ਕੀ ਤੁਹਾਡੇ ਵੀ ਅਚਾਨਕ ਖੜਕ ਪਏ ਫੋਨ? ਹੋ ਜਾਓ ਸਾਵਧਾਨ, ਜਾਣੋ ਪੂਰਾ ਮਾਮਲਾ

Saturday, May 02, 2026 - 01:05 PM (IST)

ਕੀ ਤੁਹਾਡੇ ਵੀ ਅਚਾਨਕ ਖੜਕ ਪਏ ਫੋਨ? ਹੋ ਜਾਓ ਸਾਵਧਾਨ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ- ਜੇਕਰ ਤੁਹਾਡੇ ਅਤੇ ਤੁਹਾਡੇ ਨੇੜੇ-ਤੇੜੇ ਲੋਕਾਂ ਦਾ ਵੀ ਫੋਨ ਇਕੱਠੇ ਵਜਣ ਲੱਗਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਹੈ। ਇਹ ਸਿਰਫ਼ ਭਾਰਤ ਸਰਕਾਰ ਦੀ ਟੈਸਟਿੰਗ ਦਾ ਇਕ ਹਿੱਸਾ ਹੈ। ਦਰਅਸਲ ਸਰਕਾਰ ਨੇ ਸ਼ਨੀਵਾਰ ਨੂੰ ਕੁਦਰਤੀ ਆਫ਼ਤ ਸਮੇਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ, ਇਕ ਮੋਬਾਈਲ ਐਮਰਜੈਂਸੀ ਅਲਰਟ ਸਿਸਟਮ ਦਾ ਦੇਸ਼ਵਿਆਪੀ ਪ੍ਰੀਖਣ ਕੀਤਾ। ਇਸ ਸਿਸਟਮ ਨੂੰ 'Cell Broadcast Alert' ਕਿਹਾ ਜਾਂਦਾ ਹੈ ਅਤੇ ਇਹ ਅਜੇ ਪੂਰੇ ਭਾਰਤ 'ਚ ਪ੍ਰੀਖਣ ਦੇ ਦੌਰ ਤੋਂ ਲੰਘ ਰਿਹਾ ਹੈ। ਇਹ NDMA (ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ) ਵਲੋਂ ਇਕ 'ਫਲੈਸ਼ SMS' ਸੰਦੇਸ਼ ਵਜੋਂ ਭੇਜਿਆ ਜਾਂਦਾ ਹੈ। 

ਨੋਟੀਫਿਕੇਸ਼ਨ 'ਚ ਲਿਖਿਆ ਸੀ,''NDMA 2 ਮਈ 2026 ਨੂੰ ਇਲਾਕੇ 'ਚ 'ਸੇਲ ਬ੍ਰਾਡਕਾਸਟ ਅਲਰਟ' ਦਾ ਪ੍ਰੀਖਣ ਕਰੇਗਾ। ਤੁਹਾਡੇ ਮੋਬਾਈਲ ਫੋਨ 'ਤੇ ਇਹ ਸੰਦੇਸ਼ ਮਿਲਣ 'ਤੇ, ਤੁਹਾਨੂੰ ਕੋਈ ਕਾਰਵਾਈ ਕਰਨ ਦੀ ਲੋੜ ਨਹੀਂ ਹੈ। ਕਿਰਪਾ ਘਬਰਾਓ ਨਹੀਂ।'' ਸ਼ਨੀਵਾਰ ਨੂੰ ਜਦੋਂ ਇਹ ਐਮਰਜੈਂਸੀ ਅਲਰਟ ਆਇਆ ਤਾਂ ਫੋਨ ਬਹੁਤ ਜ਼ੋਰ ਨਾਲ ਵਜਿਆ, ਨਾਲ ਹੀ ਇਕ ਤੇਜ਼ ਅਲਾਰਮ ਟੋਨ ਅਤੇ ਇਕ ਚਮਕਦਾ ਹੋਇਆ ਸੰਦੇਸ਼ ਵੀ ਦਿਖਾਈ ਦਿੱਤਾ। 

ਇਹ ਅਲਰਟ 'ਇੰਟੀਗ੍ਰੇਟੇਡ ਅਲਰਟ ਸਿਸਟਮ' (SACHET) ਰਾਹੀਂ ਭੇਜੇ ਗਏ ਸਨ, ਜਿਸ ਨੂੰ 'ਸੈਂਟਰ ਫਾਰ ਡੈਵਲਪਮੈਂਟ ਆਫ਼ ਟੈਲੀਮੈਟਿਕਸ' (C-DOT) ਨੇ ਵਿਕਸਿਤ ਕੀਤਾ ਹੈ। ਇਹ ਸਿਸਟਮ 'ਕਾਮਨ ਅਲਰਟਿੰਗ ਪ੍ਰੋਟੋਕਾਲ' (CAP) 'ਤੇ ਆਧਾਰਤ ਹੈ, ਜਿਸ ਦੀ ਸਿਫ਼ਾਰਿਸ਼ 'ਇੰਟਰਨੈਸ਼ਨਲ ਟੈਲੀਕਮਿਊਨੀਕੇਸ਼ਨ ਯੂਨੀਅਨ' ਨੇ ਕੀਤੀ ਹੈ। ਇਸ ਸਿਸਟਮ ਦਾ ਮਕਸਦ ਸੁਨਾਮੀ, ਭੂਚਾਲ ਬਿਜਲੀ ਡਿੱਗਣ ਵਰਗੀਆਂ ਕੁਦਰਤੀ ਆਫ਼ਤਾਂ ਅਤੇ ਗੈਸ ਲੀਕ ਜਾਂ ਰਸਾਇਣਕ ਖਤਰਿਆਂ ਵਰਗੀਆਂ ਇਸਾਨਾਂ ਵਲੋਂ ਪੈਦਾ ਕੀਤੀਆਂ ਆਫ਼ਤ ਸਥਿਤੀਆਂ ਨਾਲ ਜੁੜੇ ਅਲਰਟ, ਟਾਰਗੇਟ ਇਲਾਕਿਆਂ 'ਚ ਮੌਜੂਦ ਮੋਬਾਈਲ ਯੂਜ਼ਰਸ ਤੱਕ ਐੱਸਐੱਮਐੱਸ ਰਾਹੀਂ ਪਹੁੰਚਾਉਣਾ ਹੈ।

ਹਾਲਾਂਕਿ ਸਰਕਾਰ ਨੇ ਪਹਿਲਾਂ ਹੀ ਕੁਈ ਵਾਰ ਇਸ ਸਿਸਟਮ ਦਾ ਪ੍ਰੀਖਣ ਕੀਤਾ ਹੈ ਪਰ ਇਹ ਅਲਰਟ ਹੁਣ ਇਸ ਲਈ ਭੇਜੇ ਜਾ ਰਹੇ ਹਨ ਤਾਂ ਕਿ ਸਿਸਟਮ ਨੂੰ ਪੂਰੇ ਦੇਸ਼ 'ਚ ਲਾਗੂ ਕਰਨ ਤੋਂ ਪਹਿਲਾਂ, ਇਸ ਦੇ ਪ੍ਰਦਰਸ਼ਨ ਅਤੇ ਭਰੋਸੇਯੋਗਤਾ ਦਾ ਮੁਲਾਂਕਣ ਕੀਤਾ ਜਾ ਸਕੇ। ਇਹ ਪ੍ਰੀਖਣ ਅਲਰਟ NDMA ਵਲੋਂ ਭੇਜੇ ਗਏ ਸਨ, ਜੋ ਭਾਰਤ 'ਚ ਆਫ਼ਤ ਪ੍ਰਬੰਧਨ ਲਈ ਸਰਵਉੱਚ ਸੰਸਥਾ ਹੈ। ਇਹ ਪ੍ਰੀਖਣ ਸੰਦੇਸ਼ ਉਨ੍ਹਾਂ ਮੋਬਾਈਲ 'ਤੇ ਪ੍ਰਾਪਤ ਹੋਏ ਸਨ, ਜਿਨ੍ਹਾਂ 'ਚ 'ਸੇਲ ਬ੍ਰਾਡਕਾਸਟ ਟੈਸਟ ਚੈਨਲ' ਚਾਲੂ (enabled) ਸਨ। ਤੁਸੀਂ 'Settings' > 'Safety and emergency' > 'Wireless emergency alerts' > 'Test alerts' 'ਤੇ ਜਾ ਕੇ ਇਨ੍ਹਾਂ ਅਲਰਟਸ ਨੂੰ ਚਾਲੂ ਜਾਂ ਬੰਦ (enable/disable) ਕਰ ਸਕਦੇ ਹੋ। ਦੇਸ਼ ਵਿਆਪੀ ਟੈਸਟਿੰਗ ਤੋਂ ਬਾਅਦ, ਮੋਬਾਈਲ ਅਲਰਟ ਸਿਸਟਮ ਦੇਸ਼ ਭਰ 'ਚ ਕਾਰਜਸ਼ੀਲ ਹੋ ਜਾਵੇਗਾ ਅਤੇ ਸਾਰੇ ਮੋਬਾਈਲ ਫੋਨਾਂ 'ਤੇ ਕਈ ਭਾਰਤੀ ਭਾਸ਼ਾਵਾਂ 'ਚ ਐਮਰਜੈਂਸੀ ਅਲਰਟ ਭੇਜੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News