ਦੁਨੀਆ ਦੇ 10 ਵੱਡੇ ਨੇਤਾਵਾਂ ਨੂੰ ਮੋਦੀ ਦੀ ਜਾਦੂ ਦੀ ਜੱਫੀ

06/28/2017 3:02:34 PM

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਦੇਸ਼ 'ਚ ਜਾਂਦੇ ਹਨ, ਉੱਥੇ ਉਨ੍ਹਾਂ ਦਾ ਜਾਦੂ ਸਿਰ ਚੜ੍ਹ ਕੇ ਬੋਲਦਾ ਹੈ। ਉਹ ਜਿਸ ਵੀ ਵੱਡੀ ਸ਼ਖਸੀਅਤ ਨੂੰ ਮਿਲਦੇ ਹਨ, ਉਸ ਨੂੰ ਗਲੇ ਜ਼ਰੂਰ ਲਾਉਂਦੇ ਹਨ। ਪ੍ਰਧਾਨ ਮੰਤਰੀ ਮੋਦੀ ਦੇ ਇਸ ਅੰਦਾਜ ਦੀ ਵਿਦੇਸ਼ੀ ਮੀਡੀਆ 'ਚ ਵੀ ਕਾਫੀ ਚਰਚਾ ਹੈ। ਵ੍ਹਾਈਟ ਹਾਊਸ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਇਕ-2 ਨਹੀਂ ਸਗੋਂ 3 ਵਾਰ ਗਲੇ ਮਿਲੇ। ਦੋਹਾਂ ਨੇਤਾਵਾਂ ਦੀ ਇਸ ਮੁਲਾਕਾਤ 'ਚ ਚੰਗੀ ਕੈਮਿਸਟ੍ਰੀ ਦੇਖਣ ਨੂੰ ਮਿਲੀ। 
PunjabKesariਇਸ ਦੌਰਾਨ ਮੋਦੀ ਅਤੇ ਟਰੰਪ ਦਰਮਿਆਨ ਜਿਸ ਤਰ੍ਹਾਂ ਦੀ ਗਰਮ ਜੋਸ਼ੀ ਦਿੱਸੀ, ਉਸ ਨੇ ਕੁਝ ਲੋਕਾਂ ਨੂੰ ਹੈਰਾਨ ਵੀ ਕਰ ਦਿੱਤਾ, ਖਾਸ ਕਰ ਕੇ ਉਨ੍ਹਾਂ ਨੂੰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਮੂਡ ਨੂੰ ਲੈ ਕੇ ਹਮੇਸ਼ਾ ਪਰੇਸ਼ਾਨੀ 'ਚ ਰਹਿੰਦੇ ਹਨ। ਜਿਨ੍ਹਾਂ ਨੂੰ ਨਹੀਂ ਲੱਗਦਾ ਕਿ ਟਰੰਪ ਕਿਸੇ ਨਾਲ ਇੰਨੀ ਨੇੜਤਾ ਨਾਲ ਮੇਲ ਮਿਲਾਪ ਵੀ ਕਰ ਸਕਦੇ ਹਨ ਪਰ ਮੋਦੀ ਨਾਲ ਮੁਲਾਕਾਤ ਦੌਰਾਨ ਟਰੰਪ ਦਾ ਰੁਖ ਪੂਰੀ ਤਰ੍ਹਾਂ ਬਦਲਿਆ ਰਿਹਾ। ਪਿਛਲੇ 3 ਸਾਲਾਂ 'ਚ ਪ੍ਰਧਾਨ ਮੰਤਰੀ ਮੋਦੀ ਜਿਸ ਕਿਸੇ ਦੌਰੇ 'ਤੇ ਗਏ ਅਤੇ ਉੱਥੇ ਉਨ੍ਹਾਂ ਨੇ ਅਜਿਹੀ ਜ਼ਬਰਦਸਤ ਜੱਫੀ ਪਾਈ ਕਿ ਉਹ ਭੁਲਾਏ ਨਹੀਂ ਭੁੱਲ ਸਕੇ। ਮੋਦੀ ਦੁਨੀਆ ਭਰ 'ਚ ਜਿੱਥੇ ਵੀ ਜਾਂਦੇ ਹਨ, ਉੱਥੇ ਦੇ ਸਾਰੇ ਵੱਡੇ ਨੇਤਾਵਾਂ ਨਾਲ ਗਲੇ ਮਿਲਦੇ ਹਨ।  
ਤਸਵੀਰਾਂ 'ਚ ਦੇਖੋ ਦੁਨੀਆ ਦੇ ਵੱਡੇ ਨੇਤਾਵਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਦਿੱਤੀ ਗਈ ਜਾਦੂ ਦੀ ਜੱਫੀ ਦੀਆਂ ਕੁਝ ਖਾਸ ਝਲਕੀਆਂ

1- ਰੂਸੀ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੂੰ ਗਲੇ ਲਾਉਂਦੇ ਪ੍ਰਧਾਨ ਮੰਤਰੀ ਮੋਦੀ

PunjabKesari
2- ਫਰਾਂਸੀਸੀ ਰਾਸ਼ਟਰਪਤੀ ਫਰਾਂਕੋਈਸ ਹੋਲਾਂਦੇ ਨੂੰ ਗਲੇ ਲਾਉਂਦੇ ਪ੍ਰਧਾਨ ਮੰਤਰੀ ਮੋਦੀ

PunjabKesari
3- ਅਬੂ ਧਾਬੀ ਦੇ ਰਾਜ ਕੁਮਾਰ ਸ਼ੇਖ ਮੁਹੰਮਦ ਬਿਨ ਨੂੰ ਗਲੇ ਲਾਉਂਦੇ ਪ੍ਰਧਾਨ ਮੰਤਰੀ ਮੋਦੀ

PunjabKesari
4- ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਗਲੇ ਲਾਉਂਦੇ ਪ੍ਰਧਾਨ ਮੰਤਰੀ ਮੋਦੀ

PunjabKesari
5- ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਯਪ ਏਦਰੋਗਾਨ ਨੂੰ ਗਲੇ ਲਾਇਆ

PunjabKesari
6- ਫਰਾਂਸੀਸੀ ਰਾਸ਼ਟਰਪਤੀ ਇਮਨਿਊਏਲ ਮੈਕ੍ਰਾਨ ਦੇ ਗਲੇ ਮਿਲੇ

PunjabKesari
7- ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਟੋ ਨਾਲ ਗਲੇ ਮਿਲਦੇ ਪ੍ਰਧਾਨ ਮੰਤਰੀ ਮੋਦੀ

PunjabKesari
8- ਸ਼ਿੰਜੋ ਅਬੇ ਨੂੰ ਗਲੇ ਮਿਲਦੇ ਪ੍ਰਧਾਨ ਮੰਤਰੀ ਮੋਦੀ

PunjabKesari
9- ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਨੂੰ ਲਾਇਆ ਗਲੇ

PunjabKesari


Related News