ਤੇਜਸਵੀ ਯਾਦਵ ਨੇ ਨਿਤੀਸ਼ ਅਤੇ ਪੀ.ਐੱਮ. ਮੋਦੀ 'ਤੇ ਕੱਸਿਆ ਨਿਸ਼ਾਨਾ

Tuesday, Aug 01, 2017 - 02:51 PM (IST)

ਤੇਜਸਵੀ ਯਾਦਵ ਨੇ ਨਿਤੀਸ਼ ਅਤੇ ਪੀ.ਐੱਮ. ਮੋਦੀ 'ਤੇ ਕੱਸਿਆ ਨਿਸ਼ਾਨਾ

ਪਟਨਾ— ਬਿਹਾਰ 'ਚ ਭਾਜਪਾ ਦੇ ਸਮਰਥਨ ਨਾਲ ਸਰਕਾਰ ਬਣਾਉਣ ਤੋਂ ਬਾਅਦ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ 2019 'ਚ ਪ੍ਰਧਾਨ ਮੰਤਰੀ ਮੋਦੀ ਦਾ ਮੁਕਾਬਲਾ ਕਰਨ ਦੀ ਕਿਸੇ 'ਚ ਸਮਰੱਥਾ ਨਹੀਂ ਹੈ। ਇਸ 'ਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਅਤੇ ਸਾਬਕਾ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਨਿਤੀਸ਼ ਅਤੇ ਪ੍ਰਧਾਨ ਮੰਤਰੀ 'ਤੇ ਨਿਸ਼ਾਨਾ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ,''ਪ੍ਰਧਾਨ ਮੰਤਰੀ ਜੀ ਨੂੰ ਹਾਰਦਿਕ ਵਧਾਈ। ਭਗਤਾਂ ਦੀ ਗਿਣਤੀ 'ਚ ਖੁੱਲ੍ਹ ਕੇ ਅੱਜ ਇਕ ਹੋਰ ਨਤਮਸਤਕ ਪਰਮ ਚੇਲੇ ਦੀ ਐਂਟਰੀ। ਇਸ ਤੋਂ ਬਾਅਦ ਉਨ੍ਹਾਂ ਨੇ ਨਿਤੀਸ਼ ਦੇ ਖਿਲਾਫ ਮੋਰਚਾ ਖੋਲ੍ਹਦੇ ਹੋਏ ਇਕ ਤੋਂ ਬਾਅਦ ਇਕ ਕਈ ਟਵੀਟ ਕਰ ਦਿੱਤੇ। ਇਕ ਹੋਰ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਨਿਤੀਸ਼ ਨੇ ਵਿਧਾਨ ਸਭਾ 'ਚ ਮੇਰੇ ਵੱਲੋਂ ਪੁੱਛੇ ਗਏ ਕਈ ਸਵਾਲਾਂ ਦਾ ਇਕ ਵੀ ਜਵਾਬ ਨਹੀਂ ਦਿੱਤਾ। ਸ਼ਾਇਦ ਜਵਾਬ ਹੈ ਹੀ ਨਹੀਂ। ਸਾਰੀਆਂ ਉਹ ਹੀ ਪੁਰਾਣੀਆਂ ਗੱਲਾਂ ਹਨ।


Related News