PM ਮੋਦੀ ਨੇ ਪੈਰਾਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

Tuesday, Aug 24, 2021 - 05:00 PM (IST)

PM ਮੋਦੀ ਨੇ ਪੈਰਾਲੰਪਿਕ ਖੇਡਾਂ ਲਈ ਭਾਰਤੀ ਦਲ ਨੂੰ ਦਿੱਤੀਆਂ ਸ਼ੁੱਭਕਾਮਨਾਵਾਂ

ਨਵੀਂ ਦਿੱਲੀ (ਵਾਰਤਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਦੇ ਖਿਡਾਰੀਆਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਮੋਦੀ ਨੇ ਇਨ੍ਹਾਂ ਖੇਡਾਂ ਦੇ ਆਗਾਜ਼ ਤੋਂ ਪਹਿਲਾਂ ਮੰਗਲਵਾਰ ਨੂੰ ਇਕ ਟਵੀਟ ਸੰਦੇਸ਼ ਵਿਚ ਕਿਹਾ, ‘ਪੈਰਾਲੰਪਿਕ ਖੇਡਾਂ ਸ਼ੁਰੂ ਹੋ ਰਹੀਆਂ ਹਨ, ਖੇਡਾਂ ਵਿਚ ਹਿੱਸਾ ਲੈ ਰਹੇ ਭਾਰਤੀ ਦਲ ਨੂੰ ਮੇਰੀਆਂ ਸ਼ੁੱਭਕਾਮਨਾਵਾਂ। ਸਾਨੂੰ ਉਨ੍ਹਾਂ ਐਥਲੀਟਾਂ ’ਤੇ ਮਾਣ ਹੈ ਜੋ ਪੈਰਾਲੰਪਿਕ ਵਿਚ ਦੀ ਅਗਵਾਈ ਕਰ ਰਹੇ ਹਨ।’

ਇਹ ਵੀ ਪੜ੍ਹੋ: ਜੂਨੀਅਰ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ: PM ਨੇ ਪਹਿਲਵਾਨਾਂ ਨੂੰ 11 ਤਮਗੇ ਜਿੱਤਣ ’ਤੇ ਦਿੱਤੀ ਵਧਾਈ

PunjabKesari

ਜ਼ਿਕਰਯੋਗ ਹੈ ਕਿ ਮੋਦੀ ਨੇ ਭਾਰਤੀ ਦਲ ਦੇ ਖਿਡਾਰੀਆਂ ਨਾਲ ਪੈਰਾਲੰਪਿਕ ਲਈ ਰਵਾਨਾ ਹੋਣ ਤੋਂ ਪਹਿਲਾਂ ਵੀ ਗੱਲਬਾਤ ਕੀਤੀ ਸੀ ਅਤੇ ਉਨ੍ਹਾਂ ਦਾ ਹੌਂਸਲਾ ਵਧਾਇਆ ਸੀ। ਅੱਜ ਤੋਂ ਟੋਕੀਓ ਵਿਚ ਸ਼ੁਰੂ ਹੋ ਰਹੇ ਪੈਰਾਲੰਪਿਕ ਵਿਚ ਭਾਰਤ ਦੇ 54 ਐਥਲੀਟ, ਤੀਰਅੰਦਾਜ਼ੀ, ਐਥਲੈਟਿਕਸ (ਟਰੈਕ ਐਂਡ ਫੀਲਡ), ਬੈਡਮਿੰਟਨ, ਤੈਰਾਕੀ, ਵੇਟਲਿਫਟਿੰਗ ਸਮੇਤ 9 ਖੇਡਾਂ ਵਿਚ ਹਿੱਸਾ ਲੈਣਗੇ। ਇਹ ਕਿਸੇ ਵੀ ਪੈਰਾਲੰਪਿਕ ਵਿਚ ਭਾਰਤ ਵੱਲੋਂ ਭੇਜੀ ਗਈ ਹੁਣ ਤੱਕ ਦੀ ਸਭ ਤੋਂ ਵੱਡੀ ਟੀਮ ਹੈ। ਸਾਰੇ 54 ਐਥਲੀਟ ਟਾਰਗੇਟ ਓਲੰਪਿਕ ਪੋਡੀਅਮ ਸਕੀਮ (ਟੌਪਸ) ਦਾ ਹਿੱਸਾ ਹਨ। ਟੋਕੀਓ ਪੈਰਾਲੰਪਿਕ 5 ਸਤੰਬਰ ਤੱਕ ਹੋਣਗੇ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News