ਮੋਹਨ ਲਾਲ ਬੜੌਲੀ ਬਣੇ ਨਵੇਂ ਸੂਬਾ ਪ੍ਰਧਾਨ, ਸੀਐੱਮ ਸੈਣੀ ਨੇ ਮਠਿਆਈ ਖੁਆ ਕੇ ਕਰਵਾਇਆ ਮੂੰਹ ਮਿੱਠਾ

Wednesday, Jul 10, 2024 - 02:33 AM (IST)

ਮੋਹਨ ਲਾਲ ਬੜੌਲੀ ਬਣੇ ਨਵੇਂ ਸੂਬਾ ਪ੍ਰਧਾਨ, ਸੀਐੱਮ ਸੈਣੀ ਨੇ ਮਠਿਆਈ ਖੁਆ ਕੇ ਕਰਵਾਇਆ ਮੂੰਹ ਮਿੱਠਾ

ਦਿੱਲੀ : ਹਰਿਆਣਾ ਵਿਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਸੂਬਾ ਪ੍ਰਧਾਨ ਨਿਯੁਕਤ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਸੋਨੀਪਤ ਤੋਂ ਵਿਧਾਇਕ ਮੋਹਨ ਲਾਲ ਬੜੌਲੀ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਹਰਿਆਣਾ ਦਾ ਸੂਬਾ ਪ੍ਰਧਾਨ ਬਣਾਇਆ ਹੈ।

ਮੋਹਨ ਲਾਲ ਬੜੌਲੀ ਕੇਂਦਰੀ ਮੰਤਰੀ ਮਨੋਹਰ ਲਾਲ ਦੇ ਕਰੀਬੀ ਹਨ। ਉਨ੍ਹਾਂ ਨੇ 2024 'ਚ ਸੋਨੀਪਤ ਸੀਟ ਤੋਂ ਲੋਕ ਸਭਾ ਚੋਣ ਲੜੀ ਸੀ। ਕਰੀਬੀ ਮੁਕਾਬਲੇ ਵਿਚ ਉਹ ਕਾਂਗਰਸ ਦੇ ਉਮੀਦਵਾਰ ਸੱਤਪਾਲ ਬ੍ਰਹਮਚਾਰੀ ਤੋਂ ਥੋੜ੍ਹੇ ਫ਼ਰਕ ਨਾਲ ਹਾਰ ਗਏ ਸਨ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਹਰਿਆਣਾ 'ਚ ਬ੍ਰਾਹਮਣ ਚਿਹਰੇ 'ਤੇ ਜੂਆ ਖੇਡਿਆ ਹੈ। ਬੜੌਲੀ ਨੂੰ ਪ੍ਰਧਾਨ ਬਣਾ ਕੇ ਭਾਜਪਾ ਬ੍ਰਾਹਮਣ ਵੋਟ ਬੈਂਕ ਨੂੰ ਆਪਣੇ ਖੇਮੇ ਵਿਚ ਲਿਆਉਣਾ ਚਾਹੁੰਦੀ ਹੈ। 

PunjabKesari

ਸੀਐੱਮ ਸੈਣੀ ਨੇ ਵੀ ਦਿੱਤੀ ਵਧਾਈ
ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮੋਹਨ ਲਾਲ ਬੜੌਲੀ ਨੂੰ ਸੂਬਾ ਪ੍ਰਧਾਨ ਨਿਯੁਕਤ ਕੀਤੇ ਜਾਣ 'ਤੇ ਵਧਾਈ ਦਿੱਤੀ। ਨਾਲ ਹੀ ਟਵੀਟ ਕਰਦੇ ਹੋਏ ਲਿਖਿਆ ਕਿ ਭਾਰਤੀ ਜਨਤਾ ਪਾਰਟੀ ਹਰਿਆਣਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਰਾਈ ਦੇ ਵਿਧਾਇਕ ਮੋਹਨ ਲਾਲ ਬੜੌਲੀ ਨੂੰ ਮੁੱਖ ਮੰਤਰੀ ਨਿਵਾਸ ਸੰਤ ਕਬੀਰ ਕੁਟੀਰ 'ਤੇ ਪਹੁੰਚਣ 'ਤੇ ਸ਼ੁਭਕਾਮਨਾਵਾਂ ਅਤੇ ਸਫਲ ਕਾਰਜਕਾਲ ਲਈ ਅਗਾਊਂ ਵਧਾਈ ਵੀ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

DILSHER

Content Editor

Related News