ਮੋਦੀ ਦਾ ਬਦਲ ਸਿਰਫ ਰਾਹੁਲ ਗਾਂਧੀ ਹੀ ਹੋਣਗੇ- ਕਾਂਗਰਸ

Sunday, Feb 04, 2018 - 05:02 PM (IST)

ਮੋਦੀ ਦਾ ਬਦਲ ਸਿਰਫ ਰਾਹੁਲ ਗਾਂਧੀ ਹੀ ਹੋਣਗੇ- ਕਾਂਗਰਸ

ਨਵੀਂ ਦਿੱਲੀ— ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਭਾਜਪਾ ਨੂੰ ਚੁਣੌਤੀ ਦੇਣ ਲਈ ਵਿਰੋਧੀ ਧਿਰ ਇਕਜੁਟਤਾ ਨੂੰ ਲੈ ਕੇ ਚੱਲ ਰਹੀਆਂ ਕੋਸ਼ਿਸ਼ਾਂ ਦਰਮਿਆਨ ਕਾਂਗਰਸ ਨੇ ਐਤਵਾਰ ਨੂੰ ਕਿਹਾ ਕਿ ਉਹੀ (ਕਾਂਗਰਸ) ਵਿਰੋਧੀ ਦਲਾਂ ਦੀ 'ਏਕਤਾ ਦੀ ਧੁਰੀ' ਬਣੇਗੀ ਅਤੇ ਸਿਰਫ ਰਾਹੁਲ ਗਾਂਧੀ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਦਲ ਹੋਣਗੇ। ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਅਤੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦਾਅਵਾ ਕੀਤਾ,''ਮੋਦੀ ਜੀ ਦਾ ਬਦਲ ਸਿਰਫ ਅਤੇ ਸਿਰਫ ਰਾਹੁਲ ਜੀ ਹਨ। ਕੋਈ ਹੋਰ ਨਹੀਂ ਹੋ ਸਕਦਾ। ਕਾਂਗਰਸ ਅਤੇ ਦੇਸ਼ ਦੇ ਲੋਕ ਰਾਹੁਲ ਜੀ ਨੂੰ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹਨ। ਸੁਰਜੇਵਾਲਾ ਨੇ ਇਹ ਗੱਲ ਇਸ ਸਵਾਲ ਦੇ ਜਵਾਬ 'ਚ ਕਹੀ ਕਿ ਅਗਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਮੋਦੀ ਦਾ ਬਦਲ ਕੌਣ ਬਣੇਗਾ? ਉਨ੍ਹਾਂ ਨੇ ਕਿਹਾ,''ਅੱਜ 2 ਮਾਡਲ ਹਨ, ਮੋਦੀ ਮਾਡਲ (ਜਿਸ 'ਚ ਉਹ) ਦਿਨ 'ਚ 6 ਵਾਰ ਕੱਪੜੇ ਬਦਲਦੇ ਹਨ, ਆਪਣੇ ਕੱਪੜਿਆਂ ਦੀ ਕ੍ਰੀਜ ਵੀ ਖਰਾਬ ਨਹੀਂ ਹੋਣ ਦਿੰਦੇ, ਆਪਣੀ ਪਹਿਰਾਵੇ 'ਤੇ ਜਿੰਨਾ ਸਮਾਂ ਲਗਾਉਂਦੇ ਹਨ, ਸ਼ਾਇਦ ਸ਼ਾਸਨ 'ਤੇ ਓਨਾ ਸਮਾਂ ਨਹੀਂ ਲਗਾਉਂਦੇ। ਦੂਜਾ ਮਾਡਲ ਹੈ ਰਾਹੁਲ ਗਾਂਧੀ ਦਾ, ਜੋ ਸਾਦਗੀ, ਸਰਲਤਾ ਅਤੇ ਸਾਫਗੋਈ 'ਤੇ ਆਧਾਰਤ ਹੈ। ਰਾਹੁਲ ਗਾਂਧੀ ਰਾਜਨੀਤੀ 'ਚ ਆਪਣੀ ਬੇਬਾਕੀ, ਪਾਰਦਰਸ਼ਤਾ ਅਤੇ ਈਮਾਨਦਾਰੀ ਲਈ ਮਸ਼ਹੂਰ ਹੋਏ ਹਨ। ਉਹ ਕਠੋਰ ਫੈਸਲੇ ਲੈਣ ਤੋਂ ਵੀ ਕਦੇ ਨਹੀਂ ਡਰਦੇ।'' ਵਿਰੋਧੀ ਏਕਤਾ ਬਾਰੇ ਪੁੱਛਣ 'ਤੇ ਉਨ੍ਹਾਂ ਨੇ ਕਿਹਾ ਕਿ ਬੀਜਦ, ਸ਼ਿਵਸੈਨਾ ਅਤੇ ਹੁਣ ਤੇਦੇਪਾ ਹੌਲੀ-ਹੌਲੀ ਰਾਜਗ ਤੋਂ ਵੱਖ ਹੋ ਰਹੇ ਹਨ, ਜਦੋਂ ਕਿ ਕਾਂਗਰਸ ਵੱਖ-ਵੱਖ ਦਲਾਂ ਦੀ ਏਕਤਾ ਦੀ ਧੁਰੀ ਬਣਦੀ ਜਾ ਰਹੀ ਹੈ। ਇਹ ਏਕਤਾ 2019 'ਚ ਤਬਦੀਲੀ ਦਾ ਆਧਾਰ ਬਣੇਗੀ।'' 
ਜ਼ਿਕਰਯੋਗ ਹੈ ਕਿ ਸ਼ਿਵ ਸੈਨਾ ਪਹਿਲਾਂ ਹੀ ਇਸ ਸਪੱਸ਼ਟ ਕਰ ਚੁਕੀ ਹੈ ਕਿ ਉਹ 2019 ਦੀਆਂ ਚੋਣਾਂ ਭਾਜਪਾ ਨਾਲ ਨਹੀਂ ਲੜੇਗੀ। ਕੇਂਦਰ 'ਚ ਸੱਤਾਧਾਰੀ ਰਾਜਗ ਦੇ ਹੋਰ ਵੱਡੇ ਘਟਕ ਤੇਦੇਪਾ ਨੇ ਵੀ ਪਿਛਲੇ ਦਿਨੀਂ ਪੇਸ ਕੀਤੇ ਗਏ ਆਮ ਬਜਟ 'ਤੇ ਨਿਰਾਸ਼ਾ ਜ਼ਾਹਰ ਕੀਤੀ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵੱਲੋਂ ਸੰਸਦ 'ਚ ਆਮ ਬਜਟ 'ਚ ਮੱਧਮ ਵਰਗ ਨੂੰ ਨਿਰਾਸ਼ਾ ਹੱਥ ਲੱਗਣ ਦ ੇਦੋਸ਼ਾਂ ਬਾਰੇ ਪੁੱਛੇ ਜਾਣ 'ਤੇ ਸੁਰਜੇਵਾਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਮੱਧਮ ਵਰਗ ਅਤੇ ਨੌਕਰੀਪੇਸ਼ਾ ਲੋਕਾਂ ਨੂੰ ਸਿਰਫ ਜੁਮਲਿਆ ਨਾਲ ਠੱਗਿਆ ਹੈ, ਦਿੱਤਾ ਕੁਝ ਨਹੀਂ। ਨੋਟਬੰਦੀ ਅਤੇ ਜੀ.ਐੱਸ.ਟੀ. ਦੀ ਸਭ ਤੋਂ ਵੱਡੀ ਮਾਰ ਵੀ ਇਸੇ ਵਰਗ 'ਤੇ ਸਭ ਤੋਂ ਵਧ ਪਈ। ਉਨ੍ਹਾਂ ਨੇ ਕਿਹਾ ਕਿ ਵਿੱਤ ਮੰਤਰੀ ਅਨੁਸਾਰ ਸਭ ਤੋਂ ਜ਼ਿਆਦਾ ਟੈਕਸ ਵੀ ਇਹੀ ਵਰਗ ਦਿੰਦਾ ਹੈ। ਉਨ੍ਹਾਂ ਨੇ ਇਹ ਲੱਗਦਾ ਹੈ ਕਿ ਸਭ ਤੋਂ ਵਧ ਅਮੀਰ ਇਹੀ ਵਰਗ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਸਭ ਤੋਂ ਵਧ ਮਿਹਨਤੀ ਅਤੇ ਈਮਾਨਦਾਰ ਇਹੀ ਵਰਗ ਹੈ। ਇਸ ਵਰਗ ਨੂੰ ਅੱਜ ਮਹਿੰਗਾਈ ਦੀ ਵੱਡੀ ਕੀਮਤ ਚੁਕਾਉਣੀ ਪੈ ਰਹੀ ਹੈ। ਇਸ ਲਈ ਮੱਧਮ ਵਰਗ ਇਸ ਗੱਲ ਨੂੰ ਚੰਗੀ ਤਰ੍ਹਾਂ ਸਮਝ ਗਿਆ ਹੈ ਕਿ ਮੋਦੀ ਸਰਕਾਰ 'ਚ ਗੱਲਾਂ ਬਹੁਤ ਅਤੇ ਕੰਮ ਕੁਝ ਵੀ ਨਹੀਂ।'' ਸਾਲ 2018-19 ਦਾ ਆਮ ਬਜਟ ਪੇਸ਼ ਕਰਦੇ ਹੋਏ ਵਿੱਤ ਮੰਤਰੀ ਨੇ ਟੈਕਸ ਚੁਕਾਉਣ ਮਾਮਲੇ 'ਚ ਨੌਕਰੀਪੇਸ਼ਾ ਵਰਗ ਦੀ ਪ੍ਰਸ਼ੰਸਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਆਮਦਨ ਟੈਕਸ ਦੇ ਮਾਮਲੇ 'ਚ ਕੋਈ ਵੱਡੀ ਰਾਹਤ ਨਹੀਂ ਦਿੱਤੀ ਹੈ। ਇਸ ਸਾਲ ਕਰਨਾਟਕ ਸਮੇਤ 8 ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਰਣਨੀਤੀ ਪੁੱਛੇ ਜਾਣ 'ਤੇ ਸੁਰਜੇਵਾਲਾ ਨੇ ਕਿਹਾ,''ਤਰੱਕੀ ਦੇ ਲਿਹਾਜ ਨਾਲ ਸਭ ਤੋਂ ਮਹੱਤਵਪੂਰਨ ਰਾਜ ਕਰਨਾਟਕ 'ਚ ਕਾਂਗਰਸ ਫਿਰ ਤੋਂ ਸੱਤਾ 'ਚ ਆਏਗੀ, ਅਜਿਹਾ ਸਾਡਾ ਵਿਸ਼ਵਾਸ ਹੈ। ਅਸੀਂ ਜਿਸ ਤਰ੍ਹਾਂ ਨਾਲ ਕਰਨਾਟਕ 'ਚ ਵਿਕਾਸ ਦਾ ਇਕ ਮਾਡਲ ਪੇਸ਼ ਕੀਤਾ ਹੈ, ਭਾਵੇਂ ਉਹ ਈਵੇ ਬਿੱਲ ਹੋਵੇ ਜਾਂ ਕਰਨਾਟਕ ਸਰਕਾਰ ਦੀਆਂ ਹੋਰ ਯੋਜਨਾਵਾਂ ਹੋਣ, ਹੁਣ ਭਾਰਤ ਸਰਕਾਰ ਵੀ ਮੰਨਦੀ ਹੈ ਕਿ ਉਨ੍ਹਾਂ ਦਾ ਪੂਰੇ ਦੇਸ਼ 'ਚ ਅਮਲ ਹੋਣਾ ਚਾਹੀਦਾ।''
ਉਨ੍ਹਾਂ ਨੇ ਕਿਹਾ ਕਿ ਅਗਲੇ ਪੜਾਅ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਆਦਿ 'ਚ ਜੋ ਚੋਣਾਂ ਹੋਣਗੀਆਂ, ਉਨਵਾਂ ਦਾ ਟਰੇਲਰ 2 ਦਿਨ ਪਹਿਲਾਂ ਰਾਜਸਥਾਨ ਦੀਆਂ ਉੱਪ ਚੋਣਾਂ 'ਚ ਆ ਚੁੱਕਿਆ ਹੈ, ਜਿੱਥੇ ਕਾਂਗਰਸ ਨੇ 2 ਲੋਕ ਸਭਾ ਅਤੇ ਇਕ ਵਿਧਾਨ ਸਭਾ ਸੀਟ ਜਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਗੁੱਸਾ ਇਕੱਲੇ ਵਸੁੰਧਰਾ ਰਾਜੇ ਸਰਕਾਰ ਦੇ ਖਿਲਾਫ ਨਹੀਂ ਹੈ। ਇਹ ਮੋਦੀ ਸਰਕਾਰ ਅਤੇ ਰਾਜੇ ਸਰਕਾਰ ਦੇ ਜੁਮਲਿਆ ਨਾਲ ਠੱਗੀ ਗਈ ਜਨਤਾ ਵੱਲੋਂ ਕਾਂਗਰਸ ਨੂੰ ਵਾਪਸ ਲਿਆਉਣ ਦੀ ਬਿਆਰ ਹੈ।'' ਪਿਛਲੇ ਹਫਤੇ ਐਲਾਨ ਹੋਏ ਉੱਪ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਨੇ ਅਜਮੇਰ ਅਤੇ ਅਲਵਰ ਲੋਕ ਸਭਾ ਅਤੇ ਮਾਂਡਲਗੜ੍ਹ ਵਿਧਾਨ ਸਭਾ ਸੀਟ ਜਿੱਤ ਕੇ ਸੱਤਾਧਾਰੀ ਭਾਜਪਾ ਨੂੰ ਝਟਕਾ ਦਿੱਤਾ, ਕਿਉਂਕਿ ਇਹ ਤਿੰਨੋਂ ਸੀਟਾਂ ਭਗਵਾ ਦਲ ਕੋਲ ਸਨ। ਸਾਲ 2018 'ਚ ਕਰਨਾਟਕ, ਮੇਘਾਲਿਆ, ਤ੍ਰਿਪੁਰਾ, ਨਗਾਲੈਂਡ, ਮੱਧ ਪ੍ਰਦੇ, ਛੱਤੀਸਗੜ੍ਹ, ਰਾਜਸਥਾਨ ਅਤੇ ਮਿਜੋਰਮ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਪਾਰਟੀ ਪ੍ਰਧਾਨ ਦੇ ਤੌਰ 'ਤੇ ਰਾਹੁਲ ਗਾਂਧੀ ਦੀਆਂ ਤਿੰਨ ਪਹਿਲਾਂ ਪੁੱਛੇ ਜਾਣ 'ਤੇ ਸੁਰਜੇਵਾਲਾ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਪਹਿਲ ਹੈ ਅਖਿਲ ਭਾਰਤੀ ਕਾਂਗਰਸ ਅਤੇ ਦੇਸ਼ ਭਰ 'ਚ ਇਸ ਦੀਆਂ ਇਕਾਈਆਂ ਦੇ ਸੰਗਠਨ ਦਾ ਮੁੜ ਗਠਨ ਅਤੇ ਤਬਦੀਲੀ। ਉਨ੍ਹਾਂ ਦੀ ਹੋਰ ਪਹਿਲ ਇਕ ਅਜਿਹੇ 'ਵਿਜਨ' ਨੂੰ ਤਿਆਰ ਕਰ ਕੇ ਲਾਗੂ ਕਰਨਾ ਹੈ, ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਦਾ ਉੱਚਿਤ ਲਾਭ ਮਿਲ ਸਕੇ। ਇਸ ਵਿਜਨ 'ਚ ਨਿੱਜੀ ਅਤੇ ਸਰਕਾਰੀ ਖੇਤਰਾਂ 'ਚ ਨੌਕਰੀਆਂ ਦੇ ਸਿਰਜਨ ਦੇ ਉਪਾਅ ਹੋਣਗੇ। ਉਨ੍ਹਾਂ ਨੇ ਕਿਹਾ,''ਮੋਦੀ ਜੀ ਦੇ ਮਾਡਲ 'ਚ 12 ਉਦਯੋਗਪਤੀਆਂ ਦੀ ਮਦਦ ਹੈ, ਜਦੋਂ ਕਿ ਰਾਹੁਲ ਗਾਂਧੀ ਦੇ ਮਾਡਲ 'ਚ ਮੱਧਮ ਅਤੇ ਲਘੁ ਉਦਯੋਗ ਖੇਤਰ ਨੂੰ ਪਹਿਲ ਦੌ ਕੇ ਉਨ੍ਹਾਂ ਲਈ ਮੌਕੇ, ਬਾਜ਼ਾਰ ਅਤੇ ਕਰਜ਼ਾ ਉਪਲੱਬਧ ਕਰਾਉਣਾ ਹੋਵੇਗਾ।'' ਉਨ੍ਹਾਂ ਨੇ ਕਿਹਾ ਕਿ ਤੀਜੀ ਪਹਿਲ ਹੈ ਸਮਾਜਿਕ ਸ਼ਾਂਤੀ ਅਤੇ ਭਾਈਚਾਰੇ ਦੀ ਬਹਾਲੀ।'' ਮੋਦੀ ਜੀ ਇਹ ਭੁੱਲ ਗਏ ਹਨ ਕਿ ਜਦੋਂ ਸਮਾਜਿਕ ਤਾਨਾਬਾਨਾ ਟੁੱਟਦਾ ਹੈ ਤਾਂ ਵਿਕਾਸ ਦਾ ਪਹੀਆ ਰੁਕ ਜਾਂਦਾ ਹੈ। ਰਾਹੁਲ ਦੇ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਪਾਰਟੀ ਦਾ ਪਹਿਲਾ ਜਨਰਲ ਟ੍ਰਿਬਿਊਨਲ ਕਦੋਂ ਹੋਵੇਗਾ, ਇਸ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਦੀ ਤਾਰੀਕ ਯਕੀਨੀ ਨਹੀਂ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਇਹ ਦੇਸ਼ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨ, ਬੌਧ ਆਦਿ ਸਾਰਿਆਂ ਦਾ ਹੈ। ਇਸ 'ਚ ਕਾਂਗਰਸ ਦਾ ਅਟੁੱਟ ਵਿਸ਼ਵਾਸ ਹੈ, ਕਿਉਂਕਿ ਇਹ ਭਾਵਨਾ ਸੰਵਿਧਾਨ ਅਤੇ ਦੇਸ਼ ਦੀ ਆਤਮਾ 'ਚ ਵੀ ਹੈ। ਕਾਂਗਰਸ ਅਤੇ ਦੇਸ਼ ਦੀ ਆਤਮਾ ਇਕ ਹੈ। ਉਨ੍ਹਾਂ ਨੇ ਕਿਹਾ,''ਅਸੀਂ ਇਸ ਪੈਟਰਨ ਨੂੰ ਉਮਰ ਭਰ ਨਿਭਾਵਾਂਗੇ। ਰਾਹੁਲ ਗਾਂਧੀ ਵੀ ਇਸ ਲਈ ਸੰਕਲਪਬੱਧ ਹਨ।''


Related News