ਮੋਦੀ ਨਫਰਤ ਤੇ ਡਰ ਦੇ ਬ੍ਰਾਂਡ ਅੰਬੈਸਡਰ : ਚੰਦਰਬਾਬੂ ਨਾਇਡੂ

11/30/2018 2:32:14 AM

ਹੈਦਰਾਬਾਦ— ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਵੀਰਵਾਰ ਨੂੰ ਮੋਦੀ ਸਰਕਾਰ 'ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਕੁਚਲਣ, ਲੋਕਾਂ ਵਿਚਾਲੇ ਨਫਰਤ ਫੈਲਾਉਣ ਤੇ ਸਿਆਸੀ ਨੁਮਾਇੰਦਿਆਂ ਖਿਲਾਫ ਡਾਇਨ-ਸ਼ਿਕਾਰੀ ਵਰਗੀ ਲੜਾਈ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਚੰਦਰਬਾਬੂ ਨੇ ਕਿਹਾ ਕਿ ਮੋਦੀ ਨਕਾਰਾਤਮਕਤਾ, ਨਫਰਤ ਤੇ ਡਰ ਦੇ ਇਕ ਬ੍ਰਾਂਡ ਅੰਬੈਸਡਰ ਹਨ। ਲੋਕ ਮੋਬਾਇਲ ਫੋਨ 'ਤੇ ਵੀ ਸਰਕਾਰ ਖਿਲਾਫ ਆਵਾਜ਼ ਚੁੱਕਣ ਤੋਂ ਡਰਦੇ ਹਨ।

ਨਾਇਡੂ ਨੇ ਆਪਣੇ ਚੋਣ ਮੁਹਿੰਮ ਦੌਰਾਨ ਮੀਡੀਆ ਨਾਲ ਗੱਲਬਾਤ 'ਚ ਦੋਸ਼ ਲਗਾਇਆ, ਅਸੀਂ ਕਾਂਗਰਸ ਸ਼ਾਸਨ ਦੌਰਾਨ ਅਜਿਹਾ ਡਾਇਨ-ਸ਼ਿਕਾਰ ਨਹੀਂ ਦੇਖਿਆ ਹੈ, ਜਿਸ ਨੂੰ ਅਸੀਂ ਕਈ ਦਹਾਕਿਆਂ ਤੋਂ ਲੜਿਆ ਸੀ। ਦੱਸ ਦਈਏ ਕਿ ਨਾਇਡੂ ਦੀ ਤੇਲੁਗੂ ਦੇਸ਼ਮ ਪਾਰਟੀ ਕਾਂਗਰਸ ਨਾਲ ਮਿਲ ਕੇ 7 ਦਸੰਬਰ ਨੂੰ ਤੇਲੰਗਾਨਾ ਵਿਧਾਨ ਸਭਾ ਚੋਣ ਲੜ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਪਿਛਲੇ ਚਾਰ ਸਾਲਾਂ 'ਚ ਦੇਸ਼ 'ਚ ਜਨਤਾ ਨੇ ਕੋਈ ਵਿਕਾਸ ਸੁਤੰਤਰਤਾ ਤੇ ਖੁਸ਼ੀ ਨਹੀਂ ਦੇਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕ ਮਈ 2019 ਤੋਂ ਬਾਅਦ ਹੀ ਖੁਸ਼ੀ ਨਾਲ ਸੋ ਸਕਣਗੇ।

ਮੋਦੀ 'ਤੇ ਹਮਲਾ ਬੋਲਦੇ ਹੋਏ ਨਾਇਡੂ ਨੇ ਕਿਹਾ ਕਿ ਮੋਦੀ ਨੂੰ ਅਤੀਤ ਨਹੀਂ ਭੁੱਲਣਾ ਚਾਹੀਦਾ ਹੈ ਕਿ 2002 ਦੇ ਦੰਗਿਆਂ ਤੋਂ ਬਾਅਦ ਉਨ੍ਹਾਂ ਦੀ ਇਕਲੌਤੀ ਪਾਰਟੀ ਐੱਨ.ਡੀ.ਏ. ਨਾਲ ਗਠਜੋੜ 'ਚ ਸੀ ਤੇ ਉਨ੍ਹਾਂ ਨੇ ਹੀ ਮੋਦੀ ਤੋਂ ਸੀ.ਐੱਮ. ਅਹੁਦੇ ਤੋਂ ਬਰਖਾਸਤ ਕਰਨ ਲਈ ਅਟਲ ਬਿਹਾਰੀ ਵਾਜਪੇਈ ਨੂੰ ਅਪੀਲ ਕੀਤੀ ਸੀ। ਨਾਇਡੂ ਨੇ ਕਿਹਾ ਕਿ ਜਦੋਂ ਮੋਦੀ 2014 'ਚ ਪੀ.ਐੱਮ. ਬਣੇ ਤਾਂ ਉਨ੍ਹਾਂ ਨੂੰ ਲੱਦਾ ਕਿ ਸ਼ਾਇਦ ਉਹ ਹੁਣ ਬਦਲ ਗਏ ਹਨ ਪਰ ਉਨ੍ਹਾਂ ਦਾ ਚਰਿੱਤਰ ਤਾਂ ਉਹੀ ਪੁਰਾਣਾ ਬਣਿਆ ਰਿਹਾ।


Inder Prajapati

Content Editor

Related News