ਮਹਿੰਗਾ ਮੋਬਾਇਲ ਖਰੀਦਣ ''ਤੇ ਮਾਂ ਨੇ ਝਿੜਕਿਆ ਤਾਂ ਬੇਟੀ ਨੇ ਲੱਗਾ ਲਈ ਫਾਂਸੀ

Tuesday, Apr 16, 2019 - 01:32 PM (IST)

ਸਿਵਾਨੀ (ਮੱਧ ਪ੍ਰਦੇਸ਼)— ਜ਼ਿਲੇ ਦੇ ਬਰਘਾਟ ਥਾਣਾ ਅਧੀਨ ਉਮਰਵਾੜਾ ਪਿੰਡ 'ਚ ਮਜ਼ਦੂਰੀ ਦੇ ਰੁਪਿਆਂ ਨਾਲ ਮਹਿੰਗਾ ਮੋਬਾਇਲ ਖਰੀਦਣ 'ਤੇ ਮਾਂ ਦੇ ਝਿੜਕਨ ਤੋਂ ਨਾਰਾਜ਼ ਇਕ 18 ਸਾਲਾ ਲੜਕੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ। ਬਰਘਾਟ ਥਾਣੇ ਦੇ ਸਬ ਇੰਸਪੈਕਟਰ ਸੰਤੋਸ਼ ਧੁਰਵੇ ਨੇ ਮੰਗਲਵਾਰ ਨੂੰ ਦੱਸਿਆ ਕਿ ਕੌਸ਼ਲਿਆ ਪੰਦਰੇ (18) ਨੇ ਸੋਮਵਾਰ ਦੀ ਸਵੇਰ ਉਸ ਸਮੇਂ ਫਾਂਸੀ ਲੱਗਾ ਲਈ, ਜਦੋਂ ਉਹ ਘਰ 'ਚ ਇਕੱਲੀ ਸੀ। ਉਸ ਦੇ ਛੋਟੇ ਭਰਾ ਨੇ ਭੈਣ ਦੀ ਲਾਸ਼ ਲਟਕੀ ਦੇਖੀ। ਮੌਕੇ 'ਤੇ ਪੁੱਜੀ ਪੁਲਸ ਨੂੰ ਲੜਕੀ ਕੋਲੋਂ ਇਕ ਸੁਸਾਈਡ ਨੋਟ ਮਿਲਿਆ ਹੈ, ਜਿਸ ਨੂੰ ਪੁਲਸ ਨੇ ਜ਼ਬਤ ਕਰ ਲਿਆ ਹੈ।

ਮਾਂ ਰਾਮਕਲੀ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਰਾਮਟੇਕ ਤੋਂ ਮਜ਼ਦੂਰੀ ਕਰ ਕੇ ਕੌਸ਼ਲਿਆ ਘਰ ਵਾਪਸ ਆਈ ਸੀ। ਮਜ਼ਦੂਰੀ ਦੇ ਪੈਸਿਆਂ ਨਾਲ ਕੌਸ਼ਲਿਆਂ ਨੇ ਇਕ ਨਵਾਂ ਮੋਬਾਇਲ ਵੀ ਖਰੀਦ ਲਿਆ ਸੀ। ਇਸ 'ਤੇ ਮਾਂ ਨੇ ਉਸ ਨੂੰ ਇਹ ਕਹਿ ਕੇ ਝਿੜਕਿਆ ਸੀ ਕਿ ਕੁਝ ਕਰਜ਼ ਚੁਕਾਉਣਾ ਹੈ, ਤੂੰ ਅਜੇ ਮੋਬਾਇਲ ਨਹੀਂ ਖਰੀਦਣਾ ਸੀ। ਇਕ ਰਾਤ ਪਹਿਲਾਂ ਇਸ ਗੱਲ ਨੂੰ ਲੈ ਕੇ ਦੋਹਾਂ ਦਰਮਿਆਨ ਕਹਾਸੁਣੀ ਹੋਈ ਸੀ। ਉਨ੍ਹਾਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ ਹੈ। ਪੁਲਸ ਮਾਮਲਾ ਦਰਜ ਕਰ ਕੇ ਜਾਂਚ ਕਰ ਰਹੀ ਹੈ।


DIsha

Content Editor

Related News