ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫ਼ਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ : ਰਾਹੁਲ ਗਾਂਧੀ

06/09/2022 5:02:20 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿੰਗਾਈ ਨੂੰ ਲੈ ਕੇ ਵੀਰਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਿਆ ਅਤੇ ਦੋਸ਼ ਲਗਾਇਆ ਕਿ ਨਰਿੰਦਰ ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫ਼ਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ। ਉਨ੍ਹਾਂ ਨੇ ਫੇਸਬੁੱਕ ਪੋਸਟ 'ਚ ਕਿਹਾ,''ਵਫ਼ਾਦਾਰੀ ਅਤੇ ਅਦਾਕਾਰੀ 'ਚ ਫ਼ਰਕ ਹੈ। ਮੋਦੀ ਸਰਕਾਰ ਨੇ ਨਾ ਤਾਂ ਦੇਸ਼ ਨਾਲ ਵਫ਼ਾਦਾਰੀ ਨਿਭਾਈ ਅਤੇ ਨਾ ਹੀ ਜਨਤਾ ਨਾਲ। ਮੈਂ ਗੱਲ ਕਰ ਰਿਹਾ ਹਾਂ ਮਹਿੰਗਾਈ ਦੀ। ਜੇਕਰ ਤੁਹਾਨੂੰ ਲੱਗ ਰਿਹਾ ਹੈ ਕਿ ਮਹਿੰਗਾਈ ਅੱਗੇ ਚੱਲ ਕੇ ਘੱਟ ਹੋ ਜਾਵੇਗੀ ਤਾਂ ਤੁਸੀਂ ਗਲਤਫ਼ਹਿਮੀ 'ਚ ਹੋ। ਆਉਣ ਵਾਲੇ ਦਿਨਾਂ 'ਚ ਮੋਦੀ ਸਰਕਾਰ ਦੇ ਨਵੇਂ ਵਾਰ ਲਈ ਤਿਆਰ ਹੋ ਜਾਓ।''

PunjabKesari

ਰਾਹੁਲ ਨੇ ਕਿਹਾ,''ਆਰ.ਬੀ.ਆਈ. ਨੇ ਰੈਪੋ ਰੇਟ 'ਚ 0.5 ਫੀਸਦੀ ਦਾ ਵਾਧਾ ਕੀਤਾ ਹੈ, ਜੋ ਹੁਣ ਵੱਧ ਕੇ 4.9 ਫੀਸਦੀ ਹੋ ਗਿਆ ਹੈ। ਆਰ.ਬੀ.ਆਈ. ਅਨੁਸਾਰ 2022-23 'ਚ ਮਹਿੰਗਾਈ ਹੋਰ ਵਧਣ ਵਾਲੀ ਹੈ ਅਤੇ ਉੱਥੇ ਹੀ ਪਰਚੂਨ ਮਹਿੰਗਾਈ 6.7 ਫੀਸਦੀ ਰਹਿਣ ਵਾਲੀ ਹੈ।'' ਉਨ੍ਹਾਂ ਦਾਅਵਾ ਕੀਤਾ,''ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਨੇ ਆਮ ਜਨਤਾ 'ਤੇ ਮਹਿੰਗਾਈ ਦਾ ਅਜਿਹਾ ਬੋਝ ਪਾਇਆ ਹੈ ਕਿ ਹੁਣ ਲੋਕਾਂ ਦੇ ਬਰਦਾਸ਼ਤ ਤੋਂ ਬਾਹਰ ਹੋ ਰਿਹਾ ਹੈ। ਹੋਮ, ਆਟੋ, ਪਰਸਨਲ ਲੋਨ ਅਤੇ ਮਹੀਨਾਵਾਰ ਕਿਸ਼ਤ ਮਹਿੰਗੀ ਹੋਵੇਗੀ।'' ਕਾਂਗਰਸ ਨੇਤਾ ਨੇ ਸਵਾਲ ਕੀਤਾ,''ਮੱਧਮ ਵਰਗ ਅਤੇ ਨੌਕਰੀਪੇਸ਼ਾ ਲੋਕ ਕਿੱਥੇ ਜਾਣ ਅਤੇ ਆਪਣਾ ਪਰਿਵਾਰ ਕਿਵੇਂ ਪਾਲਣ।''

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News