ਮਾਂ ਦੀ ਮੌਤ ਦਾ ਸਦਮਾ ਨਹੀਂ ਸਹਾਰ ਸਕਿਆ ਪੁੱਤਰ, ਇਕੱਠੇ ਬਲੀਆਂ ਮਾਂ-ਪੁੱਤ ਦੀਆਂ ਚਿਖਾਵਾਂ

Tuesday, Jan 30, 2024 - 06:04 PM (IST)

ਮਾਂ ਦੀ ਮੌਤ ਦਾ ਸਦਮਾ ਨਹੀਂ ਸਹਾਰ ਸਕਿਆ ਪੁੱਤਰ, ਇਕੱਠੇ ਬਲੀਆਂ ਮਾਂ-ਪੁੱਤ ਦੀਆਂ ਚਿਖਾਵਾਂ

ਸੋਨੀਪਤ- ਹਰਿਆਣਾ ਦੇ ਸੋਨੀਪਤ 'ਚ ਬਜ਼ੁਰਗ ਮਾਂ ਦੀ ਮੌਤ ਦਾ ਸਦਮਾ ਪੁੱਤਰ ਸਹਾਰ ਨਹੀਂ ਸਕਿਆ। ਪਰਿਵਾਰ ਬਜ਼ੁਰਗ ਔਰਤ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ 'ਚ ਲੱਗਾ ਸੀ, ਉਸੇ ਦੌਰਾਨ ਮ੍ਰਿਤਕ ਔਰਤ ਦੇ ਪੁੱਤਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਇਸਤੋਂ ਬਾਅਦ ਪਰਿਵਾਰ ਨੂੰ ਮਾਂ-ਪੁੱਤ ਦੀਆਂ ਚਿਖਾਵਾਂ ਇਕੱਠੀਆਂ ਦੀ ਬਾਲਣੀਆਂ ਪਈਆਂ।

ਇਹ ਵੀ ਪੜ੍ਹੋ- ਸਲੋ ਇੰਟਰਨੈੱਟ ਤੋਂ ਪਰੇਸ਼ਾਨ ਹੋ ਤਾਂ ਫੋਨ 'ਚ ਕਰੋ ਇਹ ਸੈਟਿੰਗ, ਮਿਲੇਗੀ ਹਾਈ ਸਪੀਡ

ਦੱਸ ਦੇਈਏ ਕਿ ਸੋਨੀਪਤ ਦੇ ਸੁੰਦਰ ਮੁਹੱਲਾ ਨਿਵਾਸੀ 84 ਸਾਲਾ ਸਾਵਿਤਰੀ ਦੇਵੀ ਦਾ ਐਤਵਾਰ ਨੂੰ ਕਰੀਬ 3.30 ਵਜੇ ਦੇਹਾਂ ਹੋ ਗਿਆ ਸੀ। ਸ਼ਾਮ ਹੋਣ ਦੇ ਚਲਦੇ ਰਿਸ਼ਤੇਦਾਰ ਸਮੇਂ ਸਿਰ ਨਹੀਂ ਪਹੁੰਚ ਸਕੇ। ਅਜਿਹੇ 'ਚ ਉਸਦਾ ਸੰਸਕਾਰ ਸੋਮਵਾਰ ਸਵੇਰੇ ਕਰਨਾ ਤੈਅ ਹੋਇਆ। ਸਵੇਰੇ 10 ਵਜੇ ਸਾਵਿਤਰੀ ਦੇਵੀ ਦੇ ਪੁੱਤਰ ਪ੍ਰਮੋਦ ਕੁਮਾਰ (51) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।

ਦੱਸ ਦੇਈਏ ਕਿ ਪ੍ਰਮੋਦ ਕੁਮਾਰ ਦੀ ਪਤਨੀ ਮੋਨੀਕਾ ਦਾ ਦੇਹਾਂਤ 2015 'ਚ ਹੋ ਗਿਆ ਸੀ। ਉਸਤੋਂ ਬਾਅਦ ਪ੍ਰਮੋਦ ਕੁਮਾਰ ਨੇ ਸਾਲ 2016 'ਚ ਪਾਰੁਲ ਨਾਲ ਦੂਜਾ ਵਿਆਹ ਕਰਵਾ ਲਿਆ ਸੀ ਪਰ ਕੁਝ ਸਮੇਂ ਬਾਅਦ ਉਹ ਉਸਤੋਂ ਵੱਖ ਰਹਿਣ ਲੱਗੀ ਸੀ। ਸੋਮਵਾਰ ਸ਼ਾਮ ਦੇ ਕਰੀਬ 5 ਵਜੇ ਮਾਂ-ਪੁੱਤ ਦੀਆਂ ਲਾਸ਼ਾਂ ਨੂੰ ਇਕੱਠਿਆਂ ਸ਼ਮਸ਼ਾਨ ਘਾਟ ਲਿਜਾਇਆ ਗਿਆ ਅਤੇ ਦੋਵਾਂ ਦਾ ਇਕੱਠਿਆਂ ਅੰਤਿਮ ਸੰਸਕਾਰ ਕੀਤਾ ਗਿਆ।

ਇਹ ਵੀ ਪੜ੍ਹੋ- 50 ਸਾਲਾਂ ਤਕ ਚਾਰਜ ਨਹੀਂ ਕਰਨਾ ਪਵੇਗਾ ਸਮਾਰਟਫੋਨ! ਇਸ ਕੰਪਨੀ ਨੇ ਬਣਾਈ ਖ਼ਾਸ ਬੈਟਰੀ


author

Rakesh

Content Editor

Related News