VIDEO: ਮੋਦੀ ਨੇ ਲਗਵਾਏ 'ਲੋਕਤੰਤਰ ਅਮਰ ਰਹੇ' ਦੇ ਨਾਅਰ

Tuesday, Jun 26, 2018 - 03:58 PM (IST)

VIDEO: ਮੋਦੀ ਨੇ ਲਗਵਾਏ 'ਲੋਕਤੰਤਰ ਅਮਰ ਰਹੇ' ਦੇ ਨਾਅਰ

ਨਵੀਂ ਦਿੱਲੀ— ਦੇਸ਼ 'ਚ 43 ਸਾਲ ਪਹਿਲਾਂ ਸੰਕਟਕਾਲੀਨ ਲਾਗੂ ਕੀਤੇ ਜਾਣ ਨੂੰ ਲੈ ਕੇ ਕਾਂਗਰਸ ਅਤੇ ਗਾਂਧੀ ਪਰਿਵਾਰ ਨੂੰ ਲੰਬੇ ਹੱਥੀ ਲੈਂਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਇਕ ਪਰਿਵਰ ਦੇ ਸੁਆਰਥੀ ਨਿੱਜੀ ਹਿੱਤਾਂ ਦੇ ਚਲਦੇ ਭਾਰਤ ਨੂੰ ਜੇਲ 'ਚ ਤਬਦੀਲ ਕਰ ਦਿੱਤਾ ਗਿਆ ਸੀ। ਸੰਕਟਕਾਲੀਨ ਲਾਗੂ ਕੀਤੇ ਜਾਣ ਦੇ 43 ਸਾਲ ਪੂਰੇ ਹੋ ਗਏ ਹਨ ਅਤੇ ਭਾਜਪਾ ਅੱਜ 'ਕਾਲਾ ਦਿਵਸ' ਮਨਾ ਰਹੀ ਹੈ। ਇਸ ਦੌਰਾਨ ਸਮਾਗਮ ਦੇ ਅੰਤ 'ਚ ਮੋਦੀ ਨੇ ਲੋਕਤੰਤਰ ਅਮਰ ਰਹੇ ਦੇ ਨਾਅਰੇ ਲਗਵਾਏ। ਸਭਾ 'ਚ ਬੈਠੇ ਲੋਕਾਂ ਨੇ ਜ਼ੋਰ-ਜ਼ੋਰ ਨਾਲ ਮੋਦੀ ਦੇ ਨਾਅਰਿਆਂ ਨੂੰ ਦੁਹਰਾਇਆ ਪਰ ਪੀ. ਐੱਮ. ਦੀ ਇਸ ਗਲਤੀ ਨੂੰ ਸੋਸ਼ਲ ਮੀਡੀਆ ਸਮੇਤ ਵਿਰੋਧੀ ਧਿਰ ਨੇ ਝੱਟ ਹੀ ਫੜ ਲਿਆ। ਅਸਲ 'ਚ ਅਮਰ ਰਹੇ ਦੇ ਨਾਅਰੇ ਆਮ ਤੌਰ 'ਤੇ ਕਿਸੇ ਦੀ ਦੀਆਂ ਯਾਦਾਂ ਨੂੰ ਜਿਊਂਦਾ ਰੱਖਣ ਲਈ ਲਗਾਏ ਜਾਂਦੇ ਹਨ। 

 

ਸਮਾਜਵਾਦੀ ਪਾਰਟੀ ਨੇਤਾ ਘਨਸ਼ਿਆਮ ਤਿਵਾਰੀ ਨੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਮੋਦੀ ਨੇ ਪੂਰੀ ਸਭਾ 'ਚ ਬੈਠੇ ਲੋਕਾਂ ਤੋਂ ਲੋਕਤੰਤਰ ਅਮਰ ਰਹੇ ਦੇ ਨਾਅਰੇ ਲਗਵਾਏ, ਕੀ ਪ੍ਰਧਾਨ ਮੰਤਰੀ ਦੀ ਨਜ਼ਰ 'ਚ ਲੋਕਤੰਤਰ ਮਰ ਚੁੱਕਾ ਹੈ? ਉਹ ਸੋਸ਼ਲ ਮੀਡੀਆ 'ਤੇ ਕੁਝ ਲੋਕਾਂ ਨੇ ਲਿਖਿਆ ਕਿ ਸਾਡਾ ਲੋਕਤੰਤਰ ਜਿੰਦਾਬਾਦ ਸੀ, ਹੈ ਅਤੇ ਰਹੇਗਾ।

 

ਕੁਝ ਯੂਜ਼ਰਸ ਨੇ ਲਿਖਿਆ ਕਿ ਸੱਚ ਆਖਿਰਕਾਰ ਜੀਬ 'ਤੇ ਆ ਹੀ ਜਾਂਦਾ ਹੈ। ਸੰਕਟਕਾਲੀਨ 'ਤੇ ਕਾਲਾ ਦਿਵਸ ਮਨਾਉਂਦੇ ਹੋਏ ਅੱਜ ਮੋਦੀ ਨੇ ਕਿਹਾ ਕਿ ਸੁਆਰਥੀ ਹਿੱਤਾਂ ਲਈ ਕਾਂਗਰਸ ਨੇ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ 'ਚ ਬੰਦ ਕਰਕੇ ਦੇਸ਼ ਨੂੰ ਜੇਲ ਬਦਲ ਦਿੱਤਾ ਸੀ। ਉਨ੍ਹਾਂ ਲਈ ਦੇਸ਼ ਅਤੇ ਲੋਕਤੰਤਰ ਦੀ ਕੋਈ ਕੀਮਤ ਨਹੀਂ ਹੈ।

 


Related News