ਮੋਦੀ ਨੇ ਕਿਹਾ, ਸੱਤਵੇਂ ਆਸਮਾਨ ''ਤੇ ਹੈ ਰਾਹੁਲ ਦਾ ਘਮੰਡ

Wednesday, May 09, 2018 - 01:38 PM (IST)

ਮੋਦੀ ਨੇ ਕਿਹਾ, ਸੱਤਵੇਂ ਆਸਮਾਨ ''ਤੇ ਹੈ ਰਾਹੁਲ ਦਾ ਘਮੰਡ

ਬੰਗਰਪੇਟ(ਕੋਲਾਰ)— ਕਰਨਾਟਕ 'ਚ ਵਿਧਾਨਸਭਾ ਚੋਣ ਪ੍ਰਚਾਰ ਦੇ ਆਖਰੀ ਦੌਰ 'ਚ ਪੀ.ਐਮ ਮੋਦੀ ਨੇ ਬੁੱਧਵਾਰ ਨੂੰ ਕਾਂਗਰਸ ਦੇ ਨਾਲ ਹੀ ਪਾਰਟੀ ਪ੍ਰਧਾਨ ਰਾਹੁਲ ਗਾਂਧੀ 'ਤੇ ਬਹੁਤ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਇੱਜ਼ਤ ਨਹੀਂ ਕਰਦੇ ਹਨ। ਮੋਦੀ ਨੇ ਰਾਹੁਲ ਦੇ ਪੀ.ਐਮ ਬਣਨ ਵਾਲੇ ਬਿਆਨ 'ਤੇ ਵੀ ਕਿਹਾ ਕਿ ਇਸ ਤੋਂ ਨਜ਼ਰ ਆਉਂਦਾ ਹੈ ਕਿ ਉਨ੍ਹਾਂ 'ਚ ਕਿੰਨਾ ਘਮੰਡ ਹੈ। ਉਨ੍ਹਾਂ ਨੇ ਖੁਦ ਹੀ ਆਪਣੇ ਨਾਮ ਦਾ ਐਲਾਨ ਕਰ ਦਿੱਤਾ ਹੈ।

ਪੀ.ਐਮ ਅਹੁਦੇ ਦੀ ਦਾਅਵੇਦਾਰੀ ਵਾਲੇ ਬਿਆਨ ਨੂੰ ਲੈ ਕੇ ਮੋਦੀ ਨੇ 'ਖਾਲੀ ਬਾਲਟੀ ਅਤੇ ਟੈਂਕਰ' ਦੇ ਉਦਾਹਰਣ ਜ਼ਰੀਏ ਰਾਹੁਲ 'ਤੇ ਸਿੱਧਾ ਅਟੈਕ ਕੀਤਾ ਹੈ ਅਤੇ ਉਨ੍ਹਾਂ ਨੂੰ 'ਬਾਲਟੀ ਵਾਲਾ ਦਬੰਗ' ਦੱਸ ਦਿੱਤਾ। ਬੰਗਾਰਪੇਟ 'ਚ ਜਨਸਭਾ ਨੂੰ ਸੰਬੋਧਿਤ ਕਰਦੇ ਹੋਏ ਪੀ.ਐਮ ਨੇ ਕਿਹਾ ਕਿ ਕਾਂਗਰਸ 6 ਬੀਮਾਰੀਆਂ ਨਾਲ ਪੀੜਤ ਹੈ ਅਤੇ ਪਾਰਟੀ ਜਿੱਥੇ ਜਾਂਦੀ ਹੈ ਇਹ 6 ਬੀਮਾਰੀਆਂ ਵਾਇਰਲ ਹੋ ਜਾਂਦੀਆਂ ਹਨ। ਉਨ੍ਹਾਂ ਨੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ, ਸੋਨੀਆ ਗਾਂਧੀ 'ਤੇ ਵੀ ਹਮਲਾ ਬੋਲਿਆ। 
ਮੋਦੀ ਨੇ ਪੀ.ਐਮ ਅਹੁਦੇ ਦੀ ਦਾਅਵੇਦਾਰੀ ਨੂੰ ਰਾਹੁਲ ਗਾਂਧੀ ਦਾ ਘਮੰਡ ਦੱਸਿਆ ਅਤੇ ਪਾਣੀ ਦੇ ਲਈ ਲੋਕਾਂ ਦੀ ਲੱਗਣ ਵਾਲੀ ਲਾਈਨ ਅਤੇ ਇਕ ਵਿਅਕਤੀ ਦੀ ਦਬੰਗਈ ਦੇ ਉਦਾਹਰਣ ਦੇ ਜ਼ਰੀਏ ਨਿਸ਼ਾਨਾ ਸਾਧਿਆ। ਮੋਦੀ ਨੇ ਕਿਹਾ ਕਿ ਜਿਸ ਪਿੰਡ 'ਚ ਪਾਣੀ ਦੀ ਕਮੀ ਹੁੰਦੀ ਹੈ ਅਤੇ ਪਿੰਡ ਨੂੰ ਪਤਾ ਲੱਗਦਾ ਹੈ ਕਿ ਮੰਗਲਵਾਰ ਨੂੰ 3 ਵਜੇ ਪਾਣੀ ਦਾ ਟੈਂਕਰ ਆਉਣਾ ਹੈ ਤਾਂ ਪਿੰਡ ਦੇ ਲੋਕ ਸਵੇਰੇ ਤੋਂ ਆਪਣੀ ਬਾਲਟੀ ਰੱਖ ਦਿੰਦੇ ਹਨ। 


ਮੋਦੀ ਨੇ ਅੱਗੇ ਕਿਹਾ ਕਿ ਕੱਲ ਕਰਨਾਟਕ 'ਚ ਹਿੰਦੁਸਤਾਨ ਦੀ ਰਾਜਨੀਤੀ 'ਚ ਅਜਿਹਾ ਹੀ ਹੋਇਆ ਹੈ। ਰਾਹੁਲ ਨੇ ਪ੍ਰਧਾਨਮੰਤਰੀ ਬਣਨ ਦਾ ਐਲਾਨ ਕਰ ਦਿੱਤਾ ਹੈ। ਉਸ ਨੇ ਆ ਕੇ ਆਪਣੀ ਬਾਲਟੀ ਰੱਖ ਦਿੱਤੀ ਹੈ ਕਿ ਮੈਂ ਪ੍ਰਧਾਨਮੰਤਰੀ ਬਣ ਜਾਵਾਗਾਂ। ਤੁਸੀਂ ਮੈਨੂੰ ਦੱਸੋ ਕਿ ਇਸ ਪ੍ਰਕਾਰ ਖੁਦ ਨੂੰ ਪੀ.ਐਮ ਐਲਾਨ ਕਰਨਾ ਇਸ ਗੱਲ ਦਾ ਸਬੂਤ ਹੈ ਕਿ ਕੀ ਉਨ੍ਹਾਂ ਦਾ ਘਮੰਡ ਸੱਤਵੇਂ ਆਸਮਾਨ 'ਤੇ ਹੈ। ਨਾਮਦਾਰ ਦਾ ਘਮੰਡ ਸੱਤਵੇਂ ਆਸਮਾਨ 'ਤੇ ਪੁੱਜ ਚੁੱਕਿਆ ਹੈ। ਘਮੰਡੀ ਨਾਮਦਾਰ ਦਾ ਖੁਦ ਨੂੰ ਪੀ.ਐਮ ਐਲਾਨ ਕਰਨਾ ਇਹ ਕਾਂਗਰਸ ਦੀ ਅੰਦਰੂਨੀ ਲੋਕਸ਼ਾਹੀ ਦਾ ਪੋਲ ਖੋਲ੍ਹਦਾ ਹੈ।


Related News