ਕੈਨੇਡਾ ਜਾਣ ਲਈ ਜ਼ਮੀਨ ਵੇਚ ਏਜੰਟ ਨੂੰ ਦਿੱਤੇ 50 ਲੱਖ, ਹੁਣ ਮਿਲ ਰਹੀਆਂ ਧਮਕੀਆਂ

Saturday, Apr 22, 2023 - 03:03 PM (IST)

ਕੈਨੇਡਾ ਜਾਣ ਲਈ ਜ਼ਮੀਨ ਵੇਚ ਏਜੰਟ ਨੂੰ ਦਿੱਤੇ 50 ਲੱਖ, ਹੁਣ ਮਿਲ ਰਹੀਆਂ ਧਮਕੀਆਂ

ਜੀਂਦ- ਪੁੱਤਾਂ ਨੂੰ ਕੈਨੇਡਾ 'ਚ ਭੇਜਣ ਅਤੇ ਨੌਕਰੀ ਦਿਵਾਉਣ ਦੇ ਝਾਂਸੇ 'ਚ ਆ ਕੇ ਇਕ ਔਰਤ ਨੇ ਆਪਣੀ ਜੱਦੀ ਜ਼ਮੀਨ ਵੇਚੀ ਅਤੇ ਵੱਡੀ ਰਕਮ ਇਕੱਠੀ ਕੀਤੀ। ਪਰ ਦਲਾਲਾਂ ਨੇ ਉਸ ਦੇ 50 ਲੱਖ 75 ਹਜ਼ਾਰ ਰੁਪਏ ਹੜੱਪ ਲਏ। ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਗੱਲ ਤਾਂ ਦੂਰ ਰਹੀ, ਰਕਮ ਵਾਪਸ ਮੰਗਣ 'ਤੇ ਉਨ੍ਹਾਂ ਨੇ ਔਰਤ ਨੂੰ ਅੰਜ਼ਾਮ ਭੁਗਤਨ ਦੀ ਧਮਕੀ ਦੇ ਦਿੱਤੀ। ਪਿੱਲੂਖੇੜਾ ਥਾਣਾ ਪੁਲਸ ਨੇ ਦੱਸਿਆ ਕਿ ਪਿੰਡ ਰਤੋਲੀ ਵਾਸੀ ਸਤੀਸ਼ ਦੀ ਪਤਨੀ ਰਾਣੀ ਨੇ ਇਸ ਸਬੰਧ 'ਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਦੋ ਔਰਤਾਂ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਧੋਖਾਧੜੀ ਦਾ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ- ਸਿੰਧੂ ਜਲ ਸੰਧੀ ਦੁਨੀਆ ਦੇ ਪਵਿੱਤਰ ਸਮਝੌਤਿਆਂ 'ਚੋਂ ਇਕ, ਪਾਕਿ ਪਾ ਰਿਹੈ ਅੜਿੱਕੇ: ਗਜੇਂਦਰ ਸ਼ੇਖਾਵਤ

ਪਿੱਲੂਖੇੜਾ ਥਾਣੇ ਦੇ ਜਾਂਚ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਰਾਣੀ ਵੱਲੋਂ ਦਰਜ ਕਰਵਾਈ ਸ਼ਿਕਾਇਤ ਮੁਤਾਬਕ ਦਿੱਲੀ ਦੇ ਰੋਹਿਣੀ ਵਾਸੀ ਜਗਬੀਰ ਦਹੀਆ ਨੇ ਰਾਣੀ ਨੂੰ ਝਾਂਸਾ ਦਿੱਤਾ ਕਿ ਉਹ ਉਸ ਦੇ ਦੋ ਪੁੱਤਰਾਂ ਵਿਸ਼ਾਲ ਅਤੇ ਆਸ਼ੀਸ਼ ਨੂੰ ਕੈਨੇਡਾ 'ਚ ਨੌਕਰੀ ਲਗਵਾ ਦੇਵੇਗਾ। ਗੱਲਬਾਤ ਤੋਂ ਬਾਅਦ ਮਾਮਲਾ 52 ਲੱਖ ਰੁਪਏ 'ਚ ਤੈਅ ਹੋ ਗਿਆ ਅਤੇ ਰਾਣੀ ਨੇ ਆਪਣੀ ਜੱਦੀ ਜ਼ਮੀਨ ਵੇਚ ਕੇ ਇਹ ਰਕਮ ਇਕੱਠੀ ਕਰ ਲਈ। ਸ਼ਿਕਾਇਤ 'ਚ ਅੱਗੇ ਕਿਹਾ ਗਿਆ ਹੈ ਕਿ ਜਗਬੀਰ ਦੀ ਪਤਨੀ ਅਨੂੰ ਦਹੀਆ ਨੇ ਉਸ ਨੂੰ ਦਿੱਲੀ ਦੇ ਕਰਾਲਾ ਵਾਸੀ ਕ੍ਰਿਸਟੀਨਾ ਅਤੇ ਉਸ ਦੇ ਪਤੀ ਜਾਰਜ ਨੂੰ ਇਹ ਕਹਿ ਕੇ ਮਿਲਵਾਇਆ ਕਿ ਉਨ੍ਹਾਂ ਦੀ ਅੰਬੈਸੀ 'ਚ ਚੰਗੀ ਪਛਾਣ ਹੈ। 

ਇਹ ਵੀ ਪੜ੍ਹੋ- ਜਾਮਾ ਮਸਜਿਦ 'ਚ ਅਦਾ ਕੀਤੀ ਗਈ ਈਦ ਦੀ ਨਮਾਜ਼, ਇਕ-ਦੂਜੇ ਨੂੰ ਗਲ਼ ਲਾ ਕਿਹਾ- 'ਈਦ ਮੁਬਾਰਕ'

ਜਾਂਚ ਅਧਿਕਾਰੀ ਵਿਨੋਦ ਕੁਮਾਰ ਨੇ ਦੱਸਿਆ ਕਿ ਸ਼ਿਕਾਇਤ ਅਨੁਸਾਰ ਉਸੇ ਦਿਨ ਹੀ ਰਾਣੀ ਨੇ 10 ਲੱਖ ਰੁਪਏ ਅਤੇ ਦੋਵਾਂ ਪੁੱਤਰਾਂ ਦੇ ਪਾਸਪੋਰਟ ਮੁਲਜ਼ਮਾਂ ਨੂੰ ਸੌਂਪ ਦਿੱਤੇ। ਇਸ ਤੋਂ ਬਾਅਦ ਮੁਲਜ਼ਮਾਂ ਨੇ ਉਸ ਕੋਲੋਂ ਵੱਖ-ਵੱਖ ਮੌਕਿਆਂ ’ਤੇ ਕੁੱਲ 50 ਲੱਖ 75 ਹਜ਼ਾਰ ਰੁਪਏ ਲੈ ਲਏ ਅਤੇ ਦੋਵਾਂ ਮੁੰਡਿਆਂ ਦਾ ਵੀਜ਼ਾ ਲਗਵਾ ਦਿੱਤਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਰਾਣੀ ਨੂੰ 19 ਨਵੰਬਰ 2022 ਨੂੰ ਉਸ ਦੇ ਪੁੱਤਰਾਂ ਲਈ ਜਹਾਜ਼ ਦੀ ਟਿਕਟ ਬੁੱਕ ਹੋਣ ਬਾਰੇ ਸੂਚਿਤ ਕੀਤਾ ਗਿਆ ਸੀ ਪਰ ਮੌਕੇ 'ਤੇ ਨਾਲ ਜਾਣ ਵਾਲੇ ਵਿਅਕਤੀ ਦੇ ਬੀਮਾਰ ਹੋਣ ਦੀ ਗੱਲ ਕਹਿ ਕੇ ਟਿਕਟ ਰੱਦ ਕਰਨ ਅਤੇ ਫਿਰ ਕੁਝ ਦਿਨ ਉਡੀਕ ਕਰਨ ਲਈ ਕਿਹਾ ਗਿਆ। 

ਇਹ ਵੀ ਪੜ੍ਹੋ- ਅਤੀਕ-ਅਸ਼ਰਫ ਦੇ ਕਤਲ ਦਾ ਲਵਾਂਗੇ ਬਦਲਾ, ਅੱਤਵਾਦੀ ਸੰਗਠਨ ਅਲਕਾਇਦਾ ਦੀ ਧਮਕੀ

ਲੰਮੀ ਉਡੀਕ ਦੇ ਬਾਵਜੂਦ ਜਦੋਂ ਕੋਈ ਸੂਚਨਾ ਨਾ ਮਿਲੀ ਤਾਂ ਰਾਣੀ ਨੇ ਦਸਤਾਵੇਜ਼ਾਂ ਦੀ ਜਾਂਚ ਕਰਵਾਈ ਤਾਂ ਵੀਜ਼ਾ ਜਾਅਲੀ ਪਾਇਆ ਗਿਆ। ਮੁਲਜ਼ਮਾਂ ਤੋਂ ਰਕਮ ਵਾਪਸ ਮੰਗਣ ’ਤੇ ਉਨ੍ਹਾਂ ਨੇ ਰਾਣੀ ਨੂੰ ਗੰਭੀਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੰਦੇ ਹੋਏ ਰਕਮ ਵਾਪਸ ਕਰਨ ਤੋਂ ਇਨਕਾਰ ਕਰ ਦਿੱਤਾ। ਪਿੱਲੂਖੇੜਾ ਥਾਣੇ ਦੀ ਪੁਲਸ ਨੇ ਰਾਣੀ ਦੀ ਸ਼ਿਕਾਇਤ ’ਤੇ ਅਨੂ ਦਹੀਆ, ਕ੍ਰਿਸਟੀਨਾ ਅਤੇ ਉਸ ਦੇ ਪਤੀ ਜੌਰਜ ਖ਼ਿਲਾਫ਼ ਧੋਖਾਧੜੀ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।


author

Tanu

Content Editor

Related News