ਮਮਤਾ ਦੇ ਗੜ ''ਚ ਪੀ. ਐੱਮ. ਮੋਦੀ (ਪੜ੍ਹੋ 20 ਅਪ੍ਰੈਲ ਦੀਆਂ ਖਾਸ ਖਬਰਾਂ)

04/20/2019 3:40:47 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤਿੰਨ ਰਾਜਾਂ ਦੇ ਦੌਰੇ 'ਤੇ ਰਹਿਣਗੇ। ਉਥੇ ਚਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪੀ. ਐੱਮ. ਸਵੇਰੇ 10 ਵਜੇ ਪੱਛਮੀ ਬੰਗਾਲ ਦੇ ਬੁਨਿਆਦਪੁਰ 'ਚ ਜਨਸਭਾ ਕਰਨਗੇ। ਇਸ ਤੋਂ ਬਾਅਦ ਉਹ ਬਿਹਾਰ ਅਰਰਿਆ 'ਚ ਦੁਪਹਿਰ 12 ਵਜੇ ਚੋਣ ਰੈਲੀ ਕਰਨਗੇ। ਇਥੋਂ ਪੀ. ਐੱਮ. ਉੱਤਰੀ ਪ੍ਰਦੇਸ਼ ਦੇ ਏਟਾ ਲਈ ਉਡਾਣ ਭਰਨਗੇ। ਉਹ ਏਟਾ ਅਤੇ ਬਰੇਲੀ 'ਚ ਜਨਸਭਾਵਾਂ ਕਰਨਗੇ।

PunjabKesari

ਅਮਿਤ ਸ਼ਾਹ ਅੱਜ 2 ਰਾਜਾਂ ਦੇ ਦੌਰੇ 'ਤੇ
ਭਾਜਪਾ ਦੇ ਪ੍ਰਮੁੱਖ ਅਮਿਤ ਸ਼ਾਹ 2 ਰਾਜਾਂ ਦੇ ਦੌਰੇ 'ਤੇ ਰਹਿਣਗੇ। ਉਹ ਸਵੇਰੇ 11 ਵਜੇ ਕਰਨਾਟਕ ਦੇ ਸ਼ਿਮੋਗਾ 'ਚ ਜਨਸਭਾ ਕਰਨਗੇ। ਇਸ ਤੋਂ ਬਾਅਦ ਉਹ ਕੇਰਲ 'ਚ 2 ਜਨ ਸਭਾਵਾਂ ਕਰਨਗੇ। ਦੱਸ ਦਈਏ ਕਿ ਕੇਰਲ 'ਚ ਭਾਜਪਾ ਛੋਟੇ ਸਥਾਨਕ ਦਲਾਂ ਨਾਲ ਚੋਣ ਮੈਦਾਨ 'ਚ ਹਨ।

PunjabKesari

ਰਾਹੁਲ ਗਾਂਧੀ ਅੱਜ ਛਤੀਸਗੜ੍ਹ
ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਅੱਜ ਭਿਲਾਈ ਦੇ ਵੈਸ਼ਾਲੀ ਨਗਰ 'ਚ ਸਭਾ 'ਚ ਸ਼ਾਮਲ ਹੋਣਗੇ। ਕਾਂਗਰਸ ਵਰਕਰ ਇਸ ਦੀਆਂ ਤਿਆਰੀਆਂ 'ਚ ਲੱਗੇ ਹੋਏ ਹਨ। 9 ਵਿਧਾਨ ਸਭਾ ਖੇਤਰ ਵਾਲੇ ਦੁਰਗ ਲੋਕ ਸਭਾ ਖੇਤਰ 'ਚ ਲੱਖਾਂ ਦੀ ਗਿਣਤੀ 'ਚ ਖੇਤਰ ਵਾਸੀ ਸਮੇਤ ਵਰਕਰ ਸਭਾ 'ਚ ਸ਼ਾਮਲ ਹੋਣਗੇ। ਦੱਸ ਦਈਏ ਕਿ ਦੁਰਗ ਲੋਕ ਸਭਾ ਖੇਤਰ ਤੋਂ ਕਾਂਗਰਸ ਵੱਲੋਂ ਪ੍ਰਤੀਮਾ ਚੰਦਰਾਕਰ ਚੋਣਾਂ ਲੱੜ ਰਹੀ ਹੈ।

PunjabKesari

ਪੈਠਣ 'ਚ ਰੈਲੀ ਨੂੰ ਸੰਬੋਧਿਤ ਕਰਨਗੇ ਗਡਕਰੀ
ਮਰਾਠਵਾੜਾ ਦੇ ਜਾਲਨਾ ਲੋਕ ਸਭਾ ਲੱੜ ਰਹੇ ਰਾਓ ਸਾਹਿਬ ਦਾਨਵੇ ਦੇ ਪੱਖ 'ਚ ਕੇਂਦਰੀ ਮੰਤਰੀ ਨਿਤੀਨ ਗਡਕਰੀ ਅੱਜ ਪੈਠਣ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ। ਭਾਜਪਾ ਨੇ ਅੱਜ ਇਥੇ ਇਕ ਪ੍ਰੈਸ ਕਾਨਫਰੰਸ ਜਾਰੀ ਕਰ ਕਿਹਾ ਹੈ ਕਿ ਗਡਕਰੀ ਪਾਰਟੀ ਦੇ ਉਮੀਦਵਾਰ ਦਾਨਵੇ ਦੇ ਪੱਖ 'ਚ ਪ੍ਰਚਾਰ ਕਰਨ ਲਈ ਕੱਲ ਪੈਠਣ ਆ ਰਹੇ ਹਨ। ਗਡਕਰੀ ਸ਼ਨੀਵਾਰ ਸਵੇਰੇ 10:20 ਮਿੰਟ ਚਿਕਲਥਨਾ ਹਵਾਈ ਅੱਡੇ 'ਤੇ ਉਤਰਣਗੇ ਅਤੇ ਵਿਸ਼ੇਸ਼ ਹੈਲਕਾਪਟਰ ਰਾਹੀਂ 11:00 ਵਜੇ ਪੈਠਣ ਪਹੁੰਚਣਗੇ।

PunjabKesari

ਵਾਇਨਾਡ 'ਚ ਅੱਜ ਚੋਣ ਪ੍ਰਚਾਰ ਕਰੇਗੀ ਪ੍ਰਿੰਯਕਾ ਗਾਂਧੀ
ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਯਕਾ ਗਾਂਧੀ ਵਾਡਰਾ ਅੱਜ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ 'ਤੇ ਚੋਣ ਪ੍ਰਚਾਰ ਕਰੇਗੀ। ਜਿੱਥੋਂ ਉਨ੍ਹਾਂ ਦੇ ਭਰਾ ਅਤੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਚੋਣਾਂ ਲੱੜ ਰਹੇ ਹਨ। ਪਾਰਟੀ ਸੂਤਰਾਂ ਮੁਤਾਬਕ ਪ੍ਰਿੰਯਕਾ ਵਾਇਨਾਡ 'ਚ ਕਈ ਜਨ ਸਭਾਵਾਂ ਕਰੇਗੀ। ਵਾਇਨਾਡ 'ਚ 23 ਅਪ੍ਰੈਲ ਨੂੰ ਮਤਦਾਨ ਹੋਣਾ ਹੈ। ਜ਼ਿਕਰਯੋਗ ਹੈ ਕਿ ਰਾਹੁਲ ਗਾਂਧੀ ਇਸ ਵਾਰ ਉੱਤਰ ਪ੍ਰਦੇਸ਼ ਦੇ ਅਮੇਠੀ ਨਾਲ ਹੀ ਵਾਇਨਾਡ 'ਚ ਵੀ ਚੋਣਾਂ ਲੱੜ ਰਹੇ ਹਨ।

PunjabKesari

ਸਪਾ-ਬਸਪਾ-ਲੋਕਦਲ ਦੀ ਸੰਯੁਕਤ ਜਨ ਸਭਾ
ਸਮਾਜਵਾਦੀ ਪਾਰਟੀ, ਬਹੁਜਨ ਸਮਾਜ ਪਾਰਟੀ ਅਤੇ ਰਾਸ਼ਟਰੀ ਲੋਕ ਦਲ ਦੇ ਸੀਨੀਅਰ ਨੇਤਾ ਅੱਜ 2 ਵਾਰ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਪਹਿਲੀ ਜਨ ਸਭਾ ਰਾਮਪੁਰ ਦੇ ਮਹਾਤਮਾ ਗਾਂਧੀ ਸਟੇਡੀਅਮ 'ਚ ਹੋਵੇਗੀ। ਇਥੇ ਉਹ ਆਜ਼ਮ ਖਾਨ ਲਈ ਵੋਟ ਦੀ ਅਪੀਲ ਕਰਨਗੇ। ਇਸ ਤੋਂ ਬਾਅਦ ਦੂਜੀ ਜਨ ਸਭਾ ਫਿਰੋਜ਼ਾਬਾਦ 'ਚ ਹੋਵੇਗੀ। ਦੱਸ ਦਈਏ ਕਿ ਫਿਰੋਜ਼ਾਬਾਦ ਤੋਂ ਅਖਿਲੇਸ਼ ਯਾਦਵ ਦੇ ਚਚੇਰੇ ਭਰਾ ਅਕਸ਼ੈ ਯਾਦਵ 'ਚ ਹਨ।

PunjabKesari

ਖੇਡ
ਰਾਜਸਥਾਨ ਰਾਇਲਸ ਬਨਾਮ ਮੁੰਬਈ ਇੰਡੀਅੰਸ (ਸ਼ਾਮ 4 ਵਜੇ)
ਦਿੱਲੀ ਕੈਪੀਟਲਸ ਬਨਾਮ ਕਿੰਗਸ ਇਲੈਨਵਨ ਪੰਜਾਬ (ਰਾਤ 8 ਵਜੇ)
ਫੁੱਟਬਾਲ - ਯੂ. ਈ. ਐੱਫ. ਏ. ਚੈਂਮਪੀਅਨ ਲੀਗ 2018-19
ਟੈਨਿਸ - ਮੋਂਟੇ ਕਾਰਲੋ ਮਾਸਟਰਸ ਟੈਨਿਸ ਟੂਰਨਾਮੈਂਟ-2019
ਬਾਸਕਟਬਾਲ - ਐੱਨ. ਬੀ. ਏ. ਪਲੇਅਆਫ ਬਾਸਕਟਬਾਲ ਲੀਗ

PunjabKesari


Khushdeep Jassi

Content Editor

Related News