ਮੋਦੀ ਆਪਣੇ ਮੰਨ ਦੀ ਗੱਲ ਸੁਣਦੇ ਹਨ ਅਤੇ ਸੁਣਨਾ ਵੀ ਚਾਹੁੰਦੇ ਹਨ: ਰਾਹੁਲ ਗਾਂਧੀ
Monday, Jul 09, 2018 - 02:46 PM (IST)
ਨਵੀਂ ਦਿੱਲੀ— ਸਰਕਾਰੀ ਯੋਜਨਾਵਾਂ ਦੇ ਲਾਭਪਾਤਰੀ ਨਾਲ ਨਮੋ ਐਪ ਰਾਹੀਂ ਪ੍ਰਧਾਨ ਮੰਤਰੀ ਦੇ ਹਾਲ ਹੀ 'ਚ ਗੱਲਬਾਤ ਦੌਰਾਨ ਇਕ ਮਹਿਲਾ ਦੀ ਆਮਦਨ ਦੁੱਗਣੀ ਹੋਣ ਨੂੰ ਲੈ ਕੇ ਕੀਤੇ ਦਾਅਵੇ 'ਤੇ ਸਵਾਲ ਖੜੇ ਕਰਨ ਵਾਲੀ ਇਕ ਖਬਰ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਨਰਿੰਦਰ ਮੋਦੀ 'ਤੇ ਹਮਲਾ ਕੀਤਾ ਕਿ ਉਹ ਆਪਣੇ ਮੰਨ ਦੀ ਗੱਲ ਸੁਣਦੇ ਹੀ ਨਹੀਂ, ਸਗੋਂ ਆਪਣੇ ਮੰਨ ਦੀ ਗੱਲ ਸੁਣਨਾ ਵੀ ਚਾਹੁੰਦੇ ਹਨ।
ਜਾਣਕਾਰੀ ਮੁਤਾਬਕ ਗਾਂਧੀ ਨੇ ਇਸ ਮਹਿਲਾ ਦੇ ਦਾਅਵੇ ਨੂੰ ਗਲਤ ਦੱਸਣ ਵਾਲੀ ਇਕ ਖਬਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਟਵੀਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਜੀ ਆਪਣੇ ਮੰਨ ਦੀ ਗੱਲ ਸੁਣਦੇ ਹਨ, ਇਹ ਤਾਂ ਸਾਰੇ ਜਾਣਦੇ ਸਨ। ਅੱਜ ਇਹ ਪਤਾ ਚੱਲ ਰਿਹਾ ਹੈ ਕਿ ਸਿਰਫ ਆਪਣੇ ਹੀ ਮੰਨ ਦੀ ਗੱਲ ਸੁਣਨਾ ਵੀ ਚਾਹੁੰਦੇ ਹਨ। ਦੱਸਿਆ ਜਾ ਰਿਹਾ ਹੈ ਕਿ 20 ਜੂਨ ਨੂੰ ਨਮੋ ਐਪ ਰਾਹੀਂ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਤੁਹਾਡੀ ਆਮਦਨ ਕਿੰਨੀ ਵਧ ਗਈ ਹੈ ਤਾਂ ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ਦੀ ਰਹਿਣ ਵਾਲੀ ਇਸ ਮਹਿਲਾ ਨੇ ਕਿਹਾ ਕਿ ਉਸ ਦੀ ਆਮਦਨ ਦੁੱਗਣੀ ਹੋ ਗਈ ਹੈ। ਖਬਰ 'ਚ ਮਹਿਲਾ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਸਰਕਾਰੀ ਅਧਿਕਾਰੀਆਂ ਨੇ ਇਸ ਮਹਿਲਾ ਨੂੰ ਪ੍ਰਧਾਨ ਮੰਤਰੀ ਦੇ ਸਵਾਲ ਦੇ ਜਵਾਬ 'ਚ ਅਜਿਹਾ ਬੋਲਣ ਲਈ ਕਿਹਾ ਸੀ।
