ਸਰਦਾਰ ਪਟੇਲ ਦੀ ਬਰਸੀ ''ਤੇ ਮੋਦੀ ਨੇ ਦਿੱਤੀ ਸ਼ਰਧਾਂਜਲੀ

12/15/2017 2:04:28 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਸਰਦਾਰ ਵਲੱਭਭਾਈ ਪਟੇਲ ਦੀ ਬਰਸੀ 'ਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਲਈ ਜੋ ਮਹੱਤਵਪੂਰਨ ਸੇਵਾ ਦਿੱਤੀ ਹੈ, ਉਸ ਲਈ ਹਰੇਕ ਭਾਰਤੀ ਉਨ੍ਹਾਂ ਦਾ ਦੇਣਦਾਰ ਹੈ। ਦੇਸ਼ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਪਟੇਲ ਦਾ ਆਜ਼ਾਦੀ ਦਾ ਆਜ਼ਾਦੀ ਦੇ ਤਿੰਨ ਸਾਲ ਬਾਅਦ 15 ਦਸੰਬਰ 1950 ਨੂੰ 75 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਸੀ।
ਮੋਦੀ ਨੇ ਟਵੀਟ ਕੀਤਾ,''ਅਸੀਂ ਮਹਾਨ ਸਰਦਾਰ ਪਟੇਲ ਨੂੰ ਉਨ੍ਹਾਂ ਦੀ ਬਰਸੀ 'ਤੇ ਯਾਦ ਕਰਦੇ ਹਾਂ। ਉਨ੍ਹਾਂ ਨੇ ਸਾਡੇ ਦੇ ਦੀ ਜੋ ਸੇਵਾ ਕੀਤੀ, ਉਸ ਲਈ ਹਰ ਭਾਰਤੀ ਉਨ੍ਹਾਂ ਦਾ ਦੇਣਦਾਰ ਹੈ।'' ਭਾਰਤ ਦੇ ਲੌਹ ਪੁਰਸ਼ ਦੇ ਨਾਂ ਨਾਲ ਜਾਣੇ ਜਾਣ ਵਾਲੇ ਪਟੇਲ ਨੇ ਛੋਟੀਆਂ ਰਿਆਸਤਾਂ ਦੀ ਸ਼ਮੂਲੀਅਤ ਰਾਹੀਂ ਦੇਸ਼ ਨੂੰ ਇਕਜੁਟ ਕਰਨ 'ਚ ਅਹਿਮ ਭੂਮਿਕਾ ਨਿਭਾਈ ਸੀ।


Related News