ਮੋਦੀ ਕੈਬਨਿਟ ਨੇ ਕਿਸਾਨਾਂ ਦੇ ਹਿੱਤ 'ਚ ਲਿਆ ਇਹ ਵੱਡਾ ਫੈਸਲਾ

Wednesday, Jun 03, 2020 - 05:09 PM (IST)

ਮੋਦੀ ਕੈਬਨਿਟ ਨੇ ਕਿਸਾਨਾਂ ਦੇ ਹਿੱਤ 'ਚ ਲਿਆ ਇਹ ਵੱਡਾ ਫੈਸਲਾ

ਨਵੀਂ ਦਿੱਲੀ-ਮੋਦੀ ਕੈਬਨਿਟ ਦੇ ਫੈਸਲਿਆਂ 'ਤੇ ਅੱਜ ਹੋਈ ਪੈੱਸ ਕਾਨਫਰੰਸ 'ਚ ਕੇਂਦਰੀ ਮੰਤਰੀ ਪ੍ਰਕਾਸ਼ ਜਾਵੇਡਕਰ ਅਤੇ ਨਰਿੰਦਰ ਸਿੰਘ ਤੋਮਰ ਨੇ ਕਈ ਅਹਿਮ ਜਾਣਕਾਰੀਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਹੈ ਕਿ ਕਿਸਾਨਾਂ ਨੂੰ ਲੈ ਕੇ ਮੋਦੀ ਸਰਕਾਰ ਨੇ ਆਰਡੀਨੈਂਸ ਨੂੰ ਮਨਜ਼ੂਰੀ ਦੇ ਦਿੱਤੀ ਹੈ। ਕਿਸਾਨਾਂ ਦੇ ਲਈ 'ਇਕ ਦੇਸ਼, ਇਕ ਬਾਜ਼ਾਰ' ਬਣੇਗਾ। ਸਰਕਾਰ ਨੇ ਕਿਸਾਨਾਂ ਨੂੰ ਕਿਸੇ ਵੀ ਸੂਬੇ 'ਚ ਫਸਲ ਵੇਚਣ ਦੀ ਆਗਿਆ ਦਿੱਤੀ ਹੈ।

ਕੇਂਦਰੀ ਮੰਤਰੀ ਜਾਵਡੇਕਰ ਨੇ ਦੱਸਿਆ ਹੈ ਕਿ ਜ਼ਰੂਰੀ ਕਮੋਡਿਟੀਜ਼ ਐਕਟ ਅਤੇ ਮੰਡੀ ਕਾਨੂੰਨ 'ਚ ਸੋਧ ਕੀਤੀ ਗਈ ਹੈ। ਇਸ ਤੋਂ ਇਲਾਵਾ ਖੇਤੀ ਉਤਪਾਦਾਂ ਦੇ ਭੰਡਾਰਨ ਦੀ ਸੀਮਾ ਖਤਮ ਕਰ ਦਿੱਤੀ ਗਈ ਹੈ। ਜਾਵੇਡਕਰ ਨੇ ਇਹ ਵੀ ਕਿਹਾ ਹੈ ਕਿ ਕਿਸਾਨਾਂ ਦੇ ਹਿੱਤ 'ਚ ਕਾਨੂੰਨ 'ਚ ਸੁਧਾਰ ਕੀਤਾ ਗਿਆ ਹੈ।

ਪ੍ਰਕਾਸ਼ ਜਾਵੇਡਕਰ ਨੇ ਦੱਸਿਆ ਹੈ ਕਿ ਅੱਜ ਕੈਬਨਿਟ 'ਚ ਖੇਤੀ ਸਬੰਧੀ 3 ਹੋਰ ਨਵੇਂ ਫੈਸਲੇ ਹੋਏ ਹਨ। ਜ਼ਰੂਰੀ ਕਮੋਡਿਟੀਜ਼ ਦੇ ਕਾਨੂੰਨ ਨੂੰ ਕਿਸਾਨ ਪੱਖੀ ਬਣਾਇਆ ਗਿਆ ਹੈ। ਕਿਸਾਨਾਂ ਨੂੰ ਲੈ ਕੇ ਇਤਿਹਾਸਿਕ ਫੈਸਲੇ ਲਏ ਗਏ ਹਨ। ਜ਼ਰੂਰੀ ਕਮੋਡਿਟੀਜ਼ ਐਕਟ ਰਾਹੀ ਪਿਆਜ਼, ਤੇਲ, ਤਿਲਹਨ, ਆਲੂ ਨੂੰ ਬਾਹਰ ਕਰ ਦਿੱਤਾ ਗਿਆ ਹੈ।

'ਵਨ ਨੇਸ਼ਨ, ਵਨ ਮਾਰਕੀਟ' 'ਤੇ ਵੀ ਅੱਜ ਕੈਬਨਿਟ 'ਚ ਚਰਚਾ ਹੋਈ। ਇਕ ਹੋਰ ਮਹੱਤਵਪੂਰਨ ਫੈਸਲਾ ਇਹ ਹੋਇਆ ਹੈ ਕਿ ਹੁਣ ਕਿਸਾਨਾਂ ਨੂੰ ਜਿਆਦਾ ਕੀਮਤ ਮਿਲਣ 'ਤੇ ਆਪਣੀ ਉਪਜ ਨੂੰ ਆਪਸੀ ਸਹਿਮਤੀ ਦੇ ਆਧਾਰ 'ਤੇ ਵੇਚਣ ਦੀ ਆਜ਼ਾਦੀ ਹੋਵੇਗੀ।


author

Iqbalkaur

Content Editor

Related News