ਮੋਦੀ ਨੂੰ ''ਨੀਚ'' ਕਹਿ ਕੇ ਫਸੀ ਕਾਂਗਰਸ, ਰਾਹੁਲ ਨੇ ਕਿਹਾ ਮੁਆਫੀ ਮੰਗਣ ਅੱਯਰ
Thursday, Dec 07, 2017 - 05:45 PM (IST)

ਨਵੀਂ ਦਿੱਲੀ— ਕਾਂਗਰਸ ਦੇ ਸੀਨੀਅਰ ਨੇਤਾ ਮਣੀਸ਼ੰਕਰ ਅੱਯਰ ਦੀ ਪ੍ਰਧਾਨਮੰਤਰੀ ਨਰਿੰਦਰ ਮੋਦੀ 'ਤੇ ਬਹੁਤ ਇਤਰਾਜ਼ਯੋਗ ਟਿੱਪਣੀ 'ਤੇ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਬਹੁਤ ਨਾਰਾਜ਼ ਹਨ। ਉਨ੍ਹਾਂ ਨੇ ਮਣੀਸ਼ੰਕਰ ਨੂੰ ਆਪਣੇ ਬਿਆਨ ਲਈ ਮੋਦੀ ਤੋਂ ਮੁਆਫੀ ਮੰਗਣ ਲਈ ਕਿਹਾ ਹੈ।
ਤੁਹਾਨੂੰ ਦੱਸ ਦਈਏ ਕਿ ਅੰਬੇਡਕਰ ਦੇ ਮੁੱਦੇ 'ਤੇ ਪ੍ਰਧਾਨਮੰਤਰੀ ਮੋਦੀ ਦੀ ਆਲੋਚਨਾ ਕਰਦੇ ਹੋਏ ਅੱਯਰ ਨੇ ਉਨ੍ਹਾਂ ਨੂੰ ਨੀਚ ਆਦਮੀ ਤੱਕ ਕਹਿ ਦਿੱਤਾ। ਅੱਯਰ ਇੱਥੇ ਨਹੀਂ ਰੁੱਕੇ ਅਤੇ ਕਿਹਾ- ਉਸ ਆਦਮੀ ਨੂੰ ਕੋਈ ਸੱਭਿਅਤਾ ਨਹੀਂ ਹੈ। ਅੱਯਰ ਦੇ ਇਸ ਬਿਆਨ 'ਤੇ ਭਾਜਪਾ ਵੱਲੋਂ ਤਿੱਖੀ ਪ੍ਰਤੀਕਿਰਿਆ ਹੋਈ।