ਮੋਦੀ ਨੇ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਦਰਗਾਹ ਲਈ ਭੇਜੀ ਚਾਦਰ

03/24/2017 4:00:51 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਜਮੇਰ ਸਥਿਤ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਦਰਗਾਹ ''ਤੇ ਚੜ੍ਹਾਉਣ ਲਈ ਚਾਦਰ ਭੇਜੀ ਹੈ। ਸ਼੍ਰੀ ਮੋਦੀ ਨੇ ਸ਼ੁੱਕਰਵਾਰ ਨੂੰ ਇੱਥੇ ਘੱਟ ਗਿਣਤੀ ਕਾਰਜ ਰਾਜ ਮੰਤਰੀ ਮੁਖਤਾਰ ਅੱਬਾਸ ਨਕਵੀ ਅਤੇ ਪ੍ਰਧਾਨ ਮੰਤਰੀ ਦਫ਼ਤਰ ''ਚ ਰਾਜ ਮੰਤਰੀ ਜਿਤੇਂਦਰ ਸਿੰਘ ਨੂੰ ਖਵਾਜ਼ਾ ਮੋਈਨੁਦੀਨ ਚਿਸ਼ਤੀ ਦੀ ਦਰਗਾਹ ''ਤੇ ਚਾਦਰ ਚੜ੍ਹਾਉਣ ਲਈ ਭੇਟ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਆਪਣੇ ਸੰਦੇਸ਼ ''ਚ ਕਿਹਾ,''''ਖਵਾਜ਼ਾ ਮੋਈਨੁਦੀਨ ਚਿਸ਼ਤੀ ਦੇ ਸਾਲਾਨਾ ਉਰਸ ਮੌਕੇ ਮੈਂ ਵਿਸ਼ਵ ਭਰ ''ਚ ਉਨ੍ਹਾਂ ਦੇ ਪੈਰੋਕਾਰਾਂ ਨੂੰ ਸ਼ੁਭਕਾਮਨਾਵਾਂ ਅਤੇ ਵਧਾਈ ਦਿੰਦਾ ਹਾਂ। ਖਵਾਜ਼ਾ ਮੋਈਨੁਦੀਨ ਚਿਸ਼ਤੀ ਦੇਸ਼ ਦੀ ਮਹਾਨ ਰੂਹਾਨੀ ਪਰੰਪਰਾ ਦੇ ਪ੍ਰਤੀਕ ਹਨ। ਗਰੀਬ ਨਵਾਜ਼ ਨੇ ਮਾਨਵਤਾ ਦੀ ਸੇਵਾ ਦੀ ਜੋ ਪਛਾਣ ਦਿੱਤੀ ਹੈ, ਉਹ ਯਕੀਨਨ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਪ੍ਰੇਰਨਾ ਦਿੰਦਾ ਰਹੇਗਾ। ਆਉਣ ਵਾਲੇ ਉਰਸ ਦੇ ਸਫਲ ਆਯੋਜਨ ਲਈ ਮੇਰੀ ਸ਼ੁਭਕਾਮਨਾ।''''


Disha

News Editor

Related News