ਭਲਕੇ 9 ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ PM ਮੋਦੀ

Saturday, Sep 23, 2023 - 02:15 PM (IST)

ਭਲਕੇ 9 ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ PM ਮੋਦੀ

ਨਵੀਂ ਦਿੱਲੀ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਵੀਡੀਓ ਕਾਨਫਰੈਂਸਿੰਗ ਰਾਹੀਂ ਦੇਸ਼ ਦੇ 11 ਰਾਜਾਂ ਦੇ ਵੱਖ-ਵੱਖ ਸਥਾਨਾਂ ਨੂੰ ਜੋੜਨ ਵਾਲੀਆਂ 9 ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ। ਰੇਲ ਮੰਤਰਾਲਾ ਨੇ ਸ਼ਨੀਵਾਰ ਨੂੰ ਇੱਥੇ ਦੱਸਿਆ ਕਿ ਇਹ ਨਵੀਆਂ ਵੰਦੇ ਭਾਰਤ ਰੇਲ ਗੱਡੀਆਂ ਦੇਸ਼ ਭਰ 'ਚ ਕਨੈਕਟੀਵਿਟੀ 'ਚ ਸੁਧਾਰ ਅਤੇ ਰੇਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸਹੂਲਤਾਂ ਪ੍ਰਦਾਨ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਸਾਕਾਰ ਕਰਨ ਦੀ ਦਿਸ਼ਾ 'ਚ ਇਕ ਕਦਮ ਹੈ। ਜਿਹੜੀਆਂ ਨਵੀਆਂ ਰੇਲ ਗੱਡੀਆਂ ਨੂੰ ਹਰੀ ਝੰਡੀ ਦਿਖਾਈ ਜਾਵੇਗੀ, ਉਹ ਉਦੇਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ, ਤਿਰੂਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ, ਹੈਦਰਾਬਾਦ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈੱਸ, ਵਿਜੇਵਾੜਾ-ਚੇਨਈ (ਬਾਰਾਸਤਾ ਰੇਨਿਗੁੰਟਾ) ਵੰਦੇ ਭਾਰਤ ਐਕਸਪ੍ਰੈੱਸ, ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ, ਕਾਸਰਗੋਡ, ਤਿਰੁਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ, ਰਾਉਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ, ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ਹਨ। ਇਹ 9 ਰੇਲ ਗੱਡੀਆਂ 11 ਰਾਜਾਂ- ਰਾਜਸਥਾਨ, ਤਾਮਿਲਨਾਡੂ, ਤੇਲੰਗਾਨਾ, ਆਂਧਰਾ ਪ੍ਰਦੇਸ਼, ਕਰਨਾਟਕ, ਬਿਹਾਰ, ਪੱਛਮੀ ਬੰਗਾਲ, ਕੇਰਲ, ਝਾਰਖੰਡ ਅਤੇ ਗੁਜਰਾਤ 'ਚ ਕਨੈਕਟੀਵਿਟੀ ਦੇ ਨਾਲ-ਨਾਲ ਸੈਰ-ਸਪਾਟੇ ਨੂੰ ਉਤਸ਼ਾਹ ਦੇਣਗੀਆਂ। 

ਇਹ ਵੀ ਪੜ੍ਹੋ : ਇਸ ਵਾਰ ਨਹੀਂ ਚੱਲਣਗੇ ਪਟਾਕੇ, ਦੀਵਾਲੀ ਤੋਂ ਪਹਿਲਾਂ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ

ਇਹ ਵੰਦੇ ਭਾਰਤ ਐਕਸਪ੍ਰੈੱਸ ਰੇਲ ਗੱਡੀਆਂ ਆਪਣੇ ਸੰਚਾਲਨ ਦੇ ਮਾਰਗਾਂ 'ਤੇ ਸਭ ਤੋਂ ਤੇਜ਼ ਰੇਲ ਗੱਡੀਆਂ ਹੋਣਗੀਆਂ ਅਤੇ ਯਾਤਰੀਆਂ ਦਾ ਕਾਫ਼ੀ ਸਮਾਂ ਬਚਾਉਣ 'ਚ ਮਦਦ ਕਰਨਗੀਆਂ। ਮਾਰਗ 'ਤੇ ਮੌਜੂਦਾ ਸਮੇਂ, ਸਭ ਤੋਂ ਤੇਜ਼ ਰੇਲ ਗੱਡੀ ਦੀ ਤੁਲਨਾ 'ਚ, ਰਾਉਰਕੇਲਾ-ਭੁਵਨੇਸ਼ਵਰ-ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਕਾਸਰਗੋਡ-ਤਿਰੁਵਨੰਤਪੁਰਮ ਵੰਦੇ ਭਾਰਤ ਐਕਸਪ੍ਰੈੱਸ ਲਗਭਗ 3 ਘੰਟੇ ਤੇਜ਼ ਹੋਵੇਗੀ। ਹੈਦਰਾਬਾਦ-ਬੈਂਗਲੁਰੂ ਵੰਦੇ ਭਾਰਤ ਐਕਸਪ੍ਰੈੱਸ 2.5 ਘੰਟਿਆਂ ਤੋਂ ਵੱਧ, ਤਿਰੂਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ 2 ਘੰਟੇ ਤੋਂ ਵੱਧ ਅਤੇ ਰਾਂਚੀ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ, ਪਟਨਾ-ਹਾਵੜਾ ਵੰਦੇ ਭਾਰਤ ਐਕਸਪ੍ਰੈੱਸ ਅਤੇ ਜਾਮਨਗਰ-ਅਹਿਮਦਾਬਾਦ ਵੰਦੇ ਭਾਰਤ ਐਕਸਪ੍ਰੈੱਸ ਕਰੀਬ ਇਕ ਘੰਟੇ ਦੀ ਬਚਤ ਕਰੇਗੀ। ਜਦੋਂ ਕਿ ਉਦੇਪੁਰ-ਜੈਪੁਰ ਵੰਦੇ ਭਾਰਤ ਐਕਸਪ੍ਰੈੱਸ ਲਗਭਗ ਅੱਧੇ ਘੰਟੇ ਦਾ ਸਮਾਂ ਬਚਾਏਗੀ। ਦੇਸ਼ ਭਰ 'ਚ ਮਹੱਤਵਪੂਰਨ ਧਾਰਮਿਕ ਸਥਾਨਾਂ ਦੀ ਕਨੈਕਟੀਵਿਟੀ 'ਚ ਸੁਧਾਰ ਕਰਨ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਰਾਉਰਕੇਲਾ-ਭੁਵਨੇਸ਼ਵਰ ਪੁਰੀ ਵੰਦੇ ਭਾਰਤ ਐਕਸਪ੍ਰੈੱਸ ਅਤੇ ਤਿਰੂਨੇਲਵੇਲੀ-ਮਦੁਰੈ-ਚੇਨਈ ਵੰਦੇ ਭਾਰਤ ਐਕਸਪ੍ਰੈੱਸ ਪੁਰੀ ਅਤੇ ਮਦੁਰੈ ਦੇ ਮਹੱਤਵਪੂਰਨ ਧਾਰਮਿਕ ਸ਼ਹਿਰਾਂ ਨੂੰ ਜੋੜੇਗੀ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

DIsha

Content Editor

Related News