ਮੋਦੀ ਸਰਕਾਰ ਦਾ ਆਦੇਸ਼, ਕੈਬਨਿਟ ਮੀਟਿੰਗ ''ਚ ਮੋਬਾਈਲ ਨਹੀਂ ਲਿਜਾ ਸਕਣਗੇ ਮੰਤਰੀ

10/22/2016 5:30:08 PM

ਨਵੀਂ ਦਿੱਲੀ— ਸੰਚਾਰ ਯੰਤਰਾਂ ਦੇ ਹੈੱਕ ਹੋਣ ਅਤੇ ਸੂਚਨਾਵਾਂ ਲੀਕ ਹੋਣ ਦੀ ਕਿਸੇ ਵੀ ਸੰਭਾਵਨਾ ਤੋਂ ਬਚਣ ਲਈ ਕੇਂਦਰੀ ਮੰਤਰੀਆਂ ਨੂੰ ਕਿਹਾ ਗਿਆ ਹੈ ਕਿ ਮੰਤਰੀ ਮੰਡਲ ਦੀਆਂ ਬੈਠਕਾਂ ''ਚ ਉਹ ਮੋਬਾਈਲ ਫੋਨ ਨਾ ਲਿਆਉਣ। ਮੰਤਰੀ ਮੰਡਲੀ ਸਕੱਤਰ ਨੇ ਹਾਲ ਹੀ ''ਚ ਇਸ ਸੰਬੰਧ ''ਚ ਸਾਰੇ ਸੰਬੰਧਤ ਮੰਤਰੀਆਂ ਦੇ ਨਿੱਜੀ ਸਕੱਤਰਾਂ ਨੂੰ ਨਿਰਦੇਸ਼ ਜਾਰੀ ਕੀਤਾ ਹੈ।
ਨਿਰਦੇਸ਼ ਅਨੁਸਾਰ,''''ਮੰਤਰੀ ਮੰਡਲ ਅਤੇ ਮੰਤਰੀ ਮੰਡਲੀ ਕਮੇਟੀਆਂ ਦੇ ਬੈਠਕ ਸਥਾਨਕ ''ਤੇ ਕਿਸੇ ਵੀ ਤਰ੍ਹਾਂ ਦੇ ਸਮਾਰਟਫੋਨ ਜਾਂ ਮੋਬਾਈਲ ਫੋਨ ਨੂੰ ਲਿਆਉਣ ਦੀ ਮਨਜ਼ੂਰੀ ਨਾ ਦੇਣ ਦਾ ਫੈਸਲਾ ਕੀਤਾ ਗਿਆ ਹੈ।'''' ਨਿੱਜੀ ਸਕੱਤਰਾਂ ਨੂੰ ਕਿਹਾ ਗਿਆ ਹੈ ਕਿ ਉਹ ਇਸ ਸੰਬੰਧ ''ਚ ਮੰਤਰੀਆਂ ਨੂੰ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ। ਸਰਕਾਰ ਨੇ ਇਹ ਕਦਮ ਸੁਰੱਖਿਆ ਏਜੰਸੀਆਂ ਵੱਲੋਂ ਮੋਬਾਈਲ ਫੋਨਾਂ ''ਚ ਸੁਰੱਖਿਆ ਸੰਬੰਧੀ ਚਿੰਤਾਵਾਂ ਜ਼ਾਹਰ ਕਰਨ ਤੋਂ ਬਾਅਦ ਚੁੱਕਿਆ ਹੈ, ਕਿਉਂਕਿ ਇਹ ਯੰਤਰ ਹੈੱਡ ਕੀਤੇ ਜਾਣ ਦੇ ਮਾਮਲੇ ''ਚ ਸਰਲ ਟੀਚਾ ਹੈ।
ਅਧਿਕਾਰਤ ਸੂਤਰਾਂ ਦਾ ਕਹਿਣਾ ਹੈ ਕਿ ਮੰਤਰੀ ਮੰਡਲ ਦੀ ਬੈਠਕ ''ਚ ਹੋਣ ਵਾਲੀਆਂ ਗੱਲਾਂ ਸੰਵੇਦਨਸ਼ੀਲ ਹੁੰਦੀਆਂ ਹਨ ਅਤੇ ਇਨ੍ਹਾਂ ਨੂੰ ਗੁਪਤ ਰੱਖਿਆ ਜਾਣਾ ਚਾਹੀਦਾ। ਸਰਕਾਰ ਵੱਲੋਂ ਇਸ ਤਰ੍ਹਾਂ ਦਾ ਨਿਰਦੇਸ਼ ਪਹਿਲੀ ਵਾਰ ਜਾਰੀ ਕੀਤਾ ਗਿਆ ਹੈ। ਹੁਣ ਤੱਕ ਮੰਤਰੀਆਂ ਨੂੰ ਬੈਠਕਾਂ ''ਚ ਮੋਬਾਈਲ ਫੋਨ ਲਿਜਾਉਣ ਦੀ ਮਨਜ਼ੂਰੀ ਸੀ। ਬੈਠਕ ਦੌਰਾਨ ਇਨ੍ਹਾਂ ਨੂੰ ਜਾਂ ਤਾਂ ਸਵਿਚ ਆਫ ਕਰ ਦਿੱਤਾ ਜਾਂਦਾ ਸੀ ਜਾਂ ਫਿਰ ''ਸਾਈਲੰਟ ਮੋਡ'' ''ਤੇ ਕਰ ਦਿੱਤਾ ਜਾਂਦਾ ਸੀ।


Disha

News Editor

Related News