ਸਰਜੀਕਲ ਸਟਰਾਈਕ ਦੀ ਯੋਜਨਾ ਬਣਾਉਂਦੇ ਸਮੇਂ 20 ਮੀਟਰ ਦੂਰ ਸਨ ਸਾਰਿਆਂ ਦੇ ਫੋਨ

12/11/2017 10:01:39 AM

ਨਵੀਂ ਦਿੱਲੀ— ਦੇਸ਼ ਦੇ ਸਾਬਕਾ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ 'ਸਰਜੀਕਲ ਸਟ੍ਰਾਈਕ' ਦਾ ਜ਼ਿਕਰ ਕਰਦੇ ਹੋਏ ਇਕ ਰੋਚਕ ਖੁਲਾਸਾ ਕੀਤਾ ਹੈ। ਗੋਆ ਦੀ ਰਾਜਧਾਨੀ ਪਣਜੀ 'ਚ ਸ਼ਨੀਵਾਰ ਨੂੰ ਇਕ ਪ੍ਰੋਗਰਾਮ 'ਚ ਉਨ੍ਹਾਂ ਕਿਹਾ ਕਿ ਹਮਲੇ ਦੀ ਯੋਜਨਾ ਬਣਾਉਣ ਦੌਰਾਨ ਸਾਰੇ ਮੋਬਾਇਲ ਫੋਨ ਬੰਦ ਕਰ ਦਿੱਤੇ ਗਏ ਸਨ। ਉਨ੍ਹਾਂ ਕਿਹਾ, 'ਉਹ ਚੁਪ 'ਚ ਯਕੀਨ ਰੱਖਦੇ ਸਨ ਪਰ ਜਦ ਤੁਸੀਂ ਅਲੱਗ ਵਿਅਕਤੀ ਨਾਲ ਗੱਲ ਕਰਦੇ ਹੋ ਤਾਂ ਇਸ ਨਾਲ ਭੇਦ ਨਹੀਂ ਬਚਿਆ ਰਹਿੰਦਾ ਹੈ। ਵਾਕਈ, ਸਰਜੀਕਲ ਸਟ੍ਰਾਈਕ ਦੀ ਯੋਜਨਾ ਬਣਾਉਂਦੇ ਸਮੇਂ ਮੋਬਾਇਲ ਸਵਿਚ ਆਫ ਕਰਕੇ 20 ਮੀਟਰ ਦੂਰ ਰੱਖ ਦਿੱਤੇ ਗਏ ਸਨ ਤਾਂ ਜੋ ਇਸ ਨਾਲ ਜੁੜਿਆ ਕੁਝ ਵੀ ਲੀਕ ਨਾ ਹੋਵੇ।' ਉਨ੍ਹਾਂ ਕਿਹਾ,''ਜਦੋਂ ਤੁਸੀਂ ਕਿਸੇ ਨੂੰ ਨਹੀਂ ਦੱਸਦੇ ਤਾਂ ਤੁਹਾਡੇ ਅੰਦਰ ਦਬਾਅ ਵਧਦਾ ਹੈ। ਇਹ ਠੀਕ ਹੈ ਕਿ ਦਬਾਅ ਕਿਸੇ ਦੋਸਤ ਨਾਲ ਚਰਚਾ ਕਰਕੇ ਹਲਕਾ ਹੁੰਦਾ ਹੈ ਪਰ ਰੱਖਿਆ 'ਚ ਤੁਸੀਂ ਅਜਿਹੀ ਸਥਿਤੀ 'ਚ ਨਹੀਂ ਹੁੰਦੇ।''


Related News