ਭਾਰਤ ਤੇ ਨੀਦਰਲੈਂਡ ਨੇ ਮੈਡੀਕਲ ਉਤਪਾਦਾਂ ਦੇ ਨਿਯਮਾਂ ਅਤੇ ਗੁਣਵੱਤਾ ਨੂੰ ਵਧਾਉਣ ਲਈ ਕੀਤਾ ਕਰਾਰ

Wednesday, Nov 08, 2023 - 09:35 PM (IST)

ਭਾਰਤ ਤੇ ਨੀਦਰਲੈਂਡ ਨੇ ਮੈਡੀਕਲ ਉਤਪਾਦਾਂ ਦੇ ਨਿਯਮਾਂ ਅਤੇ ਗੁਣਵੱਤਾ ਨੂੰ ਵਧਾਉਣ ਲਈ ਕੀਤਾ ਕਰਾਰ

ਜੈਤੋ (ਪਰਾਸ਼ਰ)- ਭਾਰਤ ਅਤੇ ਨੀਦਰਲੈਂਡ ਨੇ ਹੇਗ, ਨੀਦਰਲੈਂਡ ’ਚ ਮੈਡੀਕਲ ਉਤਪਾਦਾਂ ਦੇ ਨਿਯਮਾਂ ’ਤੇ ਸਹਿਯੋਗ ਕਰਨ ਅਤੇ ਦੋਵਾਂ ਦੇਸ਼ਾਂ ਲਈ ਮੈਡੀਕਲ ਉਤਪਾਦਾਂ ਅਤੇ ਸਿਹਤ ਸੰਭਾਲ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਲਈ ਇਕ ਸਮਝੌਤਾ ਪੱਤਰ (ਐੱਮ. ਓ. ਆਈ.) ’ਤੇ ਹਸਤਾਖਰ ਕੀਤੇ ਹਨ।

ਇਹ ਖ਼ਬਰ ਵੀ ਪੜ੍ਹੋ - DGP ਗੌਰਵ ਯਾਦਵ ਨੇ ਪੰਜਾਬ ਦੇ ਸਮੂਹ ਪੁਲਸ ਮੁਲਾਜ਼ਮਾਂ ਨੂੰ ਜਾਰੀ ਕੀਤੀਆਂ ਸਖ਼ਤ ਹਦਾਇਤਾਂ

ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਭਗਵੰਤ ਖੁਬਾ ਅਤੇ ਨੀਦਰਲੈਂਡ ਦੇ ਸਿਹਤ, ਕਲਿਆਣ ਅਤੇ ਖੇਡ ਮੰਤਰੀ ਅਰਨਸਟ ਕੁਇਪਰਸ ਵਿਚਕਾਰ ਹੋਈ ਮੀਟਿੰਗ ’ਚ ਐੱਮ. ਓ. ਆਈ. ’ਤੇ ਹਸਤਾਖਰ ਕੀਤੇ ਗਏ। ਸ਼੍ਰੀ ਖੁਬਾ ਦੀ ਅਗਵਾਈ ’ਚ ਇਕ ਭਾਰਤੀ ਵਫਦ 6 ਤੋਂ 8 ਨਵੰਬਰ 2023 ਤੱਕ ਹੇਗ ’ਚ ਹੋਣ ਵਾਲੀ ਦੂਜੀ ਵਿਸ਼ਵ ਸਥਾਨਕ ਉਤਪਾਦਨ ਫੋਰਮ (ਡਹਲਯੂ. ਐੱਲ. ਪੀ. ਐੱਫ.) ਮੀਟਿੰਗ ’ਚ ਹਿੱਸਾ ਲੈਣ ਲਈ ਨੀਦਰਲੈਂਡ ’ਚ ਹੈ। ਵਿਸ਼ਵ ਸਥਾਨਕ ਉਤਪਾਦਨ ਫੋਰਮ ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ.) ਦੀ ਪਹਿਲਕਦਮੀ ’ਤੇ ਬਣਾਇਆ ਇਕ ਪਲੇਟਫਾਰਮ ਹੈ। ਇਸ ਦਾ ਉਦੇਸ਼ ਦਵਾਈਆਂ ਅਤੇ ਹੋਰ ਸਿਹਤ ਤਕਨੀਕਾਂ ਤੱਕ ਪਹੁੰਚ ਵਧਾਉਣਾ ਹੈ। ਮੰਤਰੀ ਨੇ ਯੂਰਪੀਅਨ ਮੈਡੀਸਨ ਏਜੰਸੀ (ਈ. ਐੱਮ. ਏ.) ਦਾ ਵੀ ਦੌਰਾ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News