ਮੋਦੀ ਦਾ ਅਈਅਰ ''ਤੇ ਫਿਰ ਨਿਸ਼ਾਨਾ, ਬੋਲੇ- ਮੇਰੀ ਸੁਪਾਰੀ ਦੇਣ ਗਏ ਸਨ ਪਾਕਿ

12/10/2017 4:31:02 PM

ਪਾਲਨਪੁਰ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਕਾਂਗਰਸ ਦੇ ਮੁਅੱਤਲ ਨੇਤਾ ਮਣੀਸ਼ੰਕਰ ਅਈਅਰ ਦੇ ਘਰ 'ਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਸਾਬਕਾ ਉੱਪ ਰਾਸ਼ਟਰਪਤੀ ਹਾਮਿਦ ਅੰਸਾਰੀ ਦੀ ਮੌਜੂਦਗੀ 'ਚ ਗੁਜਰਾਤ ਚੋਣਾਂ ਦੌਰਾਨ ਪਾਕਿਸਤਾਨ ਦੇ ਹਾਈ ਕਮਿਸ਼ਨਰ, ਉੱਥੇ ਦੇ ਸਾਬਕਾ ਵਿਦੇਸ਼ ਮੰਤਰੀ ਨਾਲ ਕਥਿਤ ਗੁਪਤ ਬੈਠਕ 'ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਕਾਂਗਰਸ ਨੂੰ ਦੱਸਣਾ ਚਾਹੀਦਾ ਹੈ ਕਿ ਇਸ ਦਾ ਮਕਸਦ ਕੀ ਸੀ। ਮੋਦੀ ਨੇ ਇਹ ਮੁੱਦਾ ਐਤਵਾਰ ਨੂੰ ਗੁਜਰਾਤ ਦੇ ਪਾਲਨਪੁਰ ਅਤੇ ਸਾਣੰਦ ਦੀਆਂ ਆਪਣੀਆਂ ਚੋਣਾਵੀ ਸਭਾਵਾਂ 'ਚ ਚੁੱਕਿਆ ਜਦੋਂ ਕਿ ਸ਼ਾਹ ਨੇ ਰਾਜਧਾਨੀ ਗਾਂਧੀਨਗਰ 'ਚ ਇਸ ਤੋਂ ਬਾਅਦ ਆਯੋਜਿਤ ਇਕ ਪੱਤਰਕਾਰ ਸੰਮੇਲਨ 'ਚ ਇਸ ਨੂੰ ਦੋਹਰਾਇਆ।
ਮੋਦੀ ਨੇ ਕਿਹਾ ਕਿ ਪਾਕਿਸਤਾਨੀ ਫੌਜ ਦੇ ਸਾਬਕਾ ਡਾਇਰੈਕਟਰ ਜਨਰਲ ਅਰਸ਼ਦ ਰਫੀਕ ਨੇ ਇਹ ਵੀ ਕਿਹਾ ਸੀ ਕਿ ਗੁਜਰਾਤ 'ਚ ਕਾਂਗਰਸ ਦੀ ਚੇਅਰਪਰਸਨ ਸੋਨੀਆ ਗਾਂਧੀ ਦੇ ਸਿਆਸੀ ਸਕੱਤਰ ਅਹਿਮਦ ਪਟੇਲ ਨੂੰ ਮੁੱਖ ਮੰਤਰੀ ਬਣਾਉਣ ਲਈ ਲੋਕਾਂ ਨੂੰ ਸਮਰਥਨ ਕਰਨਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦਾ ਫੌਜ ਦਾ ਇੰਨਾ ਵੱਡਾ ਰਿਟਾਇਰਡ ਅਧਿਕਾਰੀ ਗੁਜਰਾਤ ਚੋਣਾਂ 'ਚ ਕਿਉਂ ਸਿਰ ਵਾੜ ਰਿਹਾ ਹੈ। ਦੂਜੇ ਪਾਸੇ ਸ਼ਾਹ ਨੇ ਕਿਹਾ ਕਿ ਕਾਂਗਰਸ ਅਜਿਹੇ ਤੌਰ-ਤਰੀਕਿਆਂ ਨਾਲ ਗੁਜਰਾਤ ਚੋਣਾਂ 'ਚ ਜਾਤੀਵਾਦੀ ਧਰੂਵੀਕਰਨ ਤੋਂ ਬਾਅਦ ਹੁਣ ਤੁਸ਼ਟੀਕਰਨ ਦੀ ਆਪਣੀ ਨੀਤੀ 'ਤੇ ਚੱਲਦੇ ਹੋਏ ਘੱਟ ਗਿਣਤੀ ਵੋਟਾਂ ਦੇ ਧਰੂਵੀਕਰਨ ਦੀ ਕੋਸ਼ਿਸ਼ ਕਰ ਰਹੀ ਹੈ।


Related News