਹੀ ਸੀ ਫੋਨ 'ਤੇ ਗੱਲਾਂ, ਨਨਾਣ ਨੇ ਰੋਕਿਆ ਤਾਂ ਕਰ 'ਤਾ ਕਤਲ

ਪ੍ਰਦੇਸ਼ ਦੇ 60 ਜ਼ਿਲ੍ਹਿਆਂ ਵਿੱਚ ਇਕਾਂਤਵਾਸ ਸੈਂਟਰ ਤਿਆਰ 
ਮੁੱਖ‍ ਮੰਤਰੀ ਯੋਗੀ ਆਦਿਤ‍ਯਨਾਥ ਨੇ ਕੋਰੋਨਾ ਦੇ ਵੱਧਦੇ ਕਹਿਰ ਨੂੰ ਧਿਆਨ ਵਿੱਚ ਰੱਖਦੇ ਹੋਏ ਦੂਜੇ ਪ੍ਰਦੇਸ਼ਾਂ ਤੋਂ ਪਲਾਇਨ ਕਰ ਰਹੇ ਪ੍ਰਵਾਸੀ ਮਜ਼ਦੂਰਾਂ ਦੀਆਂ ਜ਼ਰੂਰਤਾਂ ਦੀ ਸਪਲਾਈ ਕਰਣ ਦੇ ਹੁਕਮ ਦਿੱਤੇ ਹਨ। ਮਹਾਰਾਸ਼‍ਟਰ, ਦਿੱਲੀ ਸਮੇਤ ਦੂਜੇ ਰਾਜ‍ਾਂ ਤੋਂ ਪਲਾਇਨ ਕਰ ਰਹੇ ਮਜ਼ਦੂਰਾਂ ਲਈ ਇਕਾਂਤਵਾਸ ਸੈਂਟਰ ਵਿੱਚ ਸਾਰੀਆਂ ਸੁਵਿਧਾਵਾਂ ਹੋਣਗੀਆਂ। ਦੂਜੇ ਪ੍ਰਦੇਸ਼ਾਂ ਤੋਂ ਯੂ.ਪੀ. ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕਰ ਰਿਪੋਰਟ ਪਾਜ਼ੇਟਿਵ ਆਉਣ 'ਤੇ ਇਸ ਸੈਂਟਰ ਵਿੱਚ ਰੱਖਿਆ ਜਾਵੇਗਾ, ਜਿੱਥੇ ਡਾਕਟਰੀ ਸਹੂਲਤਾਂ ਨਾਲ ਖਾਣ ਪੀਣ ਦੀ ਵਿਵਸਥਾ ਦਾ ਪੂਰਾ ਪ੍ਰਬੰਧ ਹੋਵੇਗਾ। ਸ਼ੁੱਕਰਵਾਰ ਤੱਕ 60 ਜ਼ਿਲ੍ਹਿਆਂ ਵਿੱਚ ਅਜਿਹੇ ਇਕਾਂਤਵਾਸ ਸੈਂਟਰ ਸਰਗਰਮ ਹੋ ਚੁੱਕੇ ਹਨ।

ਇਹ ਵੀ ਪੜ੍ਹੋ- ਕੁੰਭ ਮੇਲੇ ਤੋਂ ਪਰਤੇ ਨਰਸਿੰਘ ਮੰਦਰ ਦੇ ਪ੍ਰਮੁੱਖ ਮਹਾਮੰਡਲੇਸ਼ਵਰ ਦੀ ਕੋਰੋਨਾ ਨਾਲ ਮੌਤ

ਇਸ ਪ੍ਰਣਾਲੀ ਨਾਲ ਖਾਤੇ ਵਿੱਚ ਜਾਣਗੇ ਪੈਸੇ 
ਉਨ੍ਹਾਂ ਅੱਗੇ ਕਿਹਾ ਕਿ ਇਸ ਸਾਲ ਵੀ ਜ਼ਰੂਰਤਮੰਦਾਂ ਨੂੰ ਰੱਖ-ਰਖਾਅ ਭੱਤਾ ਅਤੇ ਰਾਸ਼ਨ ਉਪਲੱਬਧ ਕਰਾਇਆ ਜਾਵੇਗਾ। ਸੀ.ਐੱਮ. ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖ-ਰਖਾਅ ਭੱਤੇ ਦੇ ਯੋਗ ਲੋਕਾਂ ਦੀ ਸੂਚੀ ਅਪਡੇਟ ਕਰ ਲਈ ਜਾਵੇ। ਇਸ ਤਰ੍ਹਾਂ, ਰਾਸ਼ਨ ਵੰਡ ਕੰਮ ਦੀ ਵਿਵਸਥਾ ਦੀ ਸਮੀਖਿਆ ਕਰ ਲਈ ਜਾਵੇ। ਭੱਤਾ ਵੰਡ ਡੀ.ਬੀ.ਟੀ. ਪ੍ਰਣਾਲੀ ਦੇ ਜ਼ਰੀਏ ਸਿੱਧੇ ਬੈਂਕ ਖਾਂਤੇ ਵਿੱਚ ਕੀਤਾ ਜਾਵੇਗਾ।

ਇਹ ਵੀ ਪੜ੍ਹੋ- ਰੋਜ਼ਾਨਾ ਹਜ਼ਾਰਾਂ ਦੀ ਭੁੱਖ ਮਿਟਾਉਣ ਵਾਲੇ ਕਿਸ਼ੋਰਕਾਂਤ ਦੀ ਕੋਰੋਨਾ ਨਾਲ ਮੌਤ, ਸਾਰਿਆਂ ਨੂੰ ਦਿੱਤੀ ਇਹ ਸਿੱਖਿਆ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News