ਮੋਦੀ ਨਰਸਿਮ੍ਹਾ ਰਾਓ ਜਾਂ ਅਟਲ ਨਹੀਂ ਹਨ
Saturday, Jun 15, 2024 - 05:16 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾ ਤਾਂ ਪੀ. ਵੀ. ਨਰਸਿਮ੍ਹਾ ਰਾਓ ਹਨ, ਜਿਨ੍ਹਾਂ ਨੇ 1991-96 ਦੌਰਾਨ ਇਕ ਤੋਂ ਬਾਅਦ ਇਕ ਸੰਕਟ ਦੌਰਾਨ ਕਾਂਗਰਸ ਦੇ 240 ਸੰਸਦ ਮੈਂਬਰਾਂ ਨਾਲ ਗੱਠਜੋੜ ਸਰਕਾਰ ਚਲਾਈ ਤੇ ਨਾ ਹੀ ਅਟਲ ਬਿਹਾਰੀ ਵਾਜਪਾਈ ਹਨ, ਜਿਨ੍ਹਾਂ ਨੇ 1999 ’ਚ ਗਿਰਿਧਰ ਗਮਨ ਨੂੰ ਸਰਕਾਰ ਵਿਰੁੱਧ ਵੋਟ ਪਾਉਣ ਦਿੱਤੀ ਜਿਸ ਕਾਰਨ ਉਨ੍ਹਾਂ ਦੀ ਸਰਕਾਰ ਇਕ ਵੋਟ ਨਾਲ ਡਿੱਗ ਗਈ ਸੀ।
ਉਸ ਸਮੇਂ ਗਮਾਂਗ ਓਡਿਸ਼ਾ ਦੇ ਮੁੱਖ ਮੰਤਰੀ ਬਣੇ ਸਨ ਪਰ ਉਨ੍ਹਾਂ ਆਪਣੀ ਲੋਕ ਸਭਾ ਦੀ ਸੀਟ ਅਜੇ ਨਹੀਂ ਛੱਡੀ ਸੀ। ਕਾਂਗਰਸ ਨੇ ਵਾਜਪਾਈ ਵਿਰੁੱਧ ਬੇਭਰੋਸਗੀ ਮਤਾ ਲਿਆਂਦਾ ਸੀ। ਉਹ ਉਦੋਂ 182 ਭਾਜਪਾ ਸੰਸਦ ਮੈਂਬਰਾਂ ਨਾਲ ਗੱਠਜੋੜ ਸਰਕਾਰ ਚਲਾ ਰਹੇ ਸਨ।
ਗਮਾਂਗ ਆਪਣੀ ਵੋਟ ਪਾਉਣ ਦੇ ਯੋਗ ਸਨ। ਸਪੀਕਰ ਰਬੀ ਰੇਅ ਕੋਲ ਇਹ ਅਧਿਕਾਰ ਸੀ ਕਿ ਉਹ ਗਮਾਂਗ ਨੂੰ ਵੋਟ ਪਾਉਣ ਦਿੰਦੇ ਜਾਂ ਨਾ ਦਿੰਦੇ। ਉਨ੍ਹਾਂ ਨੂੰ ਵੋਟ ਪਾਉਣ ਦੀ ਅਾਗਿਅਾ ਮਿਲੀ। ਗਮਾਂਗ ਦੀ ਇਕ ਵੋਟ ਕਾਰਨ ਹੀ ਵਾਜਪਾਈ ਸਰਕਾਰ ਡਿੱਗ ਗਈ ਸੀ।
ਮੋਦੀ ਇਕ ਯੋਗ ਪ੍ਰਧਾਨ ਮੰਤਰੀ ਹਨ ਜੋ 24 ਘੰਟੇ ਕੰਮ ਕਰਦੇ ਹਨ। ਮੋਦੀ ਨੇ ਦਾਅਵਾ ਕੀਤਾ ਕਿ ਮੇਰੇ ਕੋਲ ਇਕ ਦੈਵੀ ਸ਼ਕਤੀ ਹੈ ਜੋ ਮੈਨੂੰ ਸਮਾਂ ਬਰਬਾਦ ਕੀਤੇ ਬਿਨਾਂ ਰਣਨੀਤੀਆਂ ਤਿਆਰ ਕਰਨ ਦੇ ਯੋਗ ਬਣਾਉਂਦੀ ਹੈ। ਉਹ ਪੱਕੇ ਹਨ ਪਰ ਸਕਿੰਟਾਂ ’ਚ ਆਪਣਾ ਫੈਸਲਾ ਬਦਲ ਵੀ ਲੈਂਦੇ ਹਨ। ਉਨ੍ਹਾਂ ਅਗਸਤ 2015 ’ਚ ਜ਼ਮੀਨ ਗ੍ਰਹਿਣ ਆਰਡੀਨੈਂਸ ਨੂੰ ਦੋ ਵਾਰ ਪਾਸ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਸੀ। ਇਸ ਤਰ੍ਹਾਂ ਉਨ੍ਹਾਂ ਆਪਣੇ ਬਹੁਤ ਸਾਰੇ ਕੱਟੜ ਹਮਾਇਤੀਆਂ ਨੂੰ ਹੈਰਾਨ ਕਰ ਦਿੱਤਾ ਸੀ।
ਲੋਕਾਂ ਦੇ ਮੂਡ ਨੂੰ ਸਮਝਦੇ ਹੋਏ ਉਨ੍ਹਾਂ ਨਵੰਬਰ 2021 ’ਚ ਦੁਬਾਰਾ ਤਿੰਨ ਖੇਤੀਬਾੜੀ ਕਾਨੂੰਨ ਪਾਸ ਕੀਤੇ। ਜੇ ਮੋਦੀ ਇਸ ਸਾਲ ਮਹਾਰਾਸ਼ਟਰ, ਝਾਰਖੰਡ ਤੇ ਹਰਿਆਣਾ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਜਾਂਦੇ ਹਨ ਤਾਂ ਗੱਠਜੋੜ ’ਚ ਕੋਈ ਟਕਰਾਅ ਹੋਣ ਦੀ ਸੰਭਾਵਨਾ ਨਹੀਂ ਪਰ ਕਿਸੇ ਨੂੰ ਯਕੀਨ ਨਹੀਂ ਹੈ ਕਿ ਭਾਜਪਾ ਹਾਈ ਕਮਾਂਡ ਇਕ ਤੋਂ ਬਾਅਦ ਇਕ ਸੂਬੇ ਦੇ ਮਜ਼ਬੂਤ ਆਗੂਆਂ ਨੂੰ ਕਮਜ਼ੋਰ ਕਰਦੀ ਰਹੇਗੀ ਜਾਂ ਆਪਣੀ ਰਣਨੀਤੀ ਬਦਲੇਗੀ।
ਭਾਜਪਾ ਦੀ ਹਰ ਕਿਸਮ ਦੇ ਆਗੂਆਂ ਨੂੰ ਪਾਰਟੀ ’ਚ ਪ੍ਰਵਾਨ ਕਰਨ ਦੀ ‘ਖੁੱਲ੍ਹੇ ਦਰਵਾਜ਼ੇ’ ਵਾਲੀ ਨੀਤੀ ਨੇ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੈ। ਕੀ ਭਾਜਪਾ ਇਸ ਨੂੰ ਬਦਲੇਗੀ? ਭਾਜਪਾ ਨੇ ਆਪਣੀ ਵੱਖਰੀ ਕਿਸਮ ਦੀ ਪਾਰਟੀ ਦਾ ਅਕਸ ਗੁਆ ਦਿੱਤਾ ਹੈ। ਭਾਜਪਾ ਲੀਡਰਸ਼ਿਪ ਨੂੰ ਵੀ ਆਪਣੀ ਮਾਂ ਜਥੇਬੰਦੀ ਆਰ. ਐੱਸ. ਐੱਸ. ਦਾ ਭਰੋਸਾ ਮੁੜ ਹਾਸਲ ਕਰਨਾ ਹੋਵੇਗਾ।