ਮਦਦ ਕਰਨ ਵਾਲੇ ਫਰਿਸ਼ਤਿਆਂ ਨੂੰ ਮੋਦੀ ਸਰਕਾਰ ਸ਼ਿਕਾਰ ਬਣਾ ਰਹੀ : ਸੂਰਜੇਵਾਲਾ

Saturday, May 15, 2021 - 04:27 AM (IST)

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਦੇ ਹੁਕਮ ਤੋਂ ਬਾਅਦ ਦਿੱਲੀ ਪੁਲਸ ਉਨ੍ਹਾਂ ਸਾਰੇ ਲੋਕਾਂ ਤੋਂ ਪੁੱਛਗਿੱਛ ਕਰ ਰਹੀ ਹੈ ਜੋ ਕੋਰੋਨਾ ਕਾਲ ਵਿਚ ਲੋਕਾਂ ਦੀ ਮਦਦ ਕਰ ਰਹੇ ਹਨ। ਇਸੇ ਕੜੀ ਵਿਚ ਦਿੱਲੀ ਪੁਲਸ ਨੇ ਸ਼ੁੱਕਰਵਾਰ ਨੂੰ ਯੂਥ ਕਾਂਗਰਸ ਦੇ ਰਾਸ਼ਟਰੀ ਬੀ. ਵੀ. ਸ਼੍ਰੀਨਿਵਾਸ ਤੋਂ ਪੁੱਛਗਿੱਛ ਕੀਤੀ। ਉਨ੍ਹਾਂ ਤੋਂ ਮਦਦ ਲਈ ਮੰਗਾਏ ਜਾ ਰਹੇ ਆਕਸੀਜਨ ਸਿਲੰਡਰ, ਦਵਾਈਆਂ ਦੇ ਸੋਮਿਆਂ ਬਾਰੇ ਜਾਣਿਆ ਗਿਆ। ਪੁਲਸ ਇਹ ਜਾਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਦਦ ਦੇ ਨਾਂ ’ਤੇ ਕਿਤੇ ਕਾਲਾਬਾਜ਼ਾਰੀ ਤਾਂ ਨਹੀਂ ਹੋਈ ਹੈ।

ਇਹ ਵੀ ਪੜ੍ਹੋ- ਮਹਾਰਾਸ਼ਟਰ 'ਚ 24 ਘੰਟਿਆਂ ਵਿੱਚ ਆਏ 39923 ਨਵੇਂ ਮਾਮਲੇ, 53 ਹਜ਼ਾਰ ਤੋਂ ਵੱਧ ਹੋਏ ਠੀਕ

ਇਸ ਪੁੱਛਗਿੱਛ ’ਤੇ ਕਾਂਗਰਸ ਅੱਗ-ਬਬੂਲਾ ਹੋ ਗਈ ਹੈ। ਕਾਂਗਰਸ ਬੁਲਾਰੇ ਰਣਦੀਪ ਸੂਰਜੇਵਾਲਾ ਨੇ ਟਵੀਟ ਕਰ ਕੇ ਕਿਹਾ ਕਿ ਮਦਦ ਕਰਨ ਵਾਲੇ ਸਾਥੀਆਂ ਅਤੇ ਯੁਵਾ ਕਾਂਗਰਸ ਪ੍ਰਧਾਨ ਬੀ. ਵੀ. ਸ਼੍ਰੀਨਿਵਾਸ ਨੂੰ ਦਿੱਲੀ ਪੁਲਸ ਭੇਜ ਕੇ ਕੋਰੋਨਾ ਦੇ ਮਰੀਜ਼ਾਂ ਦੀ ਮਦਦ ਤੋਂ ਰੋਕਣਾ ਮੋਦੀ ਸਰਕਾਰ ਦਾ ਡਰਾਵਨਾ ਚਿਹਰਾ ਹੈ, ਅਜਿਹੀ ਨਫਰਤ ਵਾਲੀ ਕਾਰਵਾਈ ਤੋਂ ਅਸੀਂ ਨਹੀਂ ਡਰਾਂਗੇ ਅਤੇ ਨਾ ਸਾਡਾ ਜਜ਼ਬਾ ਟੁੱਟੇਗਾ, ਸੇਵਾ ਦਾ ਸੰਕਲਪ ਹੋਰ ਮਜ਼ਬੂਤ ਹੋਵੇਗਾ। ਯੂਥ ਕਾਂਗਰਸ ਮਦਦ ਕਰ ਰਹੀ ਹੈ, ਤਾਂ ਰੇਡ ਕੀਤੀ ਜਾ ਰਹੀ ਹੈ। ਮਦਦ ਕਰਨ ਵਾਲੇ ਫਰਿਸ਼ਤਿਆਂ ਨੂੰ ਮੋਦੀ ਸਰਕਾਰ ਸ਼ਿਕਾਰ ਬਣਾ ਰਹੀ ਹੈ।

ਇਹ ਵੀ ਪੜ੍ਹੋ-ਗਾਜ਼ੀਪੁਰ '217 ਭੇਡਾਂ ਦੀ ਮੌਤ ਤੋਂ ਬਾਅਦ ਮਚੀ ਭਾਜੜ

ਭਾਜਪਾ ਬੁਲਾਰੇ ਅਤੇ ਵਿਧਾਇਕ ਤੋਂ ਵੀ ਹੋ ਚੁੱਕੀ ਹੈ ਪੁੱਛਗਿੱਛ, ਗੰਭੀਰ ਤੋਂ ਵੀ ਮੰਗੀ ਡਿਟੇਲ
ਇਸ ਤੋਂ ਪਹਿਲਾਂ ਪੁਲਸ ਆਮ ਆਦਮੀ ਪਾਰਟੀ ਦੇ ਵਿਧਾਇਕ ਦਿਲੀਪ ਪਾਂਡੇ ਅਤੇ ਦਿੱਲੀ ਭਾਜਪਾ ਦੇ ਬੁਲਾਰੇ ਹਰੀਸ਼ ਖੁਰਾਣਾ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਇਹ ਲੋਕ ਵੀ ਕੋਰੋਨਾ ਮਹਾਮਾਰੀ ਦੌਰਾਨ ਦਵਾਈ, ਆਕਸੀਜਨ, ਆਈ. ਸੀ. ਯੂ. ਬੈੱਡ, ਜ਼ਰੂਰੀ ਮੈਡੀਕਲ ਉਪਕਰਣ ਤੋਂ ਮਰੀਜ਼ਾਂ ਦੀ ਮਦਦ ਕਰ ਰਹੇ ਹਨ।

ਇਹ ਵੀ ਪੜ੍ਹੋ- ਓਡਿਸ਼ਾ ਦੀ ਜੇਲ ’ਚ ਬੰਦ 120 ਕੈਦੀ ਕੋਰੋਨਾ ਪੀੜਤ

ਪੂਰਬੀ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਤੋਂ ਵੀ ਦਿੱਲੀ ਪੁਲਸ ਨੇ ਡਿਟੇਲ ਮੰਗੀ ਹੈ। ਉਹ ਕੋਰੋਨਾ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਫੈਬੀਫਲੂ ਦਵਾਈ ਨੂੰ ਮੁਫਤ ਵਿਚ ਵੰਡ ਰਹੇ ਹਨ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News