ਇਕ ਹੀ ਕਿਸ਼ਤੀ ’ਚ ਸਵਾਰ ਹਨ ਮੋਦੀ ਤੇ ਟਰੰਪ : ਕੁਮਾਰਸਵਾਮੀ
Monday, Jan 06, 2020 - 11:35 PM (IST)

ਹਾਸਨ – ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਐੱਚ. ਡੀ. ਕੁਮਾਰਸਵਾਮੀ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਹੀ ਕਿਸ਼ਤੀ ਵਿਚ ਸਵਾਰ ਹਨ। ਉਨ੍ਹਾਂ ਸੋਮਵਾਰ ਦੋਸ਼ ਲਾਇਆ ਕਿ ਮੋਦੀ ਅਤੇ ਟਰੰਪ ਗੰਭੀਰ ਮੁੱਦਿਆਂ ’ਤੇ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਟਰੰਪ ਨੇ ਜੰਗ ਵਰਗੀ ਹਾਲਤ ਪੈਦਾ ਕਰ ਦਿੱਤੀ ਹੈ। ਉਨ੍ਹਾਂ ’ਤੇ ਦੇਸ਼ ਵਿਚ ਮਹਾਦੋਸ਼ ਚੱਲ ਰਿਹਾ ਹੈ। ਇਸੇ ਸਾਲ ਉਥੇ ਰਾਸ਼ਟਰਪਤੀ ਲਈ ਚੋਣ ਹੋਣੀ ਹੈ। ਸਭ ਅਹਿਮ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਟਰੰਪ ਤੀਜੀ ਵਿਸ਼ਵ ਜੰਗ ਦੀ ਚਰਚਾ ਛੇੜ ਰਹੇ ਹਨ। ਇਸੇ ਤਰ੍ਹਾਂ ਭਾਰਤ ਵਿਚ ਮੋਦੀ ਨੇ ਆਰਥਿਕ ਸੰਕਟ ਅਤੇ ਬੇਰੋਜ਼ਗਾਰੀ ਦੀ ਸਮੱਸਿਆ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਨਾਗਰਿਕਤਾ (ਸੋਧ) ਕਾਨੂੰਨ ਅਤੇ ਰਾਸ਼ਟਰੀ ਨਾਗਰਿਕ ਰਜਿਸਟਰ ਵਰਗੇ ਮੁੱਦੇ ਉਠਾਏ ਹੋਏ ਹਨ।