SCO : ਈਰਾਨੀ ਰਾਸ਼ਟਰਪਤੀ ਰੂਹਾਨੀ ਨਾਲ ਪੀ.ਐੱਮ. ਮੋਦੀ ਦੀ ਮੁਲਾਕਾਤ ਰੱਦ

06/14/2019 7:22:23 PM

ਨਵੀਂ ਦਿੱਲੀ— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਆਰਥਿਕ ਸਥਿਤੀ 'ਚ ਵਾਧੇ ਅਤੇ ਭਾਰਤ 'ਚ ਤਕਨੀਕ 'ਚ ਤਰੱਕੀ ਵਿਸ਼ਵ ਭਰ 'ਚ ਵਿਕਾਸ ਦਾ ਪ੍ਰਮੁੱਖ ਕਾਰਨ ਹੈ। ਇਸ ਤੋਂ ਇਲਾਵਾ ਭਾਰਤ ਦੇ ਯੂਵਾ ਤੇ ਨਵੀਨਤਾਕਾਰੀ ਭਾਰਤ ਦੇ 5 ਟ੍ਰਿਲੀਅਨ ਡਾਲਰ ਦੇ ਟੀਚੇ ਨੂੰ ਹਾਸਲ ਕਰਨ 'ਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਪੀ.ਐੱਮ. ਮੋਦੀ ਨੇ ਵਰਲਡ ਇਕੋਨਾਮੀ 'ਚ ਭਾਰਤ ਦੇ ਯੋਗਦਾਨ ਬਾਰੇ ਵਿਸਥਾਰ ਨਾਲ ਦੱਸਿਆ।
ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਦੋ-ਪੱਖੀ ਵਾਰਤਾ ਨਹੀਂ ਹੋ ਸਕੀ। ਦਰਅਸਲ ਪ੍ਰੋਗਰਾਮਾਂ 'ਚ ਰੁੱਝੇ ਹੋਣ ਕਾਰਨ ਵਾਰਤਾ ਲਈ ਨਿਰਧਾਰਿਤ ਸਮਾਂ ਨਿਕਲ ਗਿਆ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਾਰਤ ਤੇ ਕਿਰਗਿਸਤਾਨ ਦੇ ਦੋ-ਪੱਖੀ ਵਪਾਰ ਮੰਚ ਲਈ ਨਿਕਲ ਗਏ।
ਭਾਰਤ-ਕਿਰਗਿਜ ਬਿਜਨੈਸ ਫੋਰਮ 'ਚ ਬੋਲਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮੇਰੇ ਵਿਚਾਰ 'ਚ ਵਪਾਰ ਤੇ ਨਿਵੇਸ਼ ਨੂੰ ਬੜਾਵਾ ਦੇਣ ਲਈ ਤਿੰਨ ਕੈਟੇਲਿਸਟ ਹਨ- ਉਚਿਤ ਮਾਹੌਲ, ਕਨੈਕਟਿਵੀਟੀ ਤੇ ਬਿਜਨੈਸ ਟੂ ਬਿਡਨੈਸ ਆਦਾਨ-ਪ੍ਰਦਾਨ।


Inder Prajapati

Content Editor

Related News