ਮੋਦੀ ਸਰਕਾਰ ਨੇ 10 ਸਾਲਾਂ ’ਚ ਦਿੱਤੇ 10 ‘ਭਾਰਤ ਰਤਨ’, ਮਨਮੋਹਨ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ

Saturday, Feb 10, 2024 - 12:40 PM (IST)

ਨਵੀਂ ਦਿੱਲੀ- ‘ਭਾਰਤ ਰਤਨ’ ਨੂੰ ਦੇਸ਼ ਦੇ ਸਰਵਉੱਚ ਸਨਮਾਨ ਵਜੋਂ ਜਾਣਿਆ ਜਾਂਦਾ ਹੈ। ਇਸ ਸਾਲ 5 ਲੋਕਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਜਾਵੇਗਾ। ਇਸ ਵਿਚ ਉਹ ਸਿਆਸਤਦਾਨ ਅਤੇ ਵਿਗਿਆਨੀ ਸ਼ਾਮਲ ਹਨ ਜਿਨ੍ਹਾਂ ਨੇ ਭਾਰਤ ਦੇ ਲੋਕਤੰਤਰ ਦੀ ਪ੍ਰੋਫਾਈਲ ਨੂੰ ਉੱਚਾ ਚੁੱਕਣ ਅਤੇ ਦੇਸ਼ ਦੀ ਆਰਥਿਕ ਤਰੱਕੀ ਨੂੰ ਯਕੀਨੀ ਬਣਾਉਣ ਲਈ ਕੰਮ ਕੀਤਾ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ (9 ਫਰਵਰੀ) ਨੂੰ ਇਸ ਸਾਲ ਸਨਮਾਨਿਤ ਕੀਤੇ ਜਾਣ ਵਾਲੇ 5 ਲੋਕਾਂ ਵਿਚੋਂ 3 ਦੇ ਨਾਵਾਂ ਦਾ ਐਲਾਨ ਕੀਤਾ ਹੈ। 2014 ਤੋਂ ਲੈ ਕੇ ਹੁਣ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ’ਚ 10 ਸਾਲਾਂ ’ਚ 10 ਲੋਕਾਂ ਨੂੰ ਦੇਸ਼ ਦਾ ਇਹ ਸਰਵਉੱਚ ਸਨਮਾਨ ਦਿੱਤਾ ਗਿਆ, ਜਦਕਿ 2004 ਤੋਂ 2014 ਤੱਕ ਜਦੋਂ ਯੂ. ਪੀ. ਏ. ਦੀ ਸਰਕਾਰ ਸੀ ਅਤੇ ਡਾ. ਮਨਮੋਹਨ ਸਿੰਘ ਪ੍ਰਧਾਨ ਮੰਤਰੀ ਸਨ ਤਾਂ ਉਸ ਦੌਰਾਨ ਸਿਰਫ਼ 3 ਲੋਕਾਂ ਨੂੰ ਹੀ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਪੀ. ਐੱਮ. ਮੋਦੀ ਦਾ 10 ਸਾਲ ਦਾ ਕਾਰਜਕਾਲ ਇਸ ਸਾਲ ਖਤਮ ਹੋ ਰਿਹਾ ਹੈ। ਉਨ੍ਹਾਂ ਦੇ ਇਕ ਦਹਾਕੇ ਲੰਬੇ ਕਾਰਜਕਾਲ ਦੌਰਾਨ 10 ਮਹਾਨ ਸ਼ਖ਼ਸੀਅਤਾਂ ਨੂੰ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਪੰਜਾਂ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਮੋਦੀ ਸ਼ਾਸਨ ਦੌਰਾਨ ‘ਭਾਰਤ ਰਤਨ’ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਚੌਧਰੀ ਚਰਨ ਸਿੰਘ, ਨਰਸਿਮਹਾ ਰਾਓ ਤੇ ਡਾ. ਸਵਾਮੀਨਾਥਨ ਨੂੰ ਮਿਲੇਗਾ 'ਭਾਰਤ ਰਤਨ', PM ਮੋਦੀ ਨੇ ਕੀਤਾ ਐਲਾਨ

1999 ’ਚ 4 ਲੋਕਾਂ ਨੂੰ ਮਿਲਿਆ ਸੀ ‘ਭਾਰਤ ਰਤਨ’

ਇਹ ਪਹਿਲੀ ਵਾਰ ਹੈ ਜਦੋਂ ਇਕ ਸਾਲ ਵਿਚ 5 ਲੋਕਾਂ ਨੂੰ ‘ਭਾਰਤ ਰਤਨ’ ਦੇਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਸ ਤੋਂ ਪਹਿਲਾਂ 1999 ’ਚ ਜਦੋਂ ਕੇਂਦਰ ’ਚ ਅਟਲ ਦੀ ਸਰਕਾਰ ਸੀ ਓਦੋਂ ‘ਭਾਰਤ ਰਤਨ’ 4 ਲੋਕਾਂ ਨੂੰ ਦਿੱਤਾ ਗਿਆ ਸੀ। ਇਸ ਤੋਂ ਪਹਿਲਾਂ ਇਕ ਸਾਲ ਵਿਚ 3 ਤੋਂ ਵੱਧ ਲੋਕਾਂ ਨੂੰ ਕਦੇ ਵੀ ‘ਭਾਰਤ ਰਤਨ’ ਨਹੀਂ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ- ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ


Rakesh

Content Editor

Related News