PM ਮੋਦੀ ਕੈਬਨਿਟ ਦੇ ਵਿਸਥਾਰ ਤੋਂ ਪਹਿਲਾਂ ਰਵੀਸ਼ੰਕਰ ਅਤੇ ਜਾਵਡੇਕਰ ਨੇ ਵੀ ਦਿੱਤਾ ਅਸਤੀਫ਼ਾ

07/07/2021 5:59:40 PM

ਨਵੀਂ ਦਿੱਲੀ— ਮੋਦੀ ਕੈਬਨਿਟ ਦਾ ਅੱਜ ਯਾਨੀ ਕਿ ਬੁੱਧਵਾਰ ਸ਼ਾਮ 6 ਵਜੇ ਫੇਰਬਦਲ ਅਤੇ ਵਿਸਥਾਰ ਹੋਵੇਗਾ। ਇਸ ਵਿਸਥਾਰ ਤੋਂ ਪਹਿਲਾਂ ਕਈ ਵੱਡੇ ਮੰਤਰੀਆਂ ਦੀ ਛੁੱਟੀ ਹੋ ਗਈ ਹੈ। ਕਾਨੂੰਨ ਮੰਤਰੀ ਰਵੀਸ਼ੰਕਰ ਪ੍ਰਸਾਦ ਅਤੇ ਵਾਤਾਵਰਣ ਅਤੇ ਜੰਗਲਾਤ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਵੀ ਕੈਬਨਿਟ ਵਿਸਥਾਰ ਤੋਂ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਇਸ ਤੋਂ ਪਹਿਲਾਂ ਕਰੀਬ 10 ਮੰਤਰੀਆਂ ਨੇ ਆਪਣੇ ਕੈਬਨਿਟ ਤੋਂ ਅਸਤੀਫ਼ੇ ਦੇ ਦਿੱਤੇ ਹਨ। ਓਧਰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਵੀਸ਼ੰਕਰ ਪ੍ਰਸਾਦ ਅਤੇ ਪ੍ਰਕਾਸ਼ ਜਾਵਡੇਕਰ ਸਮੇਤ 12 ਕੇਂਦਰੀ ਮੰਤਰੀਆਂ ਦੇ ਅਸਤੀਫ਼ੇ ਮਨਜ਼ੂਰ ਕਰ ਲਏ ਹਨ।  

ਇਹ ਵੀ ਪੜ੍ਹੋ: ਫੇਰਬਦਲ ਤੋਂ ਪਹਿਲਾਂ ਮੋਦੀ ਕੈਬਨਿਟ ’ਚੋਂ ਬਾਹਰ ਹੋਏ ਇਹ ਵੱਡੇ ਚਿਹਰੇ

ਦੱਸ ਦੇਈਏ ਕਿ ਰਵੀਸ਼ੰਕਰ ਅਤੇ ਜਾਵਡੇਕਰ ਤੋਂ ਪਹਿਲਾਂ ਰਮੇਸ਼ ਪੋਖਰਿਆਲ ਨਿਸ਼ੰਕ, ਸੰਤੋਸ਼ ਗੰਗਵਾਰ, ਦੇਬੋਸ਼੍ਰੀ ਚੌਧਰੀ, ਸੰਜੇ ਧੋਤਰੇ, ਬਾਬੁਲ ਸੁਪਰੀਓ, ਰਾਵ ਸਾਹਿਬ ਦਾਨਵੇ ਪਾਟਿਲ,  ਸਦਾਨੰਦ ਗੌੜਾ, ਡਾ. ਹਰਸ਼ਵਰਧਨ, ਰਤਨ ਲਾਲ ਕਟਾਰੀਆ ਅਤੇ ਪ੍ਰਤਾਪ ਸਾਰੰਗੀ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਚੁੱਕੇ ਹਨ।

ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਕੈਬਨਿਟ ਦੇ ਵਿਸਥਾਰ ’ਚ ਇਹ 43 ਆਗੂ ਚੁੱਕਣਗੇ ‘ਸਹੁੰ’

ਦੱਸ ਦੇਈਏ ਕਿ ਮੋਦੀ ਸਰਕਾਰ ਦੇ ਮੁੜ ਸੱਤਾ ’ਚ ਆਉਣ ਤੋਂ ਬਾਅਦ ਪਹਿਲੀ ਵਾਰ ਕੈਬਨਿਟ ਦਾ ਵਿਸਥਾਰ ਅਤੇ ਫੇਰਬਦਲ ਕੀਤਾ ਜਾ ਰਿਹਾ ਹੈ। ਸੂਤਰਾਂ ਮੁਤਾਬਕ ਸਵੇਰੇ ਪ੍ਰਧਾਨ ਮੰਤਰੀ ਨਿਵਾਸ ’ਤੇ ਬੈਠਕ ਮਗਰੋਂ ਕੇਂਦਰੀ ਮੰਤਰੀਆਂ ਨੇ ਅਸਤੀਫ਼ੇ ਦਿੱਤੇ।

ਇਹ ਵੀ ਪੜ੍ਹੋ: ਅਨੁਰਾਗ ਸਮੇਤ ਕਈ ਮੰਤਰੀਆਂ ਨੇ PM ਮੋਦੀ ਨਾਲ ਕੀਤੀ ਮੁਲਾਕਾਤ, ਸ਼ਾਮ 6 ਵਜੇ ਹੋਵੇਗਾ ਕੇਂਦਰੀ ਕੈਬਨਿਟ ਦਾ ਵਿਸਥਾਰ


Tanu

Content Editor

Related News