ਮੋਬਾਇਲ ਫ਼ੋਨ ਗੁਆਚਣ ਕਾਰਣ ਪਤੀ ਨੇ ਪਤਨੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ, ਪੜ੍ਹ ਕੰਬ ਜਾਵੇਗੀ ਰੂਹ

Friday, Nov 06, 2020 - 10:59 AM (IST)

ਮੋਬਾਇਲ ਫ਼ੋਨ ਗੁਆਚਣ ਕਾਰਣ ਪਤੀ ਨੇ ਪਤਨੀ ਨੂੰ ਦਿੱਤੀ ਖ਼ੌਫ਼ਨਾਕ ਸਜ਼ਾ, ਪੜ੍ਹ ਕੰਬ ਜਾਵੇਗੀ ਰੂਹ

ਚਤਰਾ- ਝਾਰਖੰਡ ਦੇ ਚਤਰਾ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਮੋਬਾਇਲ ਫੋਨ ਗੁੰਮ ਹੋਣ ਤੋਂ ਨਾਰਾਜ਼ ਹੋ ਕੇ ਪਤਨੀ ਨੂੰ ਫਾਹੇ ਨਾਲ ਲਟਕਾ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਅਧਿਕਾਰੀ ਅਵਿਨਾਸ਼ ਕੁਮਾਰ ਨੇ ਦੱਸਿਆ ਕਿ ਮੋਬਾਇਲ ਫੋਨ ਗੁੰਮ ਹੋਣ ਕਾਰਨ ਹੋਏ ਵਿਵਾਦ ਤੋਂ ਬਾਅਦ ਉਮੇਸ਼ ਭੁਈਆਂ ਨੇ ਗੁੱਸੇ 'ਚ ਆ ਕੇ ਆਪਣੀ ਪਤਨੀ ਡੋਲੀ ਦੇਵੀ ਨੂੰ ਕਮਰੇ 'ਚ ਫਾਹੇ 'ਤੇ ਲਟਕਾ ਦਿੱਤਾ। ਇਹ ਘਟਨਾ ਚਤਰਾ ਸਦਰ ਥਾਣਾ ਖੇਤਰ ਦੇ ਹਾਸਬੋ ਪਿੰਡ 'ਚ ਹੋਈ।

ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ

ਪੁਲਸ ਨੇ ਸੂਚਨਾ ਮਿਲਣ 'ਤੇ ਜਨਾਨੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ ਅਤੇ ਕਤਲ ਦੇ ਦੋਸ਼ੀ ਉਮੇਸ਼ ਭੁਈਆਂ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ। ਕੁਮਾਰ ਨੇ ਦੱਸਿਆ ਕਿ 2 ਦਿਨ ਪਹਿਲਾਂ ਦੋਸ਼ੀ ਆਪਣੇ ਸਹੁਰੇ ਘਰ ਗਿਆ ਸੀ। ਸਹੁਰੇ ਘਰ ਹੀ ਉਸ ਦਾ ਮੋਬਾਇਲ ਗੁਆਚ ਗਿਆ। ਜਦੋਂ ਉਹ ਦੂਜੇ ਦਿਨ ਆਪਣੇ ਘਰ ਆਇਆ ਤਾਂ ਮੋਬਾਇਲ ਨੂੰ ਲੈ ਕੇ ਪਤਨੀ ਨਾਲ ਝਗੜਾ ਹੋ ਗਿਆ। ਗੁੱਸੇ 'ਚ ਆ ਕੇ ਦੋਸ਼ੀ ਨੇ ਪਤਨੀ ਨੂੰ ਫਾਹੇ ਨਾਲ ਲਟਕਾ ਦਿੱਤਾ। ਜਿਸ ਕਾਰਨ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ : 4 ਸਾਲਾਂ ਤੱਕ ਸਰੀਰਕ ਸਬੰਧ ਬਣਾਉਣ ਵਾਲੇ ਪ੍ਰੇਮੀ ਦੇ ਘਰ ਅੱਗੇ ਧਰਨੇ 'ਤੇ ਬੈਠੀ ਪ੍ਰੇਮਿਕਾ, ਰੱਖੀ ਇਹ ਸ਼ਰਤ


author

DIsha

Content Editor

Related News