ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਰਿਹਾ ਹੈ ‘ਮੋਦੀ ਕੂਲਰ’, ਮਾਰਕੀਟ 'ਚ ਵਧੀ ਡਿਮਾਂਡ

05/20/2024 11:42:56 AM

ਨੈਸ਼ਨਲ ਡੈਸਕ- ਜਿੱਥੇ ਇਕ ਪਾਸੇ ਦੇਸ਼ ’ਚ ਚੋਣਾਂ ਦੀ ਸਰਗਰਮੀ ਪੂਰੇ ਸਿਖਰ ’ਤੇ ਹੈ, ਉਥੇ ਹੀ ਮੌਸਮ ਦੀ ਭਿਆਨਕ ਗਰਮੀ ਲੋਕਾਂ ਨੂੰ ਝੁਲਸਾ ਰਹੀ ਹੈ। ਅਜਿਹੇ ’ਚ ਠੰਢ ਦੇ ਅਹਿਸਾਸ ਲਈ ਲੋਕ ਕੂਲਰ ਅਤੇ ਏ. ਸੀ. ਦੀਆਂ ਦੁਕਾਨਾਂ ਵੱਲ ਭੱਜ ਰਹੇ ਹਨ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ’ਚ ਮੋਦੀ ਕੂਲਰ ਦੀ ਧੂਮ ਹੈ। ਬਨਾਰਸ ਦੀਆਂ ਦੁਕਾਨਾਂ ’ਚ ਭਾਜਪਾ ਬ੍ਰਾਂਡ ਦਾ ਮੋਦੀ ਕੂਲਰ ਵਿਕ ਰਿਹਾ ਹੈ, ਜੋ ਲੋਕਾਂ ਲਈ ਇਨ੍ਹੀਂ ਦਿਨੀਂ ਆਕਰਸ਼ਣ ਦਾ ਕੇਂਦਰ ਬਣਿਆ ਹੋਇਆ ਹੈ। ਵਧਦੇ ਤਾਪਮਾਨ ਦੇ ਦਰਮਿਆਨ ਭਾਜਪਾ ਦਾ ਕੂਲਰ ਕਾਸ਼ੀ ਵਾਸੀਆਂ ਨੂੰ ਠੰਡਕ ਦਾ ਅਹਿਸਾਸ ਕਰਵਾ ਰਿਹਾ ਹੈ।

ਦੁਕਾਨਦਾਰ ਰਾਕੇਸ਼ ਗੁਪਤਾ ਦੇ ਹਵਾਲੇ ਤੋਂ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਬੈਠੇ-ਬੈਠੇ ਦਿਮਾਗ ’ਚ ਮੋਦੀ ਕੂਲਰ ਦਾ ਆਈਡੀਆ ਆਇਆ। ਗਾਹਕ ਆ ਰਹੇ ਹਨ ਅਤੇ ਖਰੀਦਦਾਰੀ ਕਰ ਰਹੇ ਹਨ। ਮੈਂ ਸਮੇਂ ਦਾ ਤਕਾਜਾ ਦੇਖ ਕੇ ਇਸ ਨੂੰ ਬਣਾਇਆ ਅਤੇ ਇਸ ਦਾ ਚੰਗਾ ਰਿਸਪਾਂਸ ਆ ਰਿਹਾ ਹੈ। ਕੋਈ ਸਾਨੂੰ ਆਰਡਰ ਦੇ ਕੇ ਬਣਵਾਉਂਦਾ ਹੈ ਤਾਂ ਤਿੰਨ ਤੋਂ ਚਾਰ ਦਿਨਾਂ ’ਚ ਅਸੀਂ ਬਣਾ ਕੇ ਦੇ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਜਿਸ ਤਰ੍ਹਾਂ ਨਾਲ ਪੀ. ਐੱਮ. ਮੋਦੀ ਅਤੇ ਸੀ.ਐੱਮ. ਯੋਗੀ ਦੀ ਲੋਕਪ੍ਰਿਅਤਾ ਦੇਖਣ ਨੂੰ ਮਿਲ ਰਹੀ ਹੈ, ਅਜਿਹੇ ’ਚ ਭਾਜਪਾ ਦੇ ਕੂਲਰ ਦੀ ਡਿਮਾਂਡ ਮਾਰਕੀਟ ’ਚ ਵਧਦੀ ਜਾ ਰਹੀ ਹੈ। ਮਾਰਕੀਟ ’ਚ ਮੋਦੀ ਕੂਲਰ ਬ੍ਰਾਂਡ ਵੇਚਣ ’ਚ ਸਾਨੂੰ ਵੀ ਪਾਪੁਲੈਰਿਟੀ ਹਾਸਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਵਾਰਾਣਸੀ ਸੰਸਦੀ ਖੇਤਰ ’ਚ ਆਖਰੀ ਚਰਨ ’ਚ ਇਕ ਜੂਨ ਨੂੰ ਵੋਟਿੰਗ ਹੋਣੀ ਹੈ। ਇਸ ਸੰਸਦੀ ਸੀਟ ’ਤੇ ਪੀ.ਐੱਮ. ਮੋਦੀ ਸਮੇਤ ਕੁੱਲ ਸੱਤ ਉਮੀਦਵਾਰ ਚੋਣ ਮੈਦਾਨ ’ਚ ਤਾਲ ਠੋਕ ਰਹੇ ਹਨ। ਕਾਂਗਰਸ ਤੋਂ ਅਜੇ ਰਾਏ, ਬੀ. ਐੱਸ. ਪੀ. ਤੋਂ ਅਤਹਰ ਜਮਾਲ ਲਾਰੀ, ਗਗਨ ਪ੍ਰਕਾਸ਼-ਅਪਨਾ ਦਲ (ਕਮੇਰਾਵਾਦੀ), ਕੋਲੀ ਸ਼ੇਟੀ ਸ਼ਿਵਕੁਮਾਰ-ਯੁੱਗ ਤੁਲਸੀ ਪਾਰਟੀ, ਸੰਜੇ ਕੁਮਾਰ ਤਿਵਾਰੀ-ਆਜ਼ਾਦ ਉਮੀਦਵਾਰ ਅਤੇ ਦਿਨੇਸ਼ ਕੁਮਾਰ ਯਾਦਵ ਆਜ਼ਾਦ ਉਮੀਦ ਕਿਸਮਤ ਅਜ਼ਮਾ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News