ਮੋਦੀ ਸਰਕਾਰ ਤੋਂ 29 ਵਾਰ ਸਹਾਇਤਾ ਮੰਗਣ ''ਤੇ ਵੀ ਨਹੀਂ ਮਿਲਿਆ ਇਨਸਾਫ: ਨਾਇਡੂ

02/17/2018 10:01:48 PM

ਨਵੀਂ ਦਿੱਲੀ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਈਡੂ ਨੇ ਇਕ ਵਾਰ ਫਿਰ ਬਾਗੀ ਤੇਵਰ ਦਿਖਾਉਂਦੇ ਹੋਏ ਭਾਜਪਾ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਪਣੀ ਸਹਿਯੋਗੀ ਪਾਰਟੀ 'ਤੇ ਸੂਬੇ ਦੀ ਅਣਦੇਖੀ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਂਧਰਾ ਪ੍ਰਦੇਸ਼ ਦੇ ਲੋਕਾਂ ਨੂੰ ਇਨਸਾਫ ਦਿਲਾਉਣ ਲਈ ਭਾਜਪਾ ਨਾਲ ਗਏ ਸਨ ਪਰ ਉਸ ਦੇ ਬਾਵਜੂਦ ਸਾਡੇ ਨਾਲ ਭੇਦਭਾਵ ਕੀਤਾ ਗਿਆ। 
ਆਂਧਰਾ ਪ੍ਰਦੇਸ਼ ਦੇ ਨਾਲ ਹੋ ਰਿਹਾ ਭੇਦਭਾਵ 
ਨਾਇਡੂ ਨੇ ਕਿਹਾ ਕਿ 29 ਵਾਰ ਦਿੱਲੀ ਜਾਣ ਅਤੇ ਹਰ ਇਕ ਨਾਲ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਮੋਦੀ ਸਰਕਾਰ ਨੇ ਆਖਿਰੀ ਬਜਟ 'ਚ ਆਂਧਰਾ ਪ੍ਰਦੇਸ਼ ਦੇ ਨਾਲ ਨਿਆਂ ਨਹੀਂ ਕੀਤਾ। ਉਨ੍ਹਾਂ  ਕਿਹਾ ਕਿ ਉਹ ਤੇਲੁਗੂ ਲੋਕਾਂ ਲਈ ਕਿਸੇ ਵੀ ਤਰ੍ਹਾਂ ਦੇ ਬਲੀਦਾਨ ਦੇਣ ਲਈ ਤਿਆਰ ਹਨ। ਦੱਸ ਦਈਏ ਕਿ ਭਾਜਪਾ ਦੀ ਸਹਿਯੋਗੀ ਤੇਲੁਗੂ ਦੇਸ਼ਮ ਪਾਰਟੀ ਬਜਟ 'ਚ ਫੰਡ ਦੀ ਵੰਡ ਨੂੰ ਲੈ ਕੇ ਪਾਰਟੀ ਤੋਂ ਨਾਰਾਜ਼ ਚੱਲ ਰਹੀ ਹੈ।


Related News