ਭਾਗਵਤ ਦੀ ਦਾਰਸ਼ਨਿਕ ਟਿੱਪਣੀ

Wednesday, Sep 23, 2026 - 09:10 AM (IST)

ਭਾਗਵਤ ਦੀ ਦਾਰਸ਼ਨਿਕ ਟਿੱਪਣੀ

ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਮੁਖੀ ਮੋਹਨ ਭਾਗਵਤ ਦੀ ਤਾਜ਼ਾ ਟਿੱਪਣੀ ਕਿ ‘ਹਰ ਚੜਤ ਤੋਂ ਬਾਅਦ ਗਿਰਾਵਟ ਆਉਂਦੀ ਹੈ’ ਨੇ ਪੂਰੇ ਭਾਰਤ ’ਚ ਵਿਆਪਕ ਸਿਆਸੀ ਅਟਕਲਾਂ ਤੇ ਸਸਪੈਂਸ ਨੂੰ ਜਨਮ ਦਿੱਤਾ ਹੈ। ਹਾਲਾਂਕਿ ਉਨ੍ਹਾਂ ਦੇ ਭਾਸ਼ਣ ’ਚ ਇਕ ਦਾਰਸ਼ਨਿਕ ਟੋਨ ਸੀ, ਬਹੁਤ ਸਾਰੇ ਸਿਆਸੀ ਵਿਸ਼ਲੇਸ਼ਕਾਂ ਤੇ ਸੋਸ਼ਲ ਮੀਡੀਆ ਕੰਜ਼ਿਊਮਰਜ਼ ਨੇ ਇਸ ਦਾ ਵਿਸ਼ਲੇਸ਼ਣ ਸਮਕਾਲੀ ਸਿਆਸੀ ਦ੍ਰਿਸ਼ਟੀਕੋਣ ਤੋਂ ਕੀਤਾ ਹੈ।

ਭਾਗਵਤ ਨੇ ਕਿਹਾ ਕਿ ਕਿਸੇ ਨੂੰ ਵੀ ਇਹ ਨਹੀਂ ਮੰਨਣਾ ਚਾਹੀਦਾ ਕਿ ਸਭ ਕੁਝ ਹਮੇਸ਼ਾ ਯੋਜਨਾ ਅਨੁਸਾਰ ਚੱਲੇਗਾ। ਉਨ੍ਹਾਂ ਦਰਸ਼ਕਾਂ ਨੂੰ ਯਾਦ ਦੁਆਇਆ ਕਿ ‘ਹਰ ਚੜਤ ਤੋਂ ਬਾਅਦ ਗਿਰਾਵਟ ਆਉਂਦੀ ਹੈ। ਇਸੇ ਤਰ੍ਹਾਂ ਦੇ ਤਾਜ਼ਾ ਬਿਆਨਾਂ ’ਚ ਉਨ੍ਹਾਂ ‘ਉਦੈ ਆਹੇ ਤਰ ਅਸਤਹਿ ਨਿਸ਼ਚੇ’ ਕਹਾਵਤ ਦੀ ਵਰਤੋਂ ਕੀਤੀ ਹੈ ਜਿਸ ਦਾ ਭਾਵ ਹੈ ਕਿ ਜੇ ਚੜਤ ਹੈ ਤਾਂ ਗਿਰਾਵਟ ਵੀ ਯਕੀਨੀ ਹੈ।

ਇਹ ਬਿਆਨ ਆਰ. ਐੱਸ. ਐੱਸ. ਮੁਖੀ ਦੇ ਕਈ ਹਾਈ ਪ੍ਰੋਫਾਈਲ ਘਰੇਲੂ ਅਤੇ ਕੌਮਾਂਤਰੀ ਭਾਸ਼ਣਾਂ ਦਰਮਿਆਨ ਆਇਆ ਹੈ ਜੋ ਉਨ੍ਹਾਂ ਆਪਣੇ ਤਾਜ਼ਾ ਨਿਊਯਾਰਕ ਤੇ ਲੰਡਨ ਦੇ ਦੌਰੇ ਦੌਰਾਨ ਵੀ ਦਿੱਤੇ ਸਨ। ਉੱਥੇ ਉਨ੍ਹਾਂ ਲਗਾਤਾਰ ਨਿਮਰਤਾ ਰੱਖਣ, ਖੁੱਦ ਨੂੰ ਜਾਣਨ, ਲੀਡਰਸ਼ਿਪ ’ਚ ਆਪਣੇ ਆਪ ਨੂੰ ਭਗਵਾਨ ਸਮਝਨ ਜਾਂ ਹੰਕਾਰ ਤੋਂ ਬਚਣ ਵਰਗੇ ਵਿਸ਼ਿਆਂ ’ਤੇ ਜ਼ੋਰ ਦਿੱਤਾ ਹੈ।

ਇਸ ਬਿਆਨ ਨੇ ਚਰਚਾ ਦੀ ਇਕ ਲਹਿਰ ਛੇੜ ਦਿੱਤੀ ਹੈ ਕਿਉਂਕਿ ਸਿਆਸੀ ਈਕੋ-ਸਿਸਟਮ ਇਸ ਨੂੰ ਜਿਸ ਤਰ੍ਹਾਂ ਡਿ-ਕੋਡ ਕਰ ਰਿਹਾ ਹੈ, ਸਿਆਸੀ ਵਿਸ਼ਲੇਸ਼ਕਾਂ ਤੇ ਵਿਰੋਧੀ ਪਾਰਟੀਆਂ ਨੇ ਉਸ ਨੂੰ ਭਾਜਪਾ ਲੀਡਰਸ਼ਿਪ ਨੂੰ ਇੱਕ ਗੁਪਤ ਸੰਦੇਸ਼ ਵਜੋਂ ਸਮਝਿਆ ਹੈ ਕਿ ਉਹ ਇਹ ਨਾ ਮੰਨੇ ਕਿ ਸਭ ਕੁਝ ਹਮੇਸ਼ਾ ਆਪਣੇ ਤਰੀਕੇ ਨਾਲ ਚੱਲੇਗਾ। ਇਸ ਟਿੱਪਣੀ ਨੇ ਆਰ. ਐੱਸ. ਐੱਸ. ਤੇ ਭਾਜਪਾ ਦਰਮਿਆਨ ਸਬੰਧਾਂ ਬਾਰੇ ਇਕ ਆਨਲਾਈਨ ਬਹਿਸ ਛੇੜ ਦਿੱਤੀ ਹੈ।

ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਆਰ. ਐੱਸ. ਐੱਸ. ਨੂੰ ਇਸ ਸਮੇਂ ਸਿਰਫ਼ ਸੰਖੇਪ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਸਲਾਹ-ਮਸ਼ਵਰਾ ਕੀਤਾ ਜਾਂਦਾ ਹੈ ਪਰ ਫੈਸਲੇ ਸਿਆਸੀ ਲੀਡਰਸ਼ਿਪ ਵੱਲੋਂ ਲਏ ਜਾਂਦੇ ਹਨ। ਆਰ. ਐੱਸ. ਐੱਸ. ਦੇ ਹਮਾਇਤੀਆਂ ਦਾ ਮੰਨਣਾ ਹੈ ਕਿ ਭਾਗਵਤ ਬ੍ਰਹਿਮੰਡੀ ਸੰਤੁਲਨ ਬਾਰੇ ਸਿਰਫ਼ ਅਧਿਆਤਮਿਕ ਤੇ ਸੱਭਿਅਤਾਵਾਦੀ ਗਿਆਨ ਸਾਂਝਾ ਕਰ ਰਹੇ ਸਨ? ਇਸ ਟਿੱਪਣੀ ਦੇ ਸਹੀ ਸਮੇਂ ਨੇ ਸਿਆਸੀ ਵਿਸ਼ਲੇਸ਼ਕਾਂ ਨੂੰ ਇਸ ਦੇ ਡੂੰਘੇ ਅੰਦਰੂਨੀ ਪ੍ਰਭਾਵਾਂ ਬਾਰੇ ਅੰਦਾਜ਼ਾ ਲਾਉਣ ਲਈ ਪ੍ਰੇਰਿਤ ਕੀਤਾ ਹੈ।


author

Harpreet SIngh

Content Editor

Related News