G-20 ਸਿਖਰ ਸੰਮੇਲਨ ਦਾ ਆਗਾਜ, PM ਮੋਦੀ ਨੇ ਵਿਸ਼ਵ ਨੇਤਾਵਾਂ ਦਾ ਕੀਤਾ ਨਿੱਘਾ ਸਵਾਗਤ
Saturday, Sep 09, 2023 - 11:09 AM (IST)
ਨਵੀਂ ਦਿੱਲੀ- ਦਿੱਲੀ ਵਿਖੇ 20 ਸ਼ਿਖਰ ਸੰਮੇਲਨ ਦਾ ਅੱਜ ਆਗਾਜ ਹੋ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਿਖੇ ਜੀ20 ਸ਼ਿਖਰ ਸੰਮੇਲਨ ਦੇ ਆਯੋਜਨ ਵਾਲੀ ਥਾਂ 'ਭਾਰਤ ਮੰਡਪਮ' ਵਿਚ ਦੁਨੀਆ ਦੇ ਨੇਤਾਵਾਂ ਦਾ ਸ਼ਨੀਵਾਰ ਸਵੇਰੇ ਸਵਾਗਤ ਕੀਤਾ। ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਤੋਨੀਓ ਗੁਤਾਰੇਸ, ਕੌਮਾਂਤਰੀ ਮੁਦਰਾ ਫੰਡ ਦੀ ਪ੍ਰਬੰਧ ਡਾਇਰੈਕਟਰ ਅਤੇ ਚੇਅਰਮੈਨ ਕ੍ਰਿਸਟਾਲਿਨਾ ਜਾਰਜੀਵਾ ਅਤੇ ਵਿਸ਼ਵ ਵਪਾਰ ਸੰਗਠਨ ਦੀ ਜਨਰਲ ਡਾਇਰੈਕਟਰ ਨਗੋਜੀ ਓਕੋਂਜੀ ਏਵੀਲਾ ਆਯੋਜਨ ਵਾਲੀ ਥਾਂ ਪਹੁੰਚਣ ਵਾਲਿਆਂ ਵਿਚ ਸ਼ਾਮਲ ਹਨ।
ਇਹ ਵੀ ਪੜ੍ਹੋ- G20 Summit 2023 : PM Modi ਨੂੰ 2 ਦਿਨ ਨਹੀਂ ਇਕ ਪਲ ਦੀ ਵੀ ਫੁਰਸਤ, ਪੜ੍ਹੋ ਪੂਰੀ ਖ਼ਬਰ
ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਪ੍ਰਗਤੀ ਮੈਦਾਨ ਵਿਚ ਸੰਮੇਲਨ ਵਾਲੀ ਥਾਂ 'ਤੇ ਪਹੁੰਚੀ। ਪ੍ਰਧਾਨ ਮੰਤਰੀ ਮੋਦੀ ਨੇ ਜਿਸ ਥਾਂ 'ਤੇ ਦੁਨੀਆ ਦੇ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਉਸ ਦੇ ਠੀਕ ਪਿੱਛੇ 13ਵੀਂ ਸ਼ਤਾਬਦੀ ਦੀ ਪ੍ਰਸਿੱਧ ਕਲਾਕ੍ਰਿਤੀ ਕੋਨਾਰਕ ਚੱਕਰ ਦੀ ਪ੍ਰਤੀਰੂਪ ਸਥਾਪਿਤ ਕੀਤੀ ਗਈ, ਇਸ ਚੱਕਰ ਨੂੰ ਸਮੇਂ, ਤਰੱਕੀ ਅਤੇ ਲਗਾਤਾਰ ਬਦਲਾਅ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : Joe Biden ਦੇ ਭਾਰਤ ਆਉਣ ਨਾਲ PM ਮੋਦੀ ਦੇ ਨਾਂ ਨਵਾਂ ਰਿਕਾਰਡ ਦਰਜ, ਪੜ੍ਹੋ ਪੂਰੀ ਖ਼ਬਰ
ਦੱਸ ਦੇਈਏ ਕਿ ਅੱਜ ਤੋਂ ਰਾਜਧਾਨੀ ਦਿੱਲੀ 'ਚ ਜੀ-20 ਸਿਖ਼ਰ ਸੰਮੇਲਨ ਦਾ ਆਗਾਜ ਹੋ ਚੁੱਕਾ ਹੈ। 10 ਸਤੰਬਰ ਤੱਕ ਚੱਲਣ ਵਾਲੇ ਇਸ ਸੰਮੇਲਨ ਲਈ ਦਿੱਲੀ ਪੂਰੀ ਤਰ੍ਹਾਂ ਤਿਆਰ ਹੈ। ਦਿੱਲੀ ਨੂੰ ਦੁਲਹਨ ਵਾਂਗ ਸਜਾਇਆ ਗਿਆ ਹੈ ਅਤੇ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਹਨ। ਇਨ੍ਹਾਂ 2 ਦਿਨਾਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਕ ਪਲ ਦੀ ਵੀ ਫੁਰਸਤ ਨਹੀਂ ਹੈ। ਉਹ ਅੱਜ ਜਾਪਾਨ, ਜਰਮਨੀ, ਇਟਲੀ ਅਤੇ ਬ੍ਰਿਟੇਨ ਦੇ ਰਾਸ਼ਟਰ ਮੁਖੀਆਂ ਨਾਲ ਬੈਠਕ ਕਰਨਗੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8