ਮੋਦੀ ਨੇ ਕਾਬੁਲ ''ਚ ਅਮਰੀਕੀ ਯੂਨੀਵਰਸਿਟੀ ''ਤੇ ਹੋਏ ਅੱਤਵਾਦੀ ਹਮਲੇ ਦੀ ਕੀਤੀ ਨਿੰਦਾ

08/25/2016 6:39:37 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ''ਚ ਅਮਰੀਕੀ ਯੂਨੀਵਰਸਿਟੀ ''ਚ ਹੋਏ ਅੱਤਵਾਦੀ ਹਮਲੇ ਦੀ ਨਿੰਦਾ ਕੀਤੀ ਹੈ। ਮੋਦੀ ਨੇ ਟਵੀਟ ਕਰ ਕੇ ਕਿਹਾ ਕਿ ਅਸੀਂ ਕਾਬੁਲ ''ਚ ਅਮਰੀਕੀ ਯੂਨੀਵਰਸਿਟੀ ''ਤੇ ਹੋਏ ਹਮਲੇ ਦੀ ਨਿੰਦਾ ਕਰਦੇ ਹਾਂ। ਉਨ੍ਹਾਂ ਨੇ ਹਮਲੇ ''ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਜ਼ਾਹਰ ਕੀਤੀ ਅਤੇ ਜ਼ਖਮੀਆਂ ਦੇ ਛੇਤੀ ਠੀਕ ਹੋਣ ਦੀ ਕਾਮਨਾ ਕੀਤੀ। 
ਜ਼ਿਕਰਯੋਗ ਹੈ ਕਿ ਕੁਝ ਬੰਦੂਕਧਾਰੀਆਂ ਨੇ ਬੁੱਧਵਾਰ ਦੀ ਸ਼ਾਮ ਨੂੰ ਕਾਬੁਲ ਸਥਿਤ ਅਮਰੀਕੀ ਯੂਨੀਵਰਸਿਟੀ ''ਚ ਹਮਲਾ ਕਰ ਦਿੱਤਾ ਸੀ। ਇਸ ਹਮਲੇ ''ਚ 7 ਵਿਦਿਆਰਥੀਆਂ ਸਮੇਤ ਕੁੱਲ 12 ਲੋਕ ਮਾਰੇ ਗਏ ਅਤੇ 35 ਵਿਦਿਆਰਥੀ ਅਤੇ 9 ਹੋਰ ਲੋਕ ਜ਼ਖਮੀ ਹੋਏ ਸਨ।

Tanu

News Editor

Related News