ਭਗੌੜਿਆਂ ਦੀਆਂ ਤਸਵੀਰਾਂ ਨਾਲ ਲੱਗੇ PM ਮੋਦੀ ਦੇ ਪੋਸਟਰ, ਲਿਖਿਆ- 'ਮੋਦੀ ਦਾ ਅਸਲੀ ਪਰਿਵਾਰ'
Thursday, Mar 07, 2024 - 11:07 AM (IST)
ਨਵੀਂ ਦਿੱਲੀ- ਦਿੱਲੀ ਪੁਲਸ ਨੇ ਮੱਧ ਦਿੱਲੀ ਦੇ ਕਈ ਹਿੱਸਿਆਂ 'ਚ ਭਗੌੜੇ ਕਾਰੋਬਾਰੀਆਂ ਨੀਰਵ ਮੋਦੀ ਅਤੇ ਵਿਜੇ ਮਾਲਿਆ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਦੇ ਸਬੰਧ ਵਿਚ FIR ਦਰਜ ਕੀਤੀ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੋਸਟਰਾਂ 'ਤੇ ਲਿਖਿਆ ਹੈ 'ਮੋਦੀ ਦਾ ਅਸਲ ਪਰਿਵਾਰ' ਅਤੇ ਹੇਠਾਂ 'ਇੰਡੀਅਨ ਯੂਥ ਕਾਂਗਰਸ' ਲਿਖਿਆ ਹੋਇਆ ਹੈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਦਿੱਲੀ ਪ੍ਰੀਵੈਨਸ਼ਨ ਆਫ ਡਿਫੇਸਮੈਂਟ ਆਫ ਪ੍ਰਾਪਰਟੀ ਐਕਟ ਦੇ ਤਹਿਤ ਤੁਗਲਕ ਰੋਡ ਪੁਲਸ ਸਟੇਸ਼ਨ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੋਸਟਰਾਂ ਨੂੰ ਹਟਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਚਮਤਕਾਰ! ਡਾਕਟਰਾਂ ਨੇ ਸ਼ਖ਼ਸ ਨੂੰ ਲਾਏ ਔਰਤ ਦੇ ਹੱਥ, 12 ਘੰਟੇ ਚੱਲੀ ਸਰਜਰੀ
ਉਨ੍ਹਾਂ ਦੱਸਿਆ ਕਿ ਨਵੀਂ ਦਿੱਲੀ ਨਗਰ ਕੌਂਸਲ ਦੇ ਅਧਿਕਾਰੀ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ। ਪੁਲਸ ਨੇ ਕਿਹਾ ਕਿ ਪ੍ਰਕਾਸ਼ਕ ਜਾਂ ਪੋਸਟਰ ਲਗਾਉਣ ਵਾਲੇ ਵਿਅਕਤੀ ਦਾ ਕੋਈ ਨਾਮ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰੀ ਜਨਤਾ ਦਲ (ਆਰ. ਜੇ. ਡੀ) ਦੇ ਨੇਤਾ ਲਾਲੂ ਪ੍ਰਸਾਦ ਦੇ ਉਸ ਬਿਆਨ 'ਤੇ ਪਲਟਵਾਰ ਕੀਤਾ ਸੀ, ਜਿਸ 'ਚ ਲਾਲੂ ਨੇ ਕਿਹਾ ਸੀ ਕਿ ਪ੍ਰਧਾਨ ਮੋਦੀ ਦਾ ਕੋਈ ਪਰਿਵਾਰ ਨਹੀਂ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ 140 ਕਰੋੜ ਭਾਰਤੀ ਉਨ੍ਹਾਂ ਦਾ 'ਪਰਿਵਾਰ' ਹਨ। ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਸੋਸ਼ਲ ਮੀਡੀਆ 'ਤੇ 'ਮੋਦੀ ਕਾ ਪਰਿਵਾਰ' ਮੁਹਿੰਮ ਸ਼ੁਰੂ ਕਰਕੇ ਆਪਣੇ ਨੇਤਾ ਦਾ ਸਮਰਥਨ ਕੀਤਾ ਹੈ। ਜਿਵੇਂ ਹੀ ਭਾਜਪਾ ਦੇ ਕਈ ਨੇਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ 'ਮੋਦੀ ਦਾ ਪਰਿਵਾਰ' ਲਿਖਿਆ ਤਾਂ ਕਾਂਗਰਸ ਨੇ ਮੰਗਲਵਾਰ ਨੂੰ ਪੁੱਛਿਆ ਕਿ ਕੀ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਵਿਜੇ ਮਾਲਿਆ ਵੀ ਇਸ ਪਰਿਵਾਰ ਦਾ ਹਿੱਸਾ ਹਨ?
ਇਹ ਵੀ ਪੜ੍ਹੋ- ਇਹ ਹੈ ਸਾਡੇ ਦੇਸ਼ ਦਾ ਭਵਿੱਖ! ਜਾਨ ਜ਼ੋਖਮ 'ਚ ਪਾ ਕੇ ਪਰਚੀਆਂ ਜ਼ਰੀਏ ਵਿਦਿਆਰਥੀਆਂ ਨੂੰ ਕਰਵਾਈ ਨਕਲ
ਇਸ ਤੋਂ ਪਹਿਲਾਂ ਭਾਜਪਾ ਦੇ ਆਈਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ 'ਮੈਂ ਮੋਦੀ ਦਾ ਪਰਿਵਾਰ ਹਾਂ' ਹੈਸ਼ਟੈਗ ਨਾਲ 1 ਮਿੰਟ 2 ਸੈਕਿੰਡ ਦਾ ਵੀਡੀਓ ਸਾਂਝਾ ਕੀਤਾ ਸੀ। ਇਸ ਵਿੱਚ ਦੱਸਿਆ ਗਿਆ ਕਿ ਪਰਿਵਾਰ ਕਿਸ ਨੂੰ ਕਹਿੰਦੇ ਹਨ ਅਤੇ ਕਿਉਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ (140 ਕਰੋੜ ਦੇਸ਼ ਵਾਸੀ) ਉਨ੍ਹਾਂ ਦਾ ਪਰਿਵਾਰ ਹੈ। ਇਸ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸ ਤਰ੍ਹਾਂ ਦੇਸ਼ ਦੇ ਹਿੱਤਾਂ ਦਾ ਖਿਆਲ ਰੱਖਿਆ ਹੈ। ਦੇਸ਼ ਵਾਸੀਆਂ ਨੇ ਉਨ੍ਹਾਂ ਦਾ ਸਤਿਕਾਰ ਕੀਤਾ ਹੈ, ਉਨ੍ਹਾਂ ਨਾਲ ਦੀਵਾਲੀ ਅਤੇ ਰੱਖੜੀ ਵਰਗੇ ਤਿਉਹਾਰ ਮਨਾਏ ਹਨ, ਉਨ੍ਹਾਂ ਨਾਲ ਦਿਲੋਂ ਗੱਲ ਕੀਤੀ ਹੈ। ਇਸ ਲਈ ਦੇਸ਼ ਦੇ 140 ਕਰੋੜ ਦੇਸ਼ ਵਾਸੀ ਉਨ੍ਹਾਂ ਦਾ ਪਰਿਵਾਰ ਹਨ।
ਇਹ ਵੀ ਪੜ੍ਹੋ- CM ਦਾ ਐਲਾਨ, ਜਲਦੀ ਹੀ ਔਰਤਾਂ ਨੂੰ ਮਿਲਣਗੇ 1000 ਰੁਪਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8