'ਮੋਦੀ ਸਰਨੇਮ' ਮਾਮਲਾ: ਰਾਹੁਲ ਤੇ ਹੱਕ 'ਚ ਨਿੱਤਰੇ CM ਕੇਜਰੀਵਾਲ, ਬੋਲੇ- ਹੋ ਰਹੀ ਹੈ ਸਾਜਿਸ਼

Thursday, Mar 23, 2023 - 05:54 PM (IST)

'ਮੋਦੀ ਸਰਨੇਮ' ਮਾਮਲਾ: ਰਾਹੁਲ ਤੇ ਹੱਕ 'ਚ ਨਿੱਤਰੇ CM ਕੇਜਰੀਵਾਲ, ਬੋਲੇ- ਹੋ ਰਹੀ ਹੈ ਸਾਜਿਸ਼

ਨਵੀਂ ਦਿੱਲੀ- 'ਮੋਦੀ ਸਰਨੇਮ' ਵਾਲੇ ਬਿਆਨ ਨੂੰ ਲੈ ਕੇ ਗੁਜਰਾਤ ਦੀ ਸੂਰਤ ਕੋਰਟ ਨੇ ਰਾਹੁਲ ਗਾਂਧੀ ਨੂੰ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਅਤੇ 2 ਸਾਲ ਦੀ ਸਜ਼ਾ ਸੁਣਾਈ। ਹਾਲਾਂਕਿ ਰਾਹੁਲ ਨੂੰ ਕੋਰਟ ਵਲੋਂ ਜ਼ਮਾਨਤ ਵੀ ਮਿਲ ਗਈ ਹੈ। ਇਸ ਤੋਂ ਬਾਅਦ ਕਾਂਗਰਸ ਨੇ ਕੇਂਦਰ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ ਹੈ। ਉੱਥੇ ਹੀ ਦੂਜੀਆਂ ਪਾਰਟੀਆਂ ਨੇ ਵੀ ਕਾਂਗਰਸ ਨਾਲ ਸੁਰ ਨਾਲ ਸੁਰ ਮਿਲਾਇਆ। ਆਮ ਆਮਦੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਰਾਹੁਲ ਗਾਂਧੀ ਦੇ ਸਮਰਥਨ 'ਚ ਉਤਰੇ ਹਨ।

ਇਹ ਵੀ ਪੜ੍ਹੋ-  'ਮੋਦੀ ਸਰਨੇਮ' ਟਿੱਪਣੀ: ਸੂਰਤ ਦੀ ਅਦਾਲਤ ਨੇ ਰਾਹੁਲ ਗਾਂਧੀ ਨੂੰ ਸੁਣਾਈ 2 ਸਾਲ ਦੀ ਸਜ਼ਾ

ਕੇਜਰੀਵਾਲ ਨੇ ਕੀਤਾ ਇਹ ਟਵੀਟ

ਕੇਜਰੀਵਾਲ ਨੇ ਟਵੀਟ ਕਰ ਕੇ ਕਿਹਾ ਕਿ ਗੈਰ-ਭਾਜਪੀ ਨੇਤਾਵਾਂ ਅਤੇ ਪਾਰਟੀਆਂ ਨੂੰ ਖ਼ਤਮ ਕਰਨ ਦੀ ਸਾਜਿਸ਼ ਹੋ ਰਹੀ ਹੈ। ਕਾਂਗਰਸ ਨਾਲ ਮਤਭੇਦ ਹੈ ਪਰ ਰਾਹੁਲ ਗਾਂਧੀ ਨੂੰ ਇਸ ਤਰ੍ਹਾਂ ਨਾਲ ਮਾਣਹਾਨੀ ਦੇ ਮੁਕੱਦਮੇ 'ਚ ਫਸਾਉਣਾ ਠੀਕ ਨਹੀਂ ਹੈ। ਅਸੀਂ ਅਦਾਲਤ ਦਾ ਸਨਮਾਨ ਕਰਦੇ ਹਾਂ ਪਰ ਇਸ ਫ਼ੈਸਲੇ ਤੋਂ ਅਸਹਿਮਤ ਹਾਂ।

PunjabKesari

ਇਹ ਵੀ ਪੜ੍ਹੋ-  ਹਰਿਆਣਾ 'ਚ ਅੰਮ੍ਰਿਤਪਾਲ ਤੇ ਉਸ ਦੇ ਸਾਥੀ ਨੂੰ ਪਨਾਹ ਦੇਣ ਵਾਲੀ ਔਰਤ ਗ੍ਰਿਫ਼ਤਾਰ: ਪੁਲਸ

ਕੀ ਹੈ ਮੋਦੀ ਸਰਨੇਮ ਟਿੱਪਣੀ ਮਾਮਲਾ

ਦੱਸ ਦੇਈਏ ਕਿ ਰਾਹੁਲ ਖਿਲਾਫ਼ ਉਨ੍ਹਾਂ ਦੀ ਟਿੱਪਣੀ ਨੂੰ ਲੈ ਕੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ 'ਚ ਉਨ੍ਹਾਂ ਨੇ ਕਿਹਾ ਸੀ ਸਾਰੇ ਚੋਰਾਂ ਦਾ ਬਰਾਬਰ ਸਰਨੇਮ ਮੋਦੀ ਹੀ ਕਿਉਂ ਹੈ? ਰਾਹੁਲ ਦੇ ਵਿਵਾਦਿਤ ਬਿਆਨ ਦੇ ਖਿਲਾਫ਼ ਭਾਜਪਾ ਦੇ ਵਿਧਾਇਕ ਅਤੇ ਗੁਜਰਾਤ ਦੇ ਸਾਬਕਾ ਮੰਤਰੀ ਪੂਰਨੇਸ਼ ਮੋਦੀ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ। ਵਾਇਨਾਡ ਤੋਂ ਲੋਕ ਸਭਾ ਮੈਂਬਰ ਰਾਹੁਲ ਨੇ 2019 ਦੀਆਂ ਆਮ ਚੋਣਾਂ ਤੋਂ ਪਹਿਲਾਂ ਕਰਨਾਟਕ ਦੇ ਕੋਲਾਰ ਵਿਚ ਆਯੋਜਿਤ ਇਕ ਜਨਤਕ ਸਭਾ 'ਚ ਵਿਚ ਉਪਰੋਕਤ ਟਿੱਪਣੀ ਕੀਤੀ।

ਇਹ ਵੀ ਪੜ੍ਹੋ- ਅੰਮ੍ਰਿਤਪਾਲ ਦੇ ਮਾਮਲੇ 'ਚ ਨਵਾਂ ਖ਼ੁਲਾਸਾ, ਹਰਿਆਣਾ ਦੇ ਇਸ ਘਰ 'ਚ ਲਈ 2 ਦਿਨ ਪਨਾਹ


author

Tanu

Content Editor

Related News