ਮੋਦੀ ਨੇ ਤਾਮਿਲਨਾਡੂ ਨੂੰ 17,300 ਕਰੋੜ ਰੁਪਏ ਦੀ ਦਿੱਤੀ ਸੌਗਾਤ, ਇਸਰੋ ਦੇ ਨਵੇਂ ਲਾਂਚਿੰਗ ਕੰਪਲੈਕਸ ਦਾ ਰੱਖਿਆ ਨੀਂਹ ਪੱਥਰ

02/29/2024 5:01:06 PM

ਥੂਥੂਕੁਡੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਤਾਮਿਲਨਾਡੂ ਨੂੰ 17,300 ਕਰੋੜ ਰੁਪਏ ਦੀ ਸੌਗਾਤ ਦਿੱਤੀ। ਉਨ੍ਹਾਂ ਉਕਤ ਰਕਮ ਦੇ ਨਵੇਂ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ ਤੇ ਨੀਂਹ ਪੱਥਰ ਰੱਖਿਆ। ਨਾਲ ਹੀ ਪਿਛਲੀ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਯੂ. ਪੀ. ਏ.) ਸਰਕਾਰ ’ਤੇ ਤਾਮਿਲਨਾਡੂ ਦੀ ਤਰੱਕੀ ਲਈ ਕੋਈ ਕੰਮ ਨਾ ਕਰਨ ਦਾ ਦੋਸ਼ ਵੀ ਲਾਇਆ। ਨੀਂਹ ਪੱਥਰ ਰੱਖਣ ਤੇ ਪ੍ਰਾਜੈਕਟਾਂ ਦਾ ਉਦਘਾਟਨ ਕਰਨ ਸਮੇ ਮੋਦੀ ਨੇ ਕਿਹਾ ਕਿ ਸੂਬਾ ਤਰੱਕੀ ਦਾ ਨਵਾਂ ਅਧਿਆਏ' ਲਿਖ ਰਿਹਾ ਹੈ। ਕੇਂਦਰ ਦੇ ਯਤਨਾਂ ਸਦਕਾ ਤਾਮਿਲਨਾਡੂ ਆਧੁਨਿਕਤਾ ਦੀਆਂ ਨਵੀਂਆਂ ਉਚਾਈਆਂ' ਨੂੰ ਛੂਹ ਰਿਹਾ ਹੈ। ਸੱਤਾਧਾਰੀ ਡੀ. ਐੱਮ. ਕੇ. ਸਰਕਾਰ ’ਤੇ ਅਸਿੱਧੇ ਹਮਲੇ ਕਰਦੇ ਹੋਏ ਮੋਦੀ ਨੇ ਦੋਸ਼ ਲਾਇਆ ਕਿ ਅਖਬਾਰਾਂ ਅਤੇ ਟੀ. ਵੀ. ਚੈਨਲ ਕੇਂਦਰ ਸਰਕਾਰ ਦੀਆਂ ਕੋਸ਼ਿਸ਼ਾਂ ਨੂੰ ਵਿਖਾਉਣਾ ਚਾਹੁੰਦੇ ਹਨ ਪਰ ਸੂਬਾ ਸਰਕਾਰ ਉਨ੍ਹਾਂ ਨੂੰ ਅਜਿਹਾ ਕਰਨ ਦੀ ਇਜਾਜ਼ਤ ਨਹੀਂ ਦੇ ਰਹੀ।

ਮੋਦੀ ਨੇ ਕਿਹਾ ਕਿ ਅਸੀਂ ਵਿਕਾਸ ਕਾਰਜਾਂ ਤੋਂ ਪਿੱਛੇ ਨਹੀਂ ਹਟਾਂਗੇ। ਮੰਚ ’ਤੇ ਡੀ. ਐੱਮ. ਕੇ. ਦੀ ਲੋਕ ਸਭਾ ਮੈਂਬਰ ਕਨੀਮੋਝੀ ਤੇ ਤਾਮਿਲਨਾਡੂ ਦੇ ਲੋਕ ਨਿਰਮਾਣ ਮੰਤਰੀ ਈ.ਵੀ. ਵੇਲੂ ਮੌਜੂਦ ਸਨ। ਤਾਮਿਲਨਾਡੂ ਦੇ ਤੂਤੀਕੋਰਿਨ ’ਚ ਭਾਰਤ ਦੇ ਪਹਿਲੇ ਸਵਦੇਸ਼ੀ ਹਰੇ ਹਾਈਡ੍ਰੋਜਨ ਜਲ ਮਾਰਗ ਬੇੜੇ ਨੂੰ ਹਰੀ ਝੰਡੀ ਵਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਲਗਾਤਾਰ ਯਤਨਾਂ ਕਾਰਨ ਟਰਾਂਸਪੋਰਟ ’ਚ ਵਾਧਾ ਹੋਇਆ ਹੈ ਤੇ ਤਾਮਿਲਨਾਡੂ ’ਚ 'ਜੀਵਨ ਸੌਖਾ ਹੋਇਅਾ ਹੈ। ਨਵੇਂ ਪ੍ਰਾਜੈਕਟ ਵਿਕਸਤ ਭਾਰਤ ਲਈ ਰੋਡਮੈਪ ਦਾ ਅਹਿਮ ਹਿੱਸਾ ਹਨ। ਮੈਂ ਜੋ ਵੀ ਕਹਿ ਰਿਹਾ ਹਾਂ, ਉਹ ਕਿਸੇ ਸਿਆਸੀ ਵਿਚਾਰਧਾਰਾ ਜਾਂ ਆਪਣੀ ਵਿਚਾਰਧਾਰਾ ਮੁਤਾਬਕ ਨਹੀਂ ਸਗੋਂ ਵਿਕਾਸ ਲਈ ਕਹਿ ਰਿਹਾ ਹਾਂ। ਵਿਕਾਸ ਪ੍ਰਾਜੈਕਟਾਂ ਨੂੰ ਸ਼ੁਰੂ ਕਰਨ ’ਚ ਦੇਰੀ ਲਈ ਡੀ. ਐੱਮ. ਕੇ.-ਕਾਂਗਰਸ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਮੈਂ ਤਾਮਿਲਨਾਡੂ ਤੇ ਪੂਰੇ ਦੇਸ਼ ਦੇ ਲੋਕਾਂ ਨੂੰ ਸੱਚ ਦੱਸਣਾ ਚਾਹੁੰਦਾ ਹਾਂ। ਸੱਚ ਕੌੜਾ ਹੋਵੇਗਾ ਪਰ ਇਹ ਦੱਸਣ ਦੀ ਲੋੜ ਹੈ। ਇਹ ਸਾਰੇ ਪ੍ਰਾਜੈਕਟ ਜੋ ਮੈਂ ਲੈ ਕੇ ਆਇਆ ਹਾਂ, ਦਹਾਕਿਆਂ ਤੋਂ ਸਥਾਨਕ ਲੋਕਾਂ ਦੀ ਮੰਗ ਹੈ। ਡੀ. ਐੱਮ. ਕੇ. ’ਤੇ ਅਸਿੱਧੇ ਤੌਰ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਤਾਮਿਲਨਾਡੂ ’ਚ ਮੌਜੂਦਾ ਸੱਤਾਧਾਰੀ ਪਾਰਟੀ ਯੂ. ਪੀ. ਏ. ਦੇ ਰਾਜ ਦੌਰਾਨ ਉਸ ਦੀ ਭਾਈਵਾਲ ਸੀ। ਡੀ. ਐੱਮ. ਕੇ. ਤੇ ਕਾਂਗਰਸ ਨੂੰ ਵਿਕਾਸ ਦੀ ਚਿੰਤਾ ਨਹੀਂ। ਉਨ੍ਹਾਂ ਆਪਣੇ ਸੰਦਰਭ ’ਚ ਕਿਹਾ ਕਿ ਵਿਕਾਸ ਦੇ ਸਾਰੇ ਕਾਰਜ ‘ਸੇਵਕਾਂ’ ਵੱਲੋਂ ਕੀਤੇ ਜਾਂਦੇ ਹਨ। ਪਿਛਲੇ 10 ਸਾਲਾਂ ’ਚ ਤਾਮਿਲਨਾਡੂ ’ਚ 1,300 ਕਿਲੋਮੀਟਰ ਤੱਕ ਰੇਲ ਬੁਨਿਆਦੀ ਢਾਂਚਾ ਵਿਕਸਤ ਕੀਤਾ ਗਿਆ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News