ਪੀ. ਐੱੱਮ. ਮੋਦੀ ਨੂੰ ਇਕ ਸਾਲ ''ਚ ਮਿਲੇ 168 ਵਿਦੇਸ਼ੀ ਤੋਹਫੇ, ਜਾਣੋ ਕੀ ਹੈ ਕੀਮਤ?
Monday, Aug 27, 2018 - 12:34 AM (IST)

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਇਕ ਸਾਲ ਤੋਂ ਵਿਦੇਸ਼ੀ ਯਾਤਰਾਵਾਂ ਦੌਰਾਨ 12.57 ਲੱਖ ਰੁਪਏ ਦੀ ਕੀਮਤ ਦੇ 168 ਤੋਹਫੇ ਮਿਲੇ ਹਨ। ਇਨ੍ਹਾਂ ਮਹਿੰਗੇ ਤੋਹਫਿਆਂ 'ਚ ਫੁਆਨੈਨ ਪੈਨ, ਸੈਲੰਗੋਰ ਲਿਮਿਟਡ ਐਡੀਸ਼ਨ ਪਲਾਕ, ਮੋ ਬਲੋ ਦੀ ਗੁੱਟਵਾਲੀ ਘੜੀ, ਟੀ ਸੈਟ, ਸਿਮਰਿਕ ਭਾਂਡੇ, ਮੰਦਰ, ਚਿਤਿਆ ਦੀ ਨਕਲ, ਵਿਸ਼ਨੂੰ-ਲਕਸ਼ਮੀ, ਭਗਵਾਨ ਗਣੇਸ਼ ਦੀ ਮੂਰਤੀ, ਚਿਤਰਕਾਰੀ, ਕਾਰਪਟ, ਬੁਲੇਟ ਟਰੇਨ ਦਾ ਮਾਡਲ, ਫੋਟੋਆਂ ਅਤੇ ਕਿਤਾਬਾਂ ਸ਼ਾਮਲ ਹਨ।
ਵਿਦੇਸ਼ ਮੰਤਰਾਲੇ ਦੇ ਖਜ਼ਾਨਾ ਵਿਭਾਗ ਮੁਤਾਬਕ ਜੁਲਾਈ 2017 ਤੋਂ ਜੂਨ 2018 ਵਿਚਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਜ਼ਰਾਈਲ, ਜਰਮਨੀ, ਚੀਨ, ਜਾਰਡਨ, ਫਿਲਸਤੀਨ, ਯੂ. ਏ. ਈ. , ਰੂਸ, ਓਮਾਨ, ਸਵੀਡਨ, ਬਰਤਾਨੀਆ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਸਮੇਤ 20 ਦੇਸ਼ਾਂ ਦੀ ਯਾਤਰਾ ਕੀਤੀ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫਿਆਂ 'ਚੋਂ ਸਭ ਤੋਂ ਕੀਮਤੀ ਤੋਹਫਾ ਰਾਇਲ ਸੈਲੰਗਰ ਲਿਮਿਟਡ ਐਡੀਸ਼ਨ ਚਾਂਦੀ ਦੀ ਕਲਾਕ ਹੈ, ਜਿਸਦੀ ਕੀਮਤ 2,15,000 ਰੁਪਏ ਦੱਸੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੂੰ ਮਿਲੇ ਤੋਹਫੇ 'ਚ ਮੋ ਬਲੋ ਦੀ ਗੁੱਟਵਾਲੀ ਘੜੀ ਦੀ ਕੀਮਤ 1,10,000 ਰੁਪਏ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮੋਂਟ ਬਲੈਕ ਪੈਨ ਦੀ ਇਕ ਜੋੜੀ ਵੀ ਤੋਹਫੇ ਵਜੋਂ ਮਿਲੀ, ਜਿਸਦੀ ਕੀਮਤ 1, 25, 000 ਰੁਪਏ ਸੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਇਕ ਸਾਲ 'ਚ ਵਿਦੇਸ਼ ਯਾਤਰਾ ਦੌਰਾਨ ਮਹਾਭਾਰਤ ਦੀ ਕਾਪੀ, ਯੋਗਾ ਮੈਟ, ਸਿਲਵਰ ਬਾਉਲ, ਮੁਕਤਿਨਥ ਅਤੇ ਪਸ਼ੂ ਪਤਨਾਥ ਮੰਦਰ ਦੀ ਰਿਪਲੀਕਾ, ਏਸ਼ੀਅਨ ਗੇਮਜ਼ 2018 ਮਾਸਕਾਟ ਨਾਲ ਸੰਬੰਧਤ ਖਲੌਣਾ, ਅਮ੍ਰਿਤ ਵਸੂਲੀ, ਮੈਟਲ ਟਰੇ, ਲੱਕੜ ਦਾ ਬਣਿਆ ਸ਼੍ਰੀ ਲੰਕਾ ਦਾ ਹਾਥੀ, ਕਰਿਸਟਲ ਬਾਟੇ, ਚੀਨ ਦੀ ਪ੍ਰਾਚੀਨ ਚਾਈਮ ਘੰਟੀ ਦੀ ਰਿਪਲੀਕਾ, ਸ਼ੌਲ, ਗਰੁੜ ਵਿਸ਼ਨੂੰ ਦੀ ਮੈਟਲ ਬਣੀ ਮੂਰਤੀ, ਕੰਬਲ, ਮਫਲਰ, ਕਾਰਡਿਊਨ ਵਰਗੇ ਤੋਹਫੇ ਮਿਲੇ ਹਨ।
ਵਿਦੇਸ਼ੀ ਪੇਮੈਂਟ ਰੈਗੁਲੇਸ਼ਨ ਐਕਟ 2010 ਅਨੁਸਾਰ ਜਦੋਂ ਕਿਸੇ ਭਾਰਤੀ ਡੈਲੀਗੇਸ਼ਨ ਦੇ ਕਿਸੇ ਮੈਂਬਰ ਨੂੰ ਦਾਨ ਜਾਂ ਭੇਟ ਰਾਹੀਂ ਵਿਦੇਸ਼ੀ ਚੀਜ਼ਾ ਮਿਲਦੀਆਂ ਹਨ, ਤਾਂ ਉਸਨੂੰ ਇਹ ਦਾਨ ਜਾਂ ਭੇਟ ਦੇ ਮਿਲਣ ਤੋਂ ਤੀਨ ਦਿਨ ਦੇ ਅੰਦਰ ਸਬੰਧਤ ਮੰਤਰਾਲਾ ਜਾਂ ਵਿਭਾਗ ਨੂੰ ਦੇਣੀ ਹੁੰਦੀ ਹੈ।
ਜੇਕਰ ਇਸ ਤਰ੍ਹਾਂ ਦੇ ਦਾਨ ਜਾਂ ਤੋਹਫੇ ਦਾ ਅੰਦਾਜਾ ਮੁੱਲ ਪੰਜ ਹਜ਼ਾਰ ਤੋਂ ਜ਼ਿਆਦਾ ਹੋ ਜਾਂਦਾ ਹੈ ਤਾਂ ਇਸ ਤਰ੍ਹਾਂ ਦੇ ਦਾਨ ਜਾਂ ਤੋਹਫੇ ਨੂੰ ਬਾਜ਼ਾਰੀ ਮੁੱਲ ਨਿਰਧਾਰਣ ਲਈ ਵਿਦੇਸ਼ ਮੰਤਰਾਲਾ ਦੇ ਖਜਾਨਚੀ 'ਚ ਭੇਜ ਦਿੱਤਾ ਜਾਂਦਾ ਹੈ। ਬਾਜ਼ਾਰੀ ਮੁੱਲ ਪੰਜ ਹਜ਼ਾਰ ਰੁਪਏ ਤੋਂ ਘੱਟ ਹੋਣ 'ਤੇ ਉਸ ਨਾਲ ਸਬੰਧਤ ਵਿਅਕਤੀ ਨੂੰ ਵਾਪਸ ਕਰ ਦਿੱਤੀ ਜਾਂਦੀ ਹੈ। ਪੰਜ ਹਜ਼ਾਰ ਰੁਪਏ ਤੋਂ ਜ਼ਿਆਦਾ ਮੁੱਲ ਹੋਣ 'ਤੇ ਉਸ ਨੂੰ ਜਮ੍ਹਾਂ ਕਰ ਲਿਆ ਜਾਂਦਾ ਹੈ।