ਮਨੀ ਲਾਂਡਰਿੰਗ ਮਾਮਲਾ: ਰਾਜਸਥਾਨ ਹਾਈ ਕੋਰਟ ਨੇ ਵਢੇਰਾ ਦੀ ਗ੍ਰਿਫਤਾਰੀ ''ਤੇ 5 ਅਪ੍ਰੈਲ ਤੱਕ ਲਾਈ ਰੋਕ
Tuesday, Mar 16, 2021 - 04:01 AM (IST)
ਬੀਕਾਨੇਰ - ਰਾਜਸਥਾਨ ਹਾਈ ਕੋਰਟ ਨੇ ਸੋਮਵਾਰ ਬੀਕਾਨੇਰ ਵਿਚ ਜ਼ਮੀਨੀ ਘਪਲੇ ਨਾਲ ਸਬੰਧਿਤ ਇਕ ਕਥਿਤ ਮਨੀ ਲਾਂਡਰਿੰਗ ਮਾਮਲੇ ਵਿਚ ਕਾਂਗਰਸ ਦੀ ਨੇਤਾ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਢੇਰਾ ਦੀ ਗ੍ਰਿਫਤਾਰੀ 'ਤੇ 5 ਅਪ੍ਰੈਲ ਤੱਕ ਰੋਕ ਲਾ ਦਿੱਤੀ। ਈ.ਡੀ. ਵਲੋਂ ਦਿੱਤੀ ਗਈ ਇਕ ਅਰਜ਼ੀ 'ਤੇ ਹਾਈ ਕੋਰਟ ਵਿਚ ਸੋਮਵਾਰ ਸੁਣਵਾਈ ਹੋਈ। ਇਸ ਵਿਚ ਵਢੇਰਾ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿਛ ਦੀ ਮੰਗ ਕੀਤੀ ਗਈ ਸੀ।
ਹਾਈ ਕੋਰਟ ਦੇ ਮਾਣਯੋਗ ਜੱਜ ਵਿਜੇ ਬਿਸ਼ਨੋਈ 'ਤੇ ਅਧਾਰਿਤ ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 5 ਅਪ੍ਰੈਲ ਨੂੰ ਦੁਪਹਿਰ 2 ਵਜੇ ਦਾ ਸਮਾਂ ਤੈਅ ਕੀਤਾ। ਨਾਲ ਹੀ ਵਢੇਰਾ ਅਤੇ ਉਨ੍ਹਾਂ ਦੀ ਮਾਂ ਨੂੰ ਗ੍ਰਿਫਤਾਰੀ ਤੋਂ ਅਗਲੀ ਸੁਣਵਾਈ ਤੱਕ ਲਈ ਰਾਹਤ ਦੇ ਦਿੱਤੀ। ਈ.ਡੀ. ਨੇ ਕਥਿਤ ਬੀਕਾਨੇਰ ਜ਼ਮੀਨੀ ਘਪਲੇ ਵਿਚ ਐੱਫ.ਆਈ.ਆਰ ਦਰਜ ਕੀਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।