ਭਾਰਤ ਨੂੰ ਮਿਲੀ ਚੌਥੀ ਵੈਕਸੀਨ, ਮਾਡਰਨਾ ਨੂੰ DCGI ਨੇ ਦਿੱਤੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ
Thursday, Jul 01, 2021 - 04:06 AM (IST)
ਨਵੀਂ ਦਿੱਲੀ : ਭਾਰਤ ਨੂੰ ਕੋਰੋਨਾ ਖ਼ਿਲਾਫ਼ ਮਿਲੀ ਚੌਥੀ ਵੈਕਸੀਨ, ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ ਤੋਂ ਬਾਅਦ ਹੁਣ ਮਾਡਰਨਾ ਦੀ ਐੱਮ.ਆਰ.ਐੱਨ.ਏ. ਵੈਕਸੀਨ ਨੂੰ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਦੇ ਦਿੱਤੀ ਹੈ। ਭਾਰਤ ਵਿੱਚ ਇਸ ਵੈਕਸੀਨ ਦੇ ਛੇਤੀ ਮਿਲਣ ਦੀ ਉਮੀਦ ਹੈ। ਇਹ ਭਾਰਤ ਦੀ ਪਹਿਲੀ ਵਿਦੇਸ਼ੀ ਵੈਕਸੀਨ ਹੋਵੇਗੀ ਜਿਸ ਨੂੰ ਭਾਰਤ ਵਿੱਚ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ। ਮੰਗਲਵਾਰ ਨੂੰ ਭਾਰਤ ਦੇ ਡਰੱਗ ਕੰਟਰੋਲਰ ਡੀ.ਸੀ.ਜੀ.ਆਈ. ਨੇ ਸਿਪਲਾ ਕੰਪਨੀ ਨੂੰ ਦੇਸ਼ ਵਿੱਚ ਮਾਡਰਨਾ ਦੀ ਕੋਰੋਨਾ ਵੈਕਸੀਨ ਦੇ ਆਯਾਤ ਅਤੇ ਮਾਰਕੀਟਿੰਗ ਦੀ ਮਨਜ਼ੂਰੀ ਦੇ ਦਿੱਤੀ ਹੈ।
ਇਹ ਵੀ ਪੜ੍ਹੋ- ਚੰਗੀ ਖ਼ਬਰ! ਬੱਚਿਆਂ 'ਤੇ ਨਹੀਂ ਹੋਵੇਗਾ ਤੀਜੀ ਲਹਿਰ ਦਾ ਅਸਰ, ਸਿਹਤ ਮੰਤਰਾਲਾ ਨੇ ਦੱਸੀ ਇਸ ਦੀ ਵਜ੍ਹਾ
ਇਸ ਦੇ ਨਾਲ ਹੀ ਭਾਰਤ ਨੂੰ ਪਹਿਲੀ ਵਿਦੇਸ਼ੀ ਕੋਰੋਨਾ ਵੈਕਸੀਨ ਮਿਲੀ ਹੈ। ਵਿਦੇਸ਼ੀ ਇਸ ਲਈ ਕਿਉਂਕਿ ਇਸ ਵੈਕਸੀਨ ਦਾ ਕਲੀਨਿਕਲ ਟ੍ਰਾਇਲ ਭਾਰਤ ਵਿੱਚ ਨਹੀਂ ਹੋਇਆ ਹੈ। ਜਿਵੇਂ ਬਾਕੀ ਤਿੰਨ ਵੈਕਸੀਨ ਕੋਵਿਸ਼ੀਲਡ, ਕੋਵੈਕਸੀਨ ਅਤੇ ਸਪੁਤਨਿਕ ਦਾ ਹੋਇਆ ਹੈ। ਸਪੁਤਨਿਕ ਵੀ ਰੂਸ ਦੀ ਵੈਕਸੀਨ ਹੈ ਪਰ ਉਸ ਦਾ ਟ੍ਰਾਇਲ ਭਾਰਤ ਵਿੱਚ ਹੋਇਆ ਹੈ ਜਿਸ ਤੋਂ ਬਾਅਦ ਇਸ ਨੂੰ ਭਾਰਤ ਵਿੱਚ ਮਨਜ਼ੂਰੀ ਮਿਲੀ ਹੈ। ਇਸ ਸਾਲ ਅਪ੍ਰੈਲ ਵਿੱਚ ਸਰਕਾਰ ਨੇ ਫੈਸਲਾ ਕੀਤਾ ਸੀ ਕਿ ਯੂ.ਐੱਸ., ਯੂ.ਕੇ., ਜਾਪਾਨ, ਯੂਰੋਪੀ ਯੂਨੀਅਨ ਜਾਂ WHO ਦੁਆਰਾ ਜਿਸ ਕਿਸੇ ਵੈਕਸੀਨ ਨੂੰ ਐਮਰਜੈਂਸੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ ਉਹ ਭਾਰਤ ਵਿੱਚ ਅਪਲਾਈ ਕਰ ਦਿੱਤੀ ਜਾ ਸਕਦੀ ਹੈ। ਉਥੇ ਹੀ ਇਸ ਦੇ ਲਈ ਉਨ੍ਹਾਂ ਨੂੰ ਪਹਿਲਾਂ ਦੀ ਤਰ੍ਹਾਂ ਕਲੀਨਿਕਲ ਟ੍ਰਾਇਲ ਨਹੀਂ ਕਰਣੇ ਹੋਣਗੇ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰਕੇ ਦਿਓ ਆਪਣੀ ਰਾਏ।