ਕਸ਼ਮੀਰ ''ਚ ਮੋਬਾਈਲ ਸੇਵਾਵਾਂ, ਬ੍ਰਾਡਬੈਂਡ ਬਹਾਲ

Saturday, Sep 04, 2021 - 12:35 AM (IST)

ਕਸ਼ਮੀਰ ''ਚ ਮੋਬਾਈਲ ਸੇਵਾਵਾਂ, ਬ੍ਰਾਡਬੈਂਡ ਬਹਾਲ

ਸ਼੍ਰੀਨਗਰ - ਵੱਖਵਾਦੀ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਦੀ ਮੌਤ ਤੋਂ ਬਾਅਦ ਸਾਵਧਾਨੀ ਦੇ ਤੌਰ 'ਤੇ ਬੁੱਧਵਾਰ ਰਾਤ ਤੋਂ ਮੁਲਤਵੀ ਰਹਿਣ ਤੋਂ ਬਾਅਦ ਸ਼ੁੱਕਰਵਾਰ ਰਾਤ ਸਾਰੇ ਟੈਲੀਫੋਨ ਸੇਵਾ ਪ੍ਰਦਾਤਾਵਾਂ (ਟੀ.ਐੱਸ.ਪੀ.) ਦੀਆਂ ਮੋਬਾਈਲ ਸੇਵਾਵਾਂ ਅਤੇ ਬ੍ਰਾਡਬੈਂਡ ਨੂੰ ਬਹਾਲ ਕਰ ਦਿੱਤਾ ਗਿਆ। ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਦੇ ਬ੍ਰਾਡਬੈਂਡ ਹਾਲਾਂਕਿ ਬਿਨਾਂ ਕਿਸੇ ਰੂਕਾਵਟ ਦੇ ਕਸ਼ਮੀਰ ਘਾਟੀ ਵਿੱਚ ਕੰਮ ਕਰ ਰਹੇ ਸਨ। ਕਸ਼ਮੀਰ ਰੇਂਜ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਦੇ ਵਿਜੇ ਕੁਮਾਰ ਨੇ ਕਿਹਾ ਕਿ ਕਸ਼ਮੀਰ ਘਾਟੀ ਵਿੱਚ ਸਥਿਤੀ ਸ਼ਾਂਤੀਪੂਰਨ ਹੈ ਅਤੇ ਕਿਤੋਂ ਵੀ ਕਿਸੇ ਅਣਸੁਖਾਵੀਂ ਘਟਨਾ ਦੀ ਸੂਚਨਾ ਨਹੀਂ ਹੈ।

ਇਹ ਵੀ ਪੜ੍ਹੋ - 'ਪੰਜ ਪਿਆਰੇ' ਵਾਲੇ ਬਿਆਨ 'ਤੇ ਹਰੀਸ਼ ਰਾਵਤ ਨੇ ਬਖ਼ਸ਼ਾਈ ਭੁੱਲ, ਗੁਰਦੁਆਰੇ 'ਚ ਸਾਫ ਕੀਤੀਆਂ ਜੁੱਤੀਆਂ (Video)

ਸ਼੍ਰੀ ਕੁਮਾਰ ਨੇ ਵੱਖ-ਵੱਖ ਸਥਾਨਾਂ 'ਤੇ ਤਾਇਨਾਤ ਪੁਲਸ ਅਤੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਅਤੇ ਕਾਨੂੰਨ-ਵਿਵਸਥਾ ਬਣਾਏ ਰੱਖਣ ਵਿੱਚ ਸਹਿਯੋਗ ਲਈ ਲੋਕਾਂ ਨੂੰ ਧੰਨਵਾਦ ਦਿੱਤਾ। ਸ਼ਾਂਤੀਪੂਰਨ ਸਥਿਤੀ ਨੂੰ ਵੇਖਦੇ ਹੋਏ ਸਾਰੇ ਟੀ.ਐੱਸ.ਪੀ. ਦੀ ਮੋਬਾਈਲ ਸੇਵਾ (ਵਾਇਸ ਕਾਲ) ਅਤੇ ਬ੍ਰਾਡਬੈਂਡ ਸ਼ੁੱਕਰਵਾਰ ਰਾਤ ਤੋਂ ਖੁੱਲ੍ਹ ਗਏ। ਇਸ ਦੌਰਾਨ ਬੀ.ਐੱਸ.ਐੱਨ.ਐੱਲ. ਦੀਆਂ ਮੋਬਾਈਲ ਸੇਵਾਵਾਂ 'ਤੇ ਇੰਟਰਨੈੱਟ ਅਤੇ ਬ੍ਰਾਡਬੈਂਡ ਕਦੇ ਬੰਦ ਨਹੀਂ ਹੋਏ। ਸ਼੍ਰੀ ਕੁਮਾਰ ਨੇ ਕਿਹਾ ਕਿ ਹੋਰ ਸੇਵਾ ਪ੍ਰਦਾਤਾਵਾਂ ਦੀ ਮੋਬਾਈਲ ਸੇਵਾ 'ਤੇ ਇੰਟਰਨੈੱਟ ਐਤਵਾਰ ਨੂੰ ਦੁਪਹਿਰ ਤੋਂ ਬਾਅਦ ਤੱਕ ਬੰਦ ਰਹੇਗੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News