PM ਮੋਦੀ ਨੇ CRPF ਦੇ ਸਥਾਪਨਾ ਦਿਵਸ ''ਤੇ ਦਿੱਤੀ ਵਧਾਈ

07/27/2021 1:05:32 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਸਭ ਤੋਂ ਵੱਡੇ ਨੀਮ ਫ਼ੌਜੀ ਫ਼ੋਰਸ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀ.ਆਰ.ਪੀ.ਐੱਫ.) ਨੂੰ ਉਸ ਦੇ ਸਥਾਪਨਾ ਦਿਵਸ 'ਤੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਨੂੰ ਇਕ ਟਵੀਟ ਸੰਦੇਸ਼ 'ਚ ਕਿਹਾ,''ਸੀ.ਆਰ.ਪੀ.ਐੱਫ. ਦੇ ਸਾਰੇ ਸਾਹਸੀ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਫ਼ੋਰਸ ਦੇ ਸਥਾਪਨਾ ਦਿਵਸ 'ਤੇ ਵਧਾਈ। ਸੀ.ਆਰ.ਪੀ.ਐੱਫ. ਨੂੰ ਉਸ ਦੀ ਬਹਾਦਰੀ ਅਤੇ ਪੇਸ਼ੇਵਰ ਅੰਦਾਜ ਲਈ ਜਾਣਿਆ ਜਾਂਦਾ ਹੈ। ਦੇਸ਼ ਦੀ ਸੁਰੱਖਿਆ ਤੰਤਰ 'ਚ ਇਸ ਫ਼ੋਰਸ ਦੀ ਮਹੱਤਵਪੂਰਨ ਭੂਮਿਕਾ ਹੈ। ਰਾਸ਼ਟਰੀ ਏਕਤਾ ਨੂੰ ਅਖੰਡ ਬਣਾਈ ਰੱਖਣ 'ਚ ਇਸ ਦਾ ਯੋਗਦਾਨ ਸ਼ਲਾਘਾਯੋਗ ਹੈ।''

PunjabKesari

ਸੀ.ਆਰ.ਪੀ.ਐੱਫ. ਕੇਂਦਰੀ ਗ੍ਰਹਿ ਮੰਤਰਾਲਾ ਦੇ ਅਧੀਨ ਕੰਮ ਕਰਦਾ ਹੈ ਅਤੇ ਇਸ ਦੀ ਮੁੱਖ ਭੂਮਿਕਾ ਸੂਬੇ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ 'ਚ ਕਾਨੂੰਨ ਵਿਵਸਥਾ ਦੀ ਸਥਿਤੀ ਬਣਾਏ ਰੱਖਣ 'ਚ ਪੁਲਸ ਦੀ ਮਦਦ ਕਰਨਾ ਹੈ। ਇਸ ਤੋਂ ਇਲਾਵਾ ਇਹ ਫ਼ੋਰਸ ਅੱਤਵਾਦ ਰੋਕੂ ਮੁਹਿੰਮਾਂ 'ਚ ਵੀ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਇਸ ਫ਼ੋਰਸ ਦੀ ਸਥਾਪਨਾ 27 ਜੁਲਾਈ 1939 ਨੂੰ ਕ੍ਰਾਊਨ ਪ੍ਰਤੀਨਿਧੀ ਪੁਲਸ ਦੇ ਰੂਪ 'ਚ ਕੀਤੀ ਗਈ ਸੀ। ਆਜ਼ਾਦੀ ਤੋਂ ਬਾਅਦ 28 ਦਸੰਬਰ 1949 ਨੂੰ ਸੀ.ਆਰ.ਪੀ.ਐੱਫ. ਐਕਟ ਲਾਗੂ ਹੋਣ 'ਤੇ ਇਸ ਨੂੰ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ ਦਾ ਨਾਮ ਦਿੱਤਾ ਗਿਆ।


DIsha

Content Editor

Related News