ਆਪ੍ਰੇਸ਼ਨ ਆਲ ਆਊਟ ''ਚ ਵਰਤੀ ਜਾਵੇ ਨਰਮੀ : ਅਕਬਰ ਲੋਨ
Thursday, Jun 20, 2019 - 12:04 AM (IST)

ਸ਼੍ਰੀਨਗਰ–ਬਾਰਾਮੂਲਾ 'ਚ ਨੈਸ਼ਨਲ ਕਾਨਫਰੰਸ ਤੋਂ ਸੰਸਦ ਮੈਂਬਰ ਮੁਹੰਮਦ ਅਕਬਰ ਲੋਨ ਨੇ ਮੁੜ ਜੰਮੂ-ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਨਾਲ ਗੱਲਬਾਤ ਕਰਨ ਦੀ ਵਕਾਲਤ ਕੀਤੀ ਹੈ। ਕੇਂਦਰ ਸਰਕਾਰ ਪਹਿਲਾਂ ਤੋਂ ਕਹਿ ਚੁੱਕੀ ਹੈ ਕਿ ਜਦੋਂ ਤੱਕ ਪਾਕਿਸਤਾਨ ਅੱਤਵਾਦ 'ਤੇ ਲਗਾਮ ਨਹੀਂ ਕੱਸੇਗਾ, ਗੱਲਬਾਤ ਨਹੀਂ ਹੋਵੇਗੀ ਪਰ ਸੰਸਦ ਮੈਂਬਰ ਅਕਬਰ ਲੋਨ ਨੇ ਮੰਗ ਕੀਤੀ ਹੈ ਕਿ ਕਸ਼ਮੀਰ 'ਚ ਸੁਰੱਖਿਆ ਫੋਰਸਾਂ ਦੇ ਆਪ੍ਰੇਸ਼ਨ ਆਲ ਆਊਟ 'ਚ ਨਰਮੀ ਵਰਤੀ ਜਾਣੀ ਚਾਹੀਦੀ ਹੈ। ਲੋਨ ਨੇ ਕਿਹਾ ਕਿ ਇਸ ਦਾ ਹੱਲ ਹੈ ਜੰਮੂ-ਕਸ਼ਮੀਰ, ਭਾਰਤ ਅਤੇ ਪਾਕਿਸਤਾਨ ਤਿੰਨੇ ਇਕੋ ਟੇਬਲ 'ਤੇ ਬੈਠਣ ਅਤੇ ਇਸ ਦਾ ਹੱਲ ਕੱਢਣ। ਮੈਂ ਤੁਹਾਨੂੰ ਇਹ ਸਾਫ-ਸਾਫ ਕਹਿ ਦਿੰਦਾ ਹਾਂ ਕਿ ਕੋਈ ਕਸ਼ਮੀਰੀਆਂ ਨੂੰ ਹਿੰਦੁਸਤਾਨ ਤੋਂ ਵੱਖ ਨਹੀਂ ਕਰ ਸਕਦਾ।