''OTT ਪਲੇਟਫਾਰਮਾਂ ''ਤੇ ਕੰਟੈਂਟ ਦਿਖਾਉਣ ਦੇ ਨਿਯਮਾਂ ''ਤੇ ਸਖ਼ਤੀ ਕਰਨ ਦੀ ਲੋੜ'' ; ਮੋਹਨ ਭਾਗਵਤ

Tuesday, Oct 20, 2026 - 05:04 PM (IST)

''OTT ਪਲੇਟਫਾਰਮਾਂ ''ਤੇ ਕੰਟੈਂਟ ਦਿਖਾਉਣ ਦੇ ਨਿਯਮਾਂ ''ਤੇ ਸਖ਼ਤੀ ਕਰਨ ਦੀ ਲੋੜ'' ; ਮੋਹਨ ਭਾਗਵਤ

ਨਾਗਪੁਰ (ਏਜੰਸੀ)- ਰਾਸ਼ਟਰੀ ਸਵੈਮ ਸੇਵਕ ਸੰਘ (RSS) ਦੇ ਮੁਖੀ ਮੋਹਨ ਭਾਗਵਤ ਨੇ ਮੰਗਲਵਾਰ ਨੂੰ ਕਿਹਾ ਕਿ OTT ਪਲੇਟਫਾਰਮਾਂ 'ਤੇ ਪ੍ਰਸਾਰਿਤ ਸਮੱਗਰੀ ਨੂੰ ਨਿਯਮਿਤ ਕਰਨ ਦੀ ਲੋੜ ਹੈ, ਕਿਉਂਕਿ ਨੌਜਵਾਨ ਬਿਨਾਂ ਸੋਚੇ-ਸਮਝੇ ਅਜਿਹੀ ਸਮੱਗਰੀ ਦੇਖ ਰਹੇ ਹਨ। ਭਾਗਵਤ ਨੇ ਇੱਥੇ ਰਾਸ਼ਰਟੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਦੁਸਹਿਰਾ ਉਤਸਵ 'ਚ ਹਥਿਆਰਾਂ ਦੀ ਪੂਜਾ ਕਰਨ ਤੋਂ ਬਾਅਦ ਆਪਣੇ ਸੰਬੋਧਨ 'ਚ ਕਿਹਾ,"ਵਿਚਾਰ ਬੀਜੋ ਤਾਂ ਕਰਮ ਦੀ ਫਸਲ ਕੱਟੋਗੇ; ਚਰਿੱਤਰ ਬੀਜੋਗੇ ਤਾਂ ਕਿਸਮਤ ਦਾ ਨਿਰਮਾਣ ਹੋਵੇਗਾ।"

ਉਨ੍ਹਾਂ ਕਿਹਾ,"ਜਦੋਂ ਤੋਂ ਅਸੀਂ ਭਾਵਨਾਤਮਕ ਏਕਤਾ ਨੂੰ ਭੁਲਾ ਦਿੱਤਾ ਹੈ, ਉਦੋਂ ਤੋਂ ਅਸੀਂ ਕਮਜ਼ੋਰ ਹੋ ਗਏ ਹਾਂ।" ਭਾਗਵਤ ਨੇ ਕਿਹਾ ਕਿ ਭਾਰਤ ਵਿਭਿੰਨਤਾ ਨਾਲ ਭਰਿਆ ਦੇਸ਼ ਹੈ ਅਤੇ ਵਿਭਿੰਨਤਾ ਨੂੰ ਸਵੀਕਾਰ ਕਰਨਾ ਅਤੇ ਉਸ ਦੀ ਰੱਖਿਆ ਕਰਨਾ ਸਾਡੀ ਰਵਾਇਤੀ ਪਛਾਣ ਰਹੀ ਹੈ। ਉਨ੍ਹਾਂ ਨੇ ਆਨਲਾਈਨ ਸਮੱਗਰੀ ਨਾਲ ਨੌਜਵਾਨਾਂ 'ਤੇ ਪੈ ਰਹੇ ਨਕਾਰਾਤਮਕ ਪ੍ਰਭਾਵ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ, "OTT ਪਲੇਟਫਾਰਮਾਂ 'ਤੇ ਪ੍ਰਸਾਰਿਤ ਸਮੱਗਰੀ ਨੂੰ ਨਿਯਮਿਤ ਕਰਨ ਦੀ ਲੋੜ ਹੈ, ਕਿਉਂਕਿ ਨੌਜਵਾਨ ਬਿਨਾਂ ਸੋਚੇ ਅਜਿਹੀ ਸਮੱਗਰੀ ਦੇਖ ਰਹੇ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News