ਮੋਦੀ ਦਾ ''ਮੇਕ ਇਨ ਇੰਡੀਆ'' ਬਣਿਆ ''ਰੇਪ ਇਨ ਇੰਡੀਆ'' : ਰਾਹੁਲ ਗਾਂਧੀ

12/12/2019 6:51:16 PM

ਸਾਹੇਬਗੰਜ — ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੇ ਦੇਸ਼ 'ਚ ਕੁਕਰਮ ਦੀਆਂ ਘਟਨਾਵਾਂ ਨੂੰ ਲੈ ਕੇ ਅੱਜ ਇਕ ਵਾਰ ਫਿਰ ਭਾਰਤੀ ਜਨਤਾ ਪਾਰਟੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਅਤੇ ਕਿਹਾ ਕਿ ਮੋਦੀ ਦਾ 'ਮੇਕ ਇਨ ਇੰਡੀਆ' ਹੁਣ 'ਰੇਪ ਇਨ ਇੰਡੀਆ' 'ਚ ਤਬਦੀਲ ਹੋ ਗਿਆ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਇਥੇ ਸੰਥਾਲਪਰਗਨਾ ਪ੍ਰਮੰਡਲ ਦੇ ਸਾਹੇਬਗੰਜ ਅਤੇ ਮਹਗਾਮਾ 'ਚ ਮਹਾ ਗਠਜੋੜ ਉਮੀਦਵਾਰਾਂ ਦੇ ਸਮਰਥਨ 'ਚ ਚੋਣ ਸਭਾ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਮੋਦੀ ਜੀ ਦਾ ਮੇਕ ਇਨ ਇੰਡੀਆ ਹੁਣ ਰੇਪ ਇਨ ਇੰਡੀਆ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਝਾਰਖੰਡ ਅਤੇ ਉੱਤਰ ਪ੍ਰਦੇਸ਼ 'ਚ ਜਿਥੇ ਵੀ ਦੇਖੋ ਕੁਕਰਮ ਦੇ ਵਾਰਦਾਤ ਸਾਹਮਣੇ ਆ ਰਹੇ ਹਨ।
ਇਥੇ ਤਕ ਕਿ ਮੋਦੀ ਦੀ ਪਾਰਟੀ ਭਾਜਪਾ ਦਾ ਇਕ ਵਿਧਾਇਕ ਵੀ ਇਕ ਔਰਤ ਨਾਲ ਕੁਕਰਮ ਕਰਨ ਦਾ ਦੋਸ਼ੀ ਹੈ। ਇੰਨਾ ਹੀ ਨਹੀਂ ਪੀੜਤ ਨੂੰ ਬਾਅਦ 'ਚ ਸਾੜ ਕੇ ਮਾਰ ਦਿੱਤਾ ਗਿਆ ਪਰ ਮੋਦੀ ਨੇ ਚੁੱਪੀ ਵੱਟ ਲਈ। ਗਾਂਧੀ ਨੇ ਕਿਹਾ, 'ਮੋਦੀ ਨੇ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦਿੱਤਾ ਪਰ ਬੇਟੀਆਂ ਦੀ ਸੁਰੱਖਿਆ ਕੌਣ ਕਰੇਗਾ। ਅੱਜ ਬੇਟੀਆਂ ਨੂੰ ਭਾਜਪਾ ਦੇ ਵਿਧਾਇਕ ਤੋਂ ਬਚਾਉਣ ਦੀ ਜ਼ਰੂਰਤ ਹੈ।' ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਭਾਜਪਾ ਅਤੇ ਉਸ ਦੇ ਨੇਤਾ 24 ਘੰਟੇ ਦੇਸ਼ ਨੂੰ ਵੰਡਣ ਦੀ ਸਾਜ਼ਿਸ਼ 'ਚ ਲੱਗੇ ਰਹਿੰਦੇ ਹਨ।


Inder Prajapati

Content Editor

Related News