ਮੋਦੀ ਸਰਕਾਰ ਦਾ ਅਹਿਮ ਫ਼ੈਸਲਾ, ਨੈਸ਼ਨਲ ਪਾਮ ਆਇਲ ਮਿਸ਼ਨ ਨੂੰ ਦਿੱਤੀ ਮਨਜ਼ੂਰੀ

Wednesday, Aug 18, 2021 - 08:15 PM (IST)

ਮੋਦੀ ਸਰਕਾਰ ਦਾ ਅਹਿਮ ਫ਼ੈਸਲਾ, ਨੈਸ਼ਨਲ ਪਾਮ ਆਇਲ ਮਿਸ਼ਨ ਨੂੰ ਦਿੱਤੀ ਮਨਜ਼ੂਰੀ

ਨੈਸ਼ਨਲ ਡੈਸਕ : ਮੋਦੀ ਸਰਕਾਰ ਨੇ ਅਹਿਮ ਫ਼ੈਸਲਾ ਲੈਂਦਿਆਂ ਨੈਸ਼ਨਲ ਪਾਮ ਆਇਲ ਮਿਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ’ਤੇ 11,000 ਕਰੋੜ ਰੁਪਏ ਖਰਚ ਕੀਤੇ ਜਾਣਗੇ। ਮੋਦੀ ਸਰਕਾਰ ਨੇ ਪਾਮ ਆਇਲ ਦੀ ਦਰਾਮਦ ਨੂੰ ਘੱਟ ਕਰਨ ਦਾ ਐਲਾਨ ਕੀਤਾ ਹੈ, ਨਾਲ ਹੀ ਪਾਮ ਤੇਲ ਦੇ ਕੱਚੇ ਮਾਲ ਦੀ ਕੀਮਤ ਤੈਅ ਕਰਨ ਲਈ ਸਰਕਾਰ ਇਕ ਮੈਕੇਨਿਜ਼ਮ ਬਣਾਏਗੀ। ਇਹੀ ਨਹੀਂ, ਖਾਣ ਵਾਲੇ ਤੇਲਾਂ ਦੇ ਉਦਪਾਦਨ ’ਚ ਵਾਧੇ ਲਈ 11,000 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾਵੇਗਾ। ਕੈਬਨਿਟ ਬੈਠਕ ਤੋਂ ਬਾਅਦ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਅੱਜ ਦੋ ਫ਼ੈਸਲੇ ਲਏ ਹਨ, ਪਹਿਲਾ ਪਾਮ ਤੇਲ ਦੇ ਕੱਚੇ ਮਾਲ ਦੀ ਕੀਮਤ ਕੇਂਦਰ ਸਰਕਾਰ ਤੈਅ ਕਰੇਗੀ।

ਇਹ ਵੀ ਪੜ੍ਹੋ : ਪਿੰਡ ਡੇਹਰਾ ਸਾਹਿਬ ਵਿਖੇ ਅਣਪਛਾਤਿਆਂ ਨੇ ਟੇਲਰ ਮਾਸਟਰ ’ਤੇ ਚਲਾਈਆਂ ਗੋਲੀਆਂ, ਮੌਤ

ਇਸ ਦੇ ਨਾਲ ਇਹ ਵੀ ਫ਼ੈਸਲਾ ਕੀਤਾ ਗਿਆ ਹੈ ਕਿ ਜੇ ਬਾਜ਼ਾਰ ’ਚ ਉਤਰਾਅ-ਚੜ੍ਹਾਅ ਆਇਆ ਤੇ ਕਿਸਾਨ ਦੀ ਫਸਲ ਦਾ ਮੁੱਲ ਘੱਟ ਹੋਇਆ, ਤਾਂ ਜੋ ਅੰਤਰ ਦੀ ਰਾਸ਼ੀ ਹੈ, ਉਹ ਕੇਂਦਰ ਸਰਕਾਰ ਡੀ. ਬੀ. ਟੀ. ਜ਼ਰੀਏ ਕਿਸਾਨਾਂ ਨੂੰ ਭੁਗਤਾਨ ਕਰੇਗੀ। ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇਹ ਵੀ ਕਿਹਾ ਕਿ ਖੇਤੀ ਦੀ ਸਮੱਗਰੀ ’ਚ ਜੋ ਪਹਿਲਾਂ ਰਾਸ਼ੀ ਦਿੱਤੀ ਜਾਂਦੀ ਸੀ, ਉਸ ਰਾਸ਼ੀ ’ਚ ਵੀ ਵਾਧਾ ਕੀਤਾ ਗਿਆ ਹੈ। ਪੂਰਬ-ਉੱਤਰ ਖੇਤਰ ’ਚ ਲੋਕ ਇੰਡਸਟਰੀ ਲਾ ਸਕਣ ਤੇ ਇਸ ਲਈ ਇੰਡਸਟਰੀ ਨੂੰ ਵੀ 5 ਕਰੋੜ ਰੁਪਏ ਦੀ ਸਹਾਇਤਾ ਦੇਣ ਦਾ ਫ਼ੈਸਲਾ ਲਿਆ ਗਿਆ ਹੈ।

11 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼
ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਕੈਬਨਿਟ ਨੇ 11,040 ਕਰੋੜ ਰੁਪਏ ਦੇ ਵਿੱਤੀ ਖਰਚੇ ਦੇ ਨਾਲ ਖਾਣ ਵਾਲੇ ਤੇਲਾਂ ’ਤੇ ਨੈਸ਼ਨਲ ਪਾਮ ਆਇਲ ਮਿਸ਼ਨ ਦੇ ਅਧੀਨ ਪਾਮ ਆਇਲ ਦੇ ਲਾਗੂਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਾਲ ਹੀ ਤਿਲਹਨ ਤੇ ਪਾਮ ਆਇਲ ਦੇ ਖੇਤਰ ਤੇ ਉਤਪਾਦਕਤਾ ਵਧਾਉਣ ’ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਪੂੰਜੀ ਨਿਵੇਸ਼ ਵਧੇਗਾ, ਰੋਜ਼ਗਾਰ ਪੈਦਾ ਕਰਨ ’ਚ ਮਦਦ ਮਿਲੇਗੀ, ਦਰਾਮਦ ’ਤੇ ਨਿਰਭਰਤਾ ਘੱਟ ਹੋਵੇਗੀ ਤੇ ਕਿਸਾਨਾਂ ਦੀ ਆਮਦਨ ਵਧੇਗੀ। ਕੈਬਨਿਟ ’ਚ ਉੱਤਰ-ਪੂਰਬ ਖੇਤਰ ਤੇ ਅੰਡੇਮਾਨ ਤੇ ਨਿਕੋਬਾਰ ਦੀਪ ਸਮੂਹ ’ਤੇ ਵਿਸ਼ੇਸ਼ ਧਿਆਨ ਦੇਣ ਵਾਲੀ ਕੇਂਦਰ ਦੀ ਨਵੀਂ ਪ੍ਰਾਯੋਜਿਤ ਯੋਜਨਾ ਸ਼ੁਰੂ ਕਰਨ ’ਤੇ ਫੈ਼ਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਦੀਆਂ ਨਾਪਾਕ ਸਾਜ਼ਿਸ਼ਾਂ ’ਤੇ ਚੁੱਪ ਕਿਉਂ ਹਨ ਨਵਜੋਤ ਸਿੰਘ ਸਿੱਧੂ : ਤਰੁਣ ਚੁੱਘ

ਕੈਬਨਿਟ ਬੈਠਕ ਤੋਂ ਬਾਅਦ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਅੱਜ ਬੈਠਕ ’ਚ ਕਿਸਾਨਾਂ ਦੀ ਆਮਦਨ ਦੁੱਗਣੀ ਕੀਤੇ ਜਾਣ ਨੂੰ ਲੈ ਕੇ ਚਰਚਾ ਕੀਤੀ ਗਈ। ਆਤਮਨਿਰਭਰ ਭਾਰਤ ਲਈ ਕੁਝ ਹੋਰ ਕਦਮ ਉਠਾਏ ਗਏ ਹਨ। ਖਾਣ ਵਾਲੇ ਤੇਲਾਂ ’ਚ ਦਰਾਮਦ ’ਤੇ ਨਿਰਭਰਤਾ ਦੇ ਚਲਦਿਆਂ ਉਸ ਦੇ ਘਰੇਲੂ ਉਤਪਾਦਨ ਵਧਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉੱਤਰ-ਪੂਰਬੀ ਖੇਤਰ ਮਾਰਕੀਟਿੰਗ ਪੈਕੇਜ ਦਾ ਐਲਾਨ ਕੀਤਾ ਗਿਆ ਹੈ। ਕੈਬਨਿਟ ਨੇ ਪਾਮ ਆਇਲ ਦੀ ਦਰਾਮਦ ਨੂੰ ਘੱਟ ਕਰਨ ਦਾ ਵੱਡਾ ਫ਼ੈਸਲਾ ਲਿਆ ਹੈ।


author

Manoj

Content Editor

Related News